ਮਾਨਸਾ, 21 (ਜਗਦੀਸ਼ ਬਾਂਸਲ)- ਡਾ: ਮਨੋਜ ਬਾਲਾ ਮੰਜੂ ਬਾਂਸਲ, ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮਾਨਸਾ , ਅਤੇ ਸ਼੍ਰੀ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ, ਵੱਲੋਂ ਪਾਰਲੀਮੈਂਟ ਹਲਕਾ ਬਠਿੰਡਾ ਤੋਂ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਅੱਜ ਮਾਨਸਾ ਦੇ ਬਾਰਾਂ ਹੱਟਾਂ ਚੌਂਕ ਵਿਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਗਿਆ। ਮਾਨਸਾ ਹਲਕੇ ਦੇ ਸਮੁੂਹ ਸਰੰਪਚ ਸਹਿਬਾਨ ,ਗਰਾਮ ਪੰਚਾਇਤਾਂ ਦੇ ਅਹੁਦੇਦਾਰ, ਮਾਨਸਾ ਸਹਿਰ ਦੇ ਵੱਖ ਵੱਖ ਧਹਾਮਿਕ ਸੰਸਥਾਵਾਂ ਦੇ ਪ੍ਰਧਾਨ ਸਹਿਬਾਨ ਨਗਰ ਕੌਂਸਲ ਦੇ ਮੈਂਬਰ ਸਹਿਬਾਨ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਭੈਣਾ ਨਾਲ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਂਗਰਸ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਸਾਂਝੀ ਕੀਤੀ ਗਈ। ਉਨਾਂ ਬਾਰੇ ਦੱਸਿਆ ਗਿਆ ਕਿ ਰਾਜਾ ਜੀ ਕਾਂਗਰਸ ਦੇ ਨੌਜਵਾਨ ਨੇਤਾ ਹਨ । ਊਹਨਾਂ ਬਾਰੇ ਵਿਸਥਾਰ ਵਿਚ ਚਾਨਣਾ ਪਾਉਂਦੇ ਹੋਏ ਕਿਹਾ ਕਿ ਰਾਜਾ ਜੀ ਪਹਿਲਾਂ ਸਰਵ ਭਾਰਤ ਦੇ ਯੂਥ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਹੁਣ ਗਿਦੜਬਹਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਮੌਜੂਦਾ ਐਮ.ਐਲ.ਏ. ਹਨ। ਪੰਜਾਬ ਵਿਚ ਕਾਂਗਰਸ ਪਾਰਟੀ ਵੱਲੋਂ ਸਾਰੀਆਂ ਲੋਕ ਸਭਾ ਸੀਟਾਂ ਦਾ ਐਲਾਣ ਕੀਤਾ ਜਾ ਚੁੱਕਾ ਹੈ। ਸਾਡਾ ਟੀਚਾ ਹੈ ਕਿ ਸਾਰੀਆਂ ਲੋਕ ਸਭਾ ਸੀਟਾਂ ਜਿੱਤ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਰਾਹੁਲ ਗਾਂਧੀ, ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਜੀ ਦੀ ਝੋਲੀ ਪਾਈਏ। ਅੱਜ ਦੇ ਭਰਵੇਂ ਇਕੱਠ ਵਿਚ ਉਨਾਂ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਜਿਸ ਵਿਚ ਮੁੱਖ ਤੌਰ ਤੇ ਗਰੀਬੀ ਤੇ ਵਾਰ 72 ਹਜਾਰ ਦਾ ਨਾਅਰਾ ਦਿੱਤਾ ਗਿਆ ਹੈ। ਇਸ ਸਕੀਮ ਬਾਰੇ ਵਿਸਥਾਰ ਵਿਚ ਦਸਦੇ ਹੋਏ ਕਿਹਾ ਕਿ ਦੇਸ਼ ਵਿਚ ਕਾਂਗਰਸ ਦੀ ਸਰਕਾਰ ਸਤਾਹ ਵਿਚ ਆਉਣ ਤੇ ਹਰੇਕ ਗਰੀਬ ਪ੍ਰੀਵਾਰ ਨੂੰ ਸਾਲ ਵਿਚ 72000/-ਰੁਪੈ ਆਰਥਿਕ ਮਦਦ ਦੇਣ ਦਾ ਟੀਚਾ ਰੱਖਿਆ ਗਿਆ ਹੈ। ਅੰਤ ਵਿੱਚ ਡਾ. ਮੰਜੂ ਬਾਂਸਲ ਵੱਲੋਂ ਮਾਨਸਾ ਸ਼ਹਿਰ ਦੇ ਵੱਖ ਵੱਖ ਸੰਸਥਾਂਵਾਂ ਦੇ ਪ੍ਰਧਾਨ ਸਹਿਬਾਨ, ਸ਼ਹਿਰ ਦੇ ਪਤਵੰਤੇ ਸੱਜਣ , ਦੀਦਾਰ ਸਿੰਘ ਖਾਰਾ ਬਲਾਕ ਪ੍ਰਧਾਨ ਮਾਨਸਾ, ਚਰਨਜੀਤ ਸਿੰਘ ਬਲਾਕ ਪ੍ਰਧਾਨ ਭੀਖੀ, ਸ਼ਿੰਦਰਪਾਲ ਸਿੰਘ ਚਕੇਰੀਆਂ ਜਿਲ੍ਹਾ ਪ੍ਰੀਸ਼ਦ ਮੈਂਬਰ, ਬਲਵਿੰਦਰ ਨਾਰੰਗ ਸੈਕਟਰੀ ਪੀ.ਪੀ.ਸੀ, ਨਰੋਤਮ ਸਿੰਘ ਚਹਿਲ ਸਾਬਕਾ ਪ੍ਰਧਾਨ ਨਗਰ ਕੌਸਲ ਮਾਨਸਾ, ਪ੍ਰੇਮ ਸਾਗਰ ਭੋਲਾ ਐਮ ਸੀ, ਬਿੰਦਰਪਾਲ ਗਰਗ, ਪਾਲਾ ਰਾਮ ਪਰੋਚਾ, ਹਰੀ ਰਾਮ ਡਿੰਪਾ, ਰਮੇਸ਼ ਟੋਨੀ, ਕ੍ਰਿੁਸ਼ਨ ਬਾਂਸਲ, ਸੁਰਿੰਦਰ ਪੱਪੀ ਦਾਨੇਵਾਲੀਆ, ਤਰਸੇਮ ਚੰਦ ਫੱਤਾ, ਵਿਨੋਦ ਕੁਮਾਰ ਗੂਗਨ, ਕਾਲਾ ਰੱਲਾ, ਮਨਜੀਤ ਮੀਤਾ ਐਮਸੀ, ਰਾਮਪਾਲ ਐਮਸੀ, ਕਰਨੈਲ ਸਿੰਘ ਅਤਲਾ ਕਲਾਂ, ਜਗਦੀਪ ਸਿੰਘ ਸਰਪੰਚ ਬੁਰਜ ਢਿੱਲਵਾਂ, ਸੁਖਵਿੰਦਰ ਕੌਰ ਸਰਪੰਚ ਮੱਤੀ, ਰਾਜਪਾਲ ਸਰਪੰਚ ਬੁਰਜ ਹਰੀ, ਜਸਵਿੰਦਰ ਸਿੰਘ ਸਰਪੰਚ ਡੇਲੂਆਣਾ, ਬਲਦੇਵ ਸਿੰਘ ਸਰਪੰਚ ਰੜ੍ਹ, ਅਵਤਾਰ ਸਿੰਘ ਬਰਨਾਲਾ ਬਲਾਕ ਸੰਮਤੀ ਮੈਂਬਰ, ਮਾਨਸਾ ਹਲਕੇ ਦੇ ਸਮੂਹ ਪਿੰਡਾਂ ਵਿਚੋਂ ਪਹੁੰਚੇ ਸਰਪੰਚ ਸਾਹਿਬਾਨ ,ਗਰਾਮ ਪੰਚਾਇਤਾਂ ਦੇ ਮੈਂਬਰ ਸਾਹਿਬਾਨ ਅਤੇ ਮੋਹਤਬਰ ਵਿਅਕਤੀਆਂ ਅਤੇ ਭੈਣਾਂ ਦਾ ਇਥੇ ਪਹੁੰਚਣ ਤੇ ਉਨਾਂ ਦਾ ਧੰਨਵਾਦ ਕੀਤਾ ਗਿਆ।