ਸਮਰਾਲਾ, 21 ਅਪ੍ਰੈਲ (ਕਮਲਜੀਤ)-ਪੰਜਾਬ ਦੇ ਅਣਖੀਲੇ ਲੋਕ ਬਾਦਲ ਪਰਿਵਾਰ ਦੀ ਏਕਾਅਧਿਕਾਰ ਸਰਕਾਰ ਤੋਂ ਅੱਤ ਦੇ ਦੁਖੀ ਹਨ ਅਤੇ ਆਉਣ ਵਾਲੀ 30 ਤਰੀਕ ਦੀ ਸ਼ਾਮ ਨੂੰ ਉਹ ਇਸ ਬਾਦਲ ਸਰਕਾਰ ਤੋਂ ਨਿਜ਼ਾਤ ਲੈ ਕੇ ਇੱਕ ਨਵੀਂ ਸਵੇਰ ਦਾ ਆਗਾਜ਼ ਕਰਨਗੇ ਅਤੇ ਪੰਜਾਬ ਦੁਬਾਰਾ ਤੋਂ ਫਿਰ ਖੁਸ਼ਹਾਲੀ ਦੀਆਂ ਸਿਖਰਾਂ ਛੋਹੇਗਾ ਇਹ ਸ਼ਬਦ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਤੇਜ਼ ਤਰਾਰ ਚੋਣ ਕੰਪੇਨ ਕਮੇਟੀ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਸਮਰਾਲਾ ਵਿਖੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਨਿਧੜਕ, ਨਿਡਰ ਉੁਮੀਦਵਾਰ ਸਾਧੂ ਸਿੰਘ ਧਰਮਸੋਤ ਦੇ ਹੱਕ ਵਿਚ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਅਗਵਾਈ ਵਿਚ ਖੰਨਾ ਰੋਡ ’ਤੇ ਇੱਕ ਪੈਲਸ ਵਿਚ ਵਿਸ਼ਾਲ ਰੈਲੀ ਵਿਚ ਕਾਂਗਰਸ,
ਪੀ.ਪੀ.ਪੀ., ਲੌਗੋਵਾਲ, ਅਤੇ ਸਾਂਝਾ ਮੋਰਚਾ ਦੇ ਹਜ਼ਾਰਾਂ ਵਰਕਰਾਂ ਅਤੇ ਲੀਡਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਚੋਣ ਨਿਸ਼ਾਨ ਵਾਲੀ ਤੱਕੜੀ ਹੁਣ ਸੱਚ ਨਹੀਂ ਤੋਲਦੀ ਸਗੋਂ ਇਸ ਵਿਚ ਡੋਡੇ ਅਤੇ ਅਫੀਮ ਤੁੱਲਦੀ ਹੈ। ਪੰਜਾਬ ਦੇ ਲੱਖਾਂ ਹੀ ਬੇਰੁਜ਼ਗਾਰ ਨੌਜਵਾਨ ਇਹਨਾਂ ਵੱਲੋਂ ਸਥਾਪਤ ਕੀਤੇ ਮਾਫੀਆ ਗਿਰੋਹ ਦੇ ਟੇਟੇ ਚੜ੍ਹਕੇ ਜਿੰਦਗੀਆਂ ਬਰਬਾਦ ਕਰ ਰਹੇ ਹਨ। ਇਹਨਾਂ ਵੱਲੋਂ ਕੇਬਲ, ਟਰਾਂਸਪੋਰਟ, ਰੇਤਾ ਬਜ਼ਰੀ, ਆਦਿ ਤੇ ਕਬਜ਼ੇ ਕਰਕੇ ਆਪਣੀਆਂ ਤਿਜੌਰੀਆਂ ਭਰੀਆਂ ਹਨ ਜਦ ਕਿ ਅੱਜ ਪੰਜਾਬ ਵਿਚ ਕਿਰਤੀ ਮਜਦੂਰ ਮਿਸਤਰੀ ਵਰਗ ਆਦਿ ਸਾਰੇ ਵਿਹਲੇ ਬੈਠੇ ਇਸ ਸਰਕਾਰ ਨੂੰ ਕੋਸ ਰਹੇ ਹਨ। ਅੱਜ ਸਮੇਂ ਦੀ ਲੋੜ ਹੈ ਕਿ ਇੱਕ ਅਜਿਹੇ ਫਿਰਕਾਪ੍ਰਸਤ ਇਨਸਾਨ ਨੂੰ ਬਤੌਰ ਪ੍ਰਧਾਨ ਮੰਤਰੀ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਸੰਵਿਧਾਨ ਦੀ ਧਾਰਾ ਦੇ ਸਾਰੇ ਅਸੂਲ ਛਿੱਕੇ ਟੰਗ ਕੇ ਮਨੁੱਖਤਾ ਦਾ ਘਾਣ ਕਰਨ ਦੀ ਧਾਰ ਰੱਖੀ ਹੈ। 30 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਜੋ ਹੋਣ ਜਾ ਰਹੀਆਂ ਹਨ, ਸਾਰੀਆਂ 13 ਦੀਆਂ 13 ਸੀਟਾਂ ਤੁਹਾਡੇ ਲੁੱਟੇ ਪੁੱਟੇ ਗਏ ਇਨਸਾਫ ਪਸੰਦ ਲੋਕਾਂ ਦੇ ਸਹਿਯੋਗ ਨਾਲ ਕਾਂਗਰਸ, ਪੀ.ਪੀ.ਪੀ., ਲੌਗੋਵਾਲ ਅਕਾਲੀ ਦਲ ਅਤੇ ਸਾਂਝੇ ਮੋਰਚੇ ਦੇ ਨਾਮ ’ਤੇ 13 ਸੀਟਾਂ ’ਤੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ। ਇਸ ਸਮੇਂ ਉਹਨਾਂ ਦੇ ਨਾਲ ਚੋਣ ਕੰਪੇਨ ਕਮੇਟੀ ਦੇ ਕੋ-ਕੰਨਵੀਨਰ ਅਤੇ ਆਵਾਜ਼ ਏ ਪੰਜਾਬ ਦੇ ਖਿਤਾਬ ਨਾਲ ਜਾਣੇ ਜਾਂਦੇ ਤੇਜ਼ ਤਰਾਰ ਲੀਡਰ ਜਗਮੀਤ ਸਿੰਘ ਬਰਾੜ ਨੇ ਜੋਸ਼ੀਲੇ ਭਾਸ਼ਣ ਨਾਲ ਇਕੱਠ ਨੂੰ ਮੰਤਰ ਮੁਗਧ ਕਰ ਦਿੱਤਾ ਆਪਣੇ ਸੰਬੋਧਨ ਦੌਰਾਨ ਉਸ ਨੇ 1947 ਤੋਂ ਬਾਅਦ ਹਾਜਰੀਨ ਨੂੰ ਕਿਹਾ ਕਿ ਉਹ ਦੁਬਾਰਾ ਦੇਸ਼ ਦੀ ਵੰਡ ਕਰਨ ’ਤੇ ਤੁਲੇ ਹੋਏ ਹਨ ਇਸ ਲਈ ਜਨ ਸੰਘ ਭਾਜਪਾ ਅਤੇ ਉਸ ਦੀ ਯਾਰੀ ਪੁਗਾ ਰਹੀ ਪੰਜਾਬ ਦੀ ਅਕਾਲੀ ਦਲ ਭਾਜਪਾ ਦੀ ਗਠਜੋੜ ਸਰਕਾਰ ਨੂੰ ਚਲਦਾ ਕਰਨ ਦਾ ਸਮਾਂ ਆ ਗਿਆ ਹੈ। ਉਹਨਾਂ ਕਿਹਾ ਕਿ ਇਹੀ ਪਾਰਟੀ ਹੈ ਜਿਸਨੇ 1966 ਵਿਚ ਭਾਸ਼ਾ ਦੇ ਆਧਾਰ ’ਤੇ ਪੰਜਾਬ ਨੂੰ ਸੂਬਾ ਬਣਾਏ ਜਾਣ ਦਾ ਸਖ਼ਤ ਵਿਰੋਧ ਕੀਤਾ ਸੀ।
ਇਸ ਸਮੇਂ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸੁਰਿੰਦਰ ਸਿੰਗਲਾ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਬਲਾਕ ਪ੍ਰਧਾਨ ਅਜਮੇਰ ਸਿੰਘ ਪੂਰਬਾ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਸੁਰਿੰਦਰ ਕੁੰਦਰਾ, ਜਸਵੀਰ ਸਿੰਘ ਢਿੱਲੋਂ, ਬਿਕਰਮਜੀਤ ਸਿੰਘ ਬਾਜਵਾ ਜੋਨ ਇੰਚਾਰਜ ਹਲਕਾ ਸਾਹਨੇਵਾਲ, ਹਰਦੀਪ ਸਿੰਘ ਢਿੱਲੋਂ, ਕਮਲਜੀਤ ਸਿੰਘ ਢਿੱਲੋਂ ਆਦਿ ਨੇ ਸੰਬੋਧਨ ਕੀਤਾ ਅਤੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਦਰਵੇਸ ਅਤੇ ਗਰੀਬ ਸਿਆਸਤਦਾਨ ਸ: ਸਾਧੂ ਸਿੰਘ ਧਰਮਸੋਤ ਹਲਕਾ ਵਿਧਾਇਕ ਨਾਭਾ ਨੂੰ ਇੱਕ ਇੱਕ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ ਜਿਸ ਦਾ ਹਾਜਰੀਨ ਨੇ ਹੱਥ ਖੜੇ ਕਰਕੇ ਅਤੇ ਨਾਹਰੇ ਲਗਾ ਕੇ ਸਮਰਥਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਢਿੱਲੋਂ, ਸੁਖਵੀਰ ਸਿੰਘ ਪੱਪੀ, ਜਤਿੰਦਰ ਸਿੰਘ ਜੋਗਾ ਬਲਾਲਾ, ਸਨੀ ਦੂਆ ਸ਼ਹਿਰੀ ਪ੍ਰਧਾਨ, ਪੀ.ਪੀ.ਪੀ. ਅਮਰਜੀਤ ਸਿੰਘ ਬਾਲਿਉਂ, ਗੁਰਜੀਤ ਸਿੰਘ ਬਾਠ ਜਿਲਾ ਪ੍ਰਧਾਨ ਅਕਾਲੀ ਦਲ ਲੌਗੋਵਾਲ, ਸੁਰਜੀਤ ਸਿੰਘ ਢਿੱਲੋਂ, ਭਾਗ ਸਿੰਘ ਸਰੋਆ, ਮਨਪ੍ਰੀਤ ਜਲਣਪੁਰ, ਰਾਜੇਸ਼ ਬਿੱਟੂ, ਮਾ: ਰਾਮ ਰਤਨ, ਵਿੱਕੀ ਢੰਡੇ, ਤਰਸੇਮ ਸ਼ਰਮਨ, ਲਬੀ ਢਿੱਲੋਂ ਪੀ.ਏ., ਰਮਨਦੀਪ ਬਹਿਲੋਲਪੁਰ, ਡਾ ਯੋਗੇਸ਼ ਕੌਸ਼ਲਰ, ਹਰਦੀਪ ਮੈਂਬਰ ਬਲਾਕ ਸੰਮਤੀ, ਜਸਵੰਤ ਸਿੰਘ ਬਿੱਲਾ, ਸੋਹਣ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ। ‘



