ਜਲੰਧਰ, 27 ਅਪ੍ਰੈਲ- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸ.ਚਰਨਜੀਤ ਸਿੰਘ ਅਟਵਾਲ ਵੱਲੋਂ ਅੱਜ ‘ਸ਼ਬਦ ਗੁਰੂੁ ਯਾਤਰਾ’ ਵਿਚ ਸ਼ਾਮਲ ਹੋਕੇ ਸੰਗਤਾਂ ਨਾਲ ਗੁਰੂ ਪਾਤਿਸ਼ਾਹ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਗਈਆਂ। ਇਹ ‘ਸ਼ਬਦ ਗੁਰੂ ਯਾਤਰਾ’ ਗੁਰਦੁਆਰਾ ਨਿਰਮਲ ਕੁਟੀਆ ਜੌਹਲਾਂ ਵਿਖੇ ਰਾਤ ਠਿਹਰੀ ਹੋਈ ਸੀ। ਇਸ ਮੌਕੇ ਜਲੰਧਰ ਸ਼ਹਿਰ ਵਿਖੇ ਸ਼ਬਦ ਗੁਰੂ ਯਾਤਰਾ ਦੇ ਪੰਧ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਵੱਲੋਂ ਸ਼ਿਰਕਤ ਕੀਤੀ ਗਈ । ਇਸ ਤੋਂ ਪਹਿਲਾਂ ਬੀਤੇ ਦਿਨ ਸ. ਚਰਨਜੀਤ ਸਿੰਘ ਅਟਵਾਲ ਵੱਲੋਂ ਸ਼ਹਿਰ ਦੀਆਂ ਪ੍ਰਸਿੱਧ ਇਮਾਮਨਾਸਰ ਅਤੇ ਬਿਲਾਲ ਮਸਜਿਦਾਂ ਵਿਖੇ ਨਤਮਸਤਕ ਹੋਕੇ ਮੁਸਲਮਾਨ ਭਾਈਚਾਰੇ ਨਾਲ ਸਨੇਹ ਦੀ ਸਾਂਝ ਪਾਈ ਗਈ। ਸ. ਅਟਵਾਲ ਵੱਲੋਂ ਭਗਵਾਨ ਵਾਲਮੀਕ ਮੰਦਰ ਅਲੀ ਮੁਹੱਲਾ ਅਤੇ ਗੁਰੁ ਰਵਿਦਾਸ ਧਾਮ ਬੂਟਾਂ ਪਿੰਡ ਵਿਖੇ ਵੀ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਗਿਆ। ਉਕਤ ਧਾਰਮਿਕ ਸਥਾਨਾਂ ਤੋਂ ਸੰਬੰਧਤ ਮਾਣਯੋਗ ਭਾਈਚਾਰੇ ਵੱਲੋਂ ਜਿੱਥੇ ਸ. ਅਟਵਾਲ ਦਾ ਭਾਰੀ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੇ ਕੰਮਾਂ ਦੀ ਵੀ ਪ੍ਰਸੰਸਾ ਕੀਤੀ ਗਈ। ਅੱਜ ਸ਼ਬਦ ਯਾਤਰਾ ਦੌਰਾਨ ਵੀ ਸ. ਚਰਨਜੀਤ ਸਿੰਘ ਅਟਵਾਲ ਅਤੇ ਉਹਨਾਂ ਦੇ ਸਾਥੀਆਂ ਦਾ ਵੱਖ ਵੱਖ ਥਾਵਾਂ ਤੇ ਸੁਆਗਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਜੀਤ ਸਿੰਘ ਜੀ ਜੌਹਲਾਂ ਵਾਲੇ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ, ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ, ਗੁਰਬਚਨ ਸਿੰਘ ਮੱਕੜ, ਜਸਵੀਰ ਸਿੰਘ ਦਕੋਹਾ, ਮਨਜੀਤ ਸਿੰਘ ਟਰਾਂਸਪੋਰਟਰ, ਬੀਬੀ ਸਤਨਾਮ ਕੌਰ, ਚਰਨਜੀਤ ਸਿੰਘ ਚੱਢਾ, ਸਰਵਣ ਸਿੰਘ ਗਰਚਾ, ਅਮਰਜੀਤ ਸਿੰਘ ਬਰਮੀ, ਕੌਂਸਲਰ ਪਰਮਜੀਤ ਸਿੰਘ ਰੇਰੂ, ਜਥੇਦਾਰ ਇੰਦਰਜੀਤ ਸਿੰਘ, ਗੁਰਸ਼ਰਨ ਸਿੰਘ ਟੱਕਰ, ਇੰਦਰਜੀਤ ਸਿੰਘ ਸੋਨੂੰ, ਹਰਿੰਦਰ ਸਿੰਘ ਢੀਂਡਸਾ, ਬਲਬੀਰ ਸਿੰਘ ਬਿੱਟੂ ਸਾਬਕਾ ਕੌਂਸਲਰ ਤੇ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਸ਼ਾਮਲ ਸਨ।