ਬਠਿੰਡਾ, 27 ਅਪ੍ਰੈਲ (ਗੁਰਮੀਤ ਸੇਮਾ)- ਲੋਕ ਸਭਾ ਹਲਕਾ ਫਰੀਦਕੋਟ ਤੋ ਬੇਸ਼ੱਕ ਤਿੰਨ ਉਮੀਦਵਾਰਾ ਦੀ ਆਪਸ ਵਿੱਚ ਤਿਕੋਨੀ ਟੱਕਰ ਹੈ,ਜਿਸ ਵਿੱਚ ਆਮ ਆਦਮੀ ਪਾਰਟੀ ਤੋ ਪ੍ਰੋ: ਸਾਧੂ ਸਿੰਘ,ਕਾਂਗਰਸ ਪਾਰਟੀ ਤੋ ਮਹੁੰਮਦ ਸਦੀਕ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਾਣੀਕੇ ਹਨ।ਇਸ ਤਿਕੋਨੀ ਟੱਕਰ ਨੂੰ ਦੇਖਦਿਆ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਬਰ ਹਰਿੰਦਰ ਸਿੰਘ ਹਿੰਦਾ ਮਹਿਰਾਜ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ ਇਸ ਮੁਕਾਬਲੇ ਵਿੱਚ ਹਰ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਦੀ ਜਿੱਤ ਹੋਵੇਗੀ, ਕਿਉਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਬਿਲਕੁਲ ਸਫਾਇਆ ਹੋ ਚੁੱਕਿਆ ਹੈ, ਜਦੋ ਸਮਾ ਸੀ ਤਾ ਇਹਨਾ ਤੋ ਮੋਕਾ ਸੰਭਾਲਿਆ ਨਹੀ ਗਿਆ,ਆਮ ਆਦਮੀ ਪਾਰਟੀ ਦੇ ਸਾਰੇ ਛੋਟੇ ਅਤੇ ਵੱਡੇ ਨੇਤਾ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਦੇ ਸਨ।ਜਿਸ ਦਾ ਨਤੀਜਾ ਇਹ ਹੋਇਆ ਕਿ ਇਹ ਪਾਰਟੀ ਕੁੱਝ ਸੀਟਾ ਤੇ ਹੀ ਸਿਮਟ ਕੇ ਰਹਿ ਗਈ। ਜੇਕਰ ਗੱਲ ਫਰੀਦਕੋਟ ਹਲਕੇ ਦੀ ਕੀਤੀ ਜਾਵੇ ਤਾ ਪਿਛਲੇ ਪੰਜ ਸਾਲਾ ਵਿੱਚ ਪ੍ਰੋ: ਸਾਧੂ ਸਿੰਘ ਦਾ ਲੋਕਾ ਵਿੱਚ ਵਿਚਰਨਾ ਬਹੁਤ ਘੱਟ ਰਿਹਾ ਸੀ। ਉਹਨਾ ਅੱਗੇ ਕਿਹਾ ਕਿ ਪ੍ਰੋ: ਜਿੱਤ ਤੋ ਬਾਅਦ ਸਿਰਫ ਆਪਣੇ ਘਰ ਦੇ ਹੋ ਕੇ ਰਹਿ ਗਏ ਸੀ,ਇਹਨਾ ਨੇ ਇਲਾਕੇ ਦੀ ਬਿਲਕੁਲ ਵੀ ਸਾਰ ਨਹੀ ਲਈ।ਦੱਸਣਯੋਗ ਹੈ ਕਿ ਸ਼ੋਸ਼ਲ ਮੀਡੀਆ ਉਪਰ ਇਹਨਾ ਨੂੰ ਲੱਭਣ ਦੇ ਪੋਸਟਰ ਵੀ ਜਾਰੀ ਹੋ ਗਏ ਸਨ। ਪਹਿਲਾ ਤਾ ਜਿੱਤ ਕੇ ਇਹ ਲੋਕਾ ਵਿੱਚ ਵਿਚਰੇ ਨਹੀ ਹੁਣ ਲੋਕ ਇਹਨਾ ਨੂੁੰ ਜਿਤਾ ਕੇ ਕੀ ਆਸ ਰੱਖਣਗੇ।ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਕੱਲ ਉਹ ਆਪਣੇ ਨਾਮਜਦਗੀ ਕਾਗਜ ਭਰਨ ਲਈ ਗਏ ਅਤੇ ਆਪਣੇ ਕਾਗਜ ਹੀ ਘਰ ਭੁੱਲ ਗਏ।ਜਿਸ ਦਾ ਸ਼ੋਸ਼ਲ ਮੀਡੀਆ ਉਪਰ ਵੀ ਕਾਫੀ ਮਜਾਕ ਉਡ ਰਿਹਾ ਹੈ। ਅਜਿਹਾ ਹੀ ਹਾਲ ਕੁੱਝ ਕਾਂਗਰਸ ਪਾਰਟੀ ਦੇ ਉਮੀਦਵਾਰ ਮਹੁੰਮਦ ਸਦੀਕ ਦਾ ਹੈ, ਉਹਨਾ ਦਾ ਵੀ ਇਲਾਕੇ ਵਿੱਚ ਕੁੱਝ ਖਾਸ ਬੋਲਬਾਲਾ ਨਹੀ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋ ਬਾਅਦ ਪੰਜਾਬ ਦੇ ਲੋਕਾ ਨਾਲ ਕੀਤੇ ਹੋਏ ਵਾਅਦਿਆ ਵਿੱਚੋ ਕਾਗਰਸ ਦੀ ਸਰਕਾਰ ਨੇ ਇਕ ਵੀ ਪੁੂਰਾ ਨਹੀ ਕੀਤਾ ਨਾ ਤਾ ਨੋਜ਼ਵਾਨਾ ਨੂੰ ਨੋਕਰੀਆ ਦਿੱਤੀਆ ਅਤੇ ਨਾ ਹੀ ਨਸ਼ਾ ਬੰਦ ਹੋਇਆ ਹੋਰ ਤਾ ਹੋਰ ਪੰਜਾਬ ਵਿੱਚ ਨਸ਼ਿਆ ਦਾ ਹੜ੍ਹ ਆ ਗਿਆ ਤੇ ਨੋਜ਼ਵਾਨ ਦਿਨੋ-ਦਿਨ ਨਸ਼ੇ ਨਾਲ ਮਰ ਰਹੇ ਹਨ ਅਤੇ ਨੋਕਰੀਆ ਦੇਣ ਦੀ ਬਜਾਏ ਬਠਿੰਡਾ ਦਾ ਥਰਮਲ ਪਲਾਟ ਬੰਦ ਕਰਕੇ ਨੋਜਵਾਨਾ ਨੂੰ ਬੇਰੁਜਗਾਰ ਕੀਤਾ। ਵਿਧਾਨ ਸਭਾ ਚੋਣਾ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾ ਨਾਲ ਚਾਰ ਹਫਤਿਆ ਵਿੱਚ ਨਸ਼ਾ ਬੰਦ ਕਰਨ ਦੀ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ,ਪਰ ਹੁਣ ਪਿਛਲੇ ਦਿਨ ਉਹ ਖਾਧੀ ਹੋਈ ਸਹੁੰ ਤੋ ਵੀ ਸਾਫ ਮੁੱਕਰ ਗਏ। ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਦਸ ਸਾਲ ਪੰਜਾਬ ਤੇ ਰਾਜ ਕੀਤਾ,ਜਿਸ ਦੀ ਮਿਸਾਲ ਕਿਸੇ ਨੂੰ ਦੱਸਣ ਦੀ ਲੋੜ ਨਹੀ ਸਗੋ ਲੋਕ ਭਲੀ ਭਾਂਤੀ ਜਾਣਦੇ ਹਨ। ਉਹਨਾ ਨੇ ਅੱਗੇ ਕਿਹਾ ਕਿ ਅਸੀ ਨਿੱਤ ਪਿੰਡਾਂ ਵਿੱਚ ਪ੍ਰਚਾਰ ਲਈ ਜਾਂਦੇ ਹਾ ਤੇ ਸਾਨੂੰ ਸੰਗਤ ਦਾ ਭਰਪੂਰ ਪਿਆਰ ਅਤੇ ਆਸ਼ੀਰਵਾਦ ਮਿਲ ਰਿਹਾ ਹੈ।ਜਿਸ ਤੋ ਅਸੀ ਸਹਿਜੇ ਹੀ ਅੰਦਾਜਾ ਲਾ ਸਕਦੇ ਹਾਂ,ਕਿ ਗੁਲਜਾਰ ਸਿੰਘ ਰਾਣੀਕੇ ਬਹੁਤ ਵੱਡੇ ਫਰਕ ਨਾਲ ਫਰੀਦਕੋਟ ਸੀਟ ਤੋ ਜਿੱਤਣਗੇ।