ਬਠਿੰਡਾ, 25 ਅਪ੍ਰੈਲ (ਗੁਰਮੀਤ ਸੇਮਾ)- ਰਾਜਾ ਵੜਿੰਗ ਦੇ ਨਾਮਜਦਗੀ ਕਾਗਜ ਦਾਖਲ ਕਾਰਨ ਸਮੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਬਠਿੰਡਾ ਪਹੁੰਚੇ,ਨਾਮਜਦਗੀ ਕਾਗਜ ਦਾਖਲ ਕਰਨ ਦੋਰਾਨ ਉਹਨਾ ਵੱਲੋ ਬਠਿੰਡਾ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ ਗਿਆ ਅਤੇ ਇਸ ਤੋ ਬਾਅਦ ਮਾਲਵਾ ਖਿੱਤੇ ਵਿੱਚੋ ਕਾਂਗਰਸ ਪਾਰਟੀ ਨੂੰ ਉਸ ਸਮੇ ਵੱਡਾ ਬਲ ਮਿਲਿਆ,ਜਦੋ ਮਾਨਸਾ ਦੇ ਮੋਜੂਦਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦਿਆ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ,ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾ ਨੂੰ ਕਾਂਗਰਸ ਪਾਰਟੀ ਵਿੱਚ ਜੀ ਆਇਆ ਕਿਹਾ ਤੇ ਬਣਦਾ ਮਾਣ ਸਤਿਕਾਰ ਦੇਣ ਦੀ ਗੱਲ ਵੀ ਕੀਤੀ।ਇਸ ਦੋਰਾਨ ਭੁੱਚੋ ਹਲਕੇ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ ਹੁਣ ਬਠਿੰਡਾ ਲੋਕ ਸਭਾ ਹਲਕੇ ਦੀ ਤਸਵੀਰ ਬਿਲਕੁਲ ਸਾਫ ਹੋ ਗਈ ਹੈ,ਕਿ ਰਾਜਾ ਵੜਿੰਗ ਵੱਡੀ ਲੀਡ ਨਾਲ ਬਠਿੰਡਾ ਲੋਕ ਸਭਾ ਹਲਕੇ ਤੋ ਜਿੱਤ ਪ੍ਰਾਪਤ ਕਰਨਗੇ,ਕਿਉਕਿ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਮਾਨਸਾ ਹਲਕੇ ਵਿੱਚ ਚੰਗਾ ਰਸੂਖ ਹੈ,ਉਹ ਕਹਿਣੀ-ਕਰਨੀ ਦੇ ਪੱਕੇ ਹਨ ਤੇ ਹਰ ਵਰਕਰ ਨੂੰ ਮਾਣ ਸਤਿਕਾਰ ਦੇਣ ਵਾਲੇ ਜਮੀਨ ਨਾਲ ਜੁੜੇ ਹਰਮਨ ਪਿਆਰੇ ਨੇਤਾ ਹਨ ਅਤੇ ਵਿਧਾਨ ਸਭਾ ਦੀਆ ਵੋਟਾ ਵੇਲੇ ਨਾਜ਼ਰ ਸਿੰਘ ਮਾਨਸ਼ਾਹੀਆ ਚੰਗੀ ਲੀਡ ਨਾਲ ਜਿੱਤ ਕੇ ਵਿਧਾਨ ਸਭਾ ਵਿੱਚ ਗਏ ਸਨ। ਅਜਿਹੇ ਮਿਹਨਤੀ ਨੇਤਾ ਦਾ ਕਾਂਗਰਸ ਪਾਰਟੀ ਦੀਆ ਨੀਤੀਆ ਨਾਲ ਸਹਿਮਤ ਹੋਣਾ ਤੇ ਕੈਪਟਨ ਸਾਹਿਬ ਦੀ ਅਗਵਾਈ ਸਵੀਕਾਰ ਕਰਨਾ ਕਾਂਗਰਸ ਪਾਰਟੀ ਲਈ ਮਾਨਸਾ ਜਿਲ੍ਹੇ ਵਿੱਚ ਹੋਰ ਮਜਬੂਤੀ ਦੇਵੇਗਾ,ਜਿਸ ਨਾਲ ਰਾਜਾ ਵੜਿੰਗ ਦਾ ਵੋਟ ਪ੍ਰਤਿਸ਼ਤ ਵਧੇਗਾ ਅਤੇ ਉਹਨਾ ਦੀ ਜਿੱਤ ਯਕੀਨੀ ਹੋਵੇਗੀ।ਉਹਨਾ ਨੇ ਅੱਗੇ ਕਿਹਾ ਕਿ ਕਾਂਗਰਸ ਦੀਆ ਨੀਤੀਆ ਅਤੇ ਕੈਪਟਨ ਸਾਹਿਬ ਦੀ ਹਰਮਨ ਪਿਆਰਤ ਹੈ,ਕਿ ਨਾਜ਼ਰ ਸਿੰਘ ਆਪ ਪਾਰਟੀ ਦੇ ਆਗੂ ਵਾਂਗ ਕਈ ਹੋਰ ਰਾਜਨੀਤਿਕ ਪਾਰਟੀਆ ਦੇ ਆਗੂ ਕਾਂਗਰਸ ਪਾਰਟੀ ਵਿੱਚ ਆਉਣ ਲਈ ਤਰਲੋਮੱਛੀ ਹੋ ਰਹੇ ਹਨ। ਇਸ ਤਰਾ ਬਠਿੰਡਾ ਹਲਕੇ ਦੇ ਹੋਰ ਰਾਜਨੀਤਿਕ ਲੀਡਰਾ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ ਬਠਿੰਡਾ ਸੀਟ ਦੇ ਕਾਂਗਰਸ ਪਾਰਟੀ ਉਮੀਦਵਾਰ ਰਾਜਾ ਵੜਿੰਗ ਦੀ ਜਿੱਤ ਨੂੰ ਪੱਕਾ ਕਰੇਗਾ। ਕਿਉਕਿ ਮਾਨਸਾ ਜਿਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ ਆਧਾਰ ਖੋਹ੍ਹ ਚੁੱਕਿਆ ਹੇੈ ਅਤੇ ਬਠਿੰਡਾ ਸ਼ਹਿਰ ਵਿੱਚੋ ਸ਼੍ਰੋਮਣੀ ਅਕਾਲੀ ਦਲ,ਭਾਜਪਾ ਗਠਜੋੜ ਦੀ ਕਦੇ ਵੀ ਵੋਟ ਨਹੀ ਵਧੀ।ਬਠਿੰਡਾ ਸੀਟ ਤੇ ਨਾ ਤਾ ਲੋਕ ਇਨਸਾਫ ਪਾਰਟੀ ਦਾ ਕੋਈ ਆਧਾਰ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦਾ ਇਥੇ ਸਿੱਧਾ ਮੁਕਾਬਲਾ ਬੀਬੀ ਹਰਸਿਮਰਤ ਕੋਰ ਬਾਦਲ(ਸ਼੍ਰੋਮਣੀ ਅਕਾਲੀ ਦਲ,ਭਾਜਪਾ) ਅਤੇ ਰਾਜਾ ਵੜਿੰਗ(ਕਾਂਗਰਸ) ਦੇ ਵਿਚਕਾਰ ਹੈ।