Skip to content
Independent perspectives. Global stories.
BREAKING

..ਤੇਜਸਵੀ ਡੇਰਾ ਸੰਤਪੁਰਾ ਡੰਨਾ

Share this story

ਜੰਮੂ-ਕਸ਼ਮੀਰ ਵਿ¤ਚ ਪੁਰਾਤਨ ਸਮੇਂ ਤੋਂ ਸਿ¤ਖੀ ਦੇ ਪ੍ਰਚਾਰ ਤੇ ਪਾਸਾਰ ਲਈ ਕਈ ਡੇਰਾਨੁਮਾ ਟਕਸਾਲਾਂ ਪ੍ਰਚ¤ਲਤ ਰਹੀਆਂ ਹਨ ਜਿਨ੍ਹਾਂ ਵਿ¤ਚ ਡੇਰਾ ਨੰਸਾਲੀ ਸਾਹਿਬ, ਡੇਰਾ ਸੰਤਪੁਰਾ ਡੰਨਾ, ਡੇਰਾ ਗੁਫ਼ਾ ਮੁਜ਼¤ਫਰਾਬਾਦ, ਡੇਰਾ ਬਸਨਾੜਾ ਆਦਿ ਵਿਸ਼ੇਸ਼ ਹਨ। ਇਨ੍ਹਾਂ ਦੀਆਂ ਘਾਲਾਂ ਵਿਲ¤ਖਣ ਤੇ ਮੌਲਿਕ ਆਖੀਆਂ ਜਾ ਸਕਦੀਆਂ ਹਨ। ਖਾਲਸਾ ਪੰਥ ਦੀ ਵ੍ਰਿਥੀ ਲਈ ਗੁਰੂ ਗੋਬਿੰਦ ਸਿੰਘ ਨੇ ਕਸ਼ਮੀਰ ਪਹਾੜ ਦੇਸ਼ ਲਈ ਭਾਈ ਅਮੋਲਕ ਸਿੰਘ, ਭਾਈ ਫੇਰੂ ਸਿੰਘ ਤੇ ਭਾਈ ਪੰਜਾਬ ਸਿੰਘ ਵਿਸ਼ੇਸ਼ ਸੇਵਕਾਂ ਨੂੰ ਰਵਾਨਾ ਕੀਤਾ ਸੀ। ਇਸ ਤਰ੍ਹਾਂ ‘ਖੰਡੇ ਦੀ ਪਾਹੁਲ‘ ਵਾਲੇ ਸਾਬਤ-ਸੂਰਤ ਅੰਮ੍ਰਿਤੀਏ ਸਿੰਘਾਂ ਦੇ ਸਰੂਪ ਇਸ ਧਰਤੀ ‘ਤੇ ਅਠਾਰਵੀਂ ਸਦੀ ਵਿ¤ਚ ਦਿਖਾਈ ਦੇਣ ਲ¤ਗੇ। ਭਾਈ ਅਮੋਲਕ ਸਿੰਘ ਕਸ਼ਮੀਰ ਵਿ¤ਚ ਖਾਲਸਾ ਪੰਥ ਦੇ ਪ੍ਰਚਾਰ ਦੇ ਮੀਰੇ-ਕਾਰਵਾਂ ਬਣੇ। ਉਹ ਹ¤ਥੀਂ ਗੁਰਬਾਣੀ ਦੀਆਂ ਪੋਥੀਆਂ ਤਿਆਰ ਕਰਕੇ ਨਵੇਂ ਸਜੇ ਪਰਿਵਾਰਾਂ ਵਿ¤ਚ ਵੰਡਣ ਦੀ ਸੇਵਾ-ਸੰਭਾਲ ਲਈ।ਡੇਰਾ ਸੰਤਪੁਰਾ ਡੇਰਾ ਵੀ ਹੋਰ ਡੇਰਿਆਂ ਵਾਂਗ ਸਮੇਂ-ਸਮੇਂ ਅਤਿਅੰਤ ਫਸਵੀਆਂ ਪ੍ਰਸਥਿਤੀਆਂ ਅਤੇ ਸੂਲੀਆਂ ਵੰਗਾਰਾਂ ਤੇ ਵ¤ਡ-ਆਕਾਰੀ ਚੁਣੌਤੀਆਂ ਨੂੰ ਖਿੜੇ ਮ¤ਥੇ ਪ੍ਰਵਾਨ ਕੀਤਾ ਪਰ ਇਨ੍ਹਾਂ ਦੇ ਬਾਵਜੂਦ ਰੂਹਾਨੀ ਰਮਜ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਅਗਰਗਾਮੀ ਰਹੇ। ਡੇਰਾ ਡੰਨਾ ਦੀ ਸਥਾਪਨਾ ਸੰਤ ਪੰਜਾਬ ਸਿੰਘ ਦੇ ਇਕ ਸੇਵਕ ਭਾਈ ਦਇਆ ਸਿੰਘ ਨੇ ਪਿੰਡ ਡੰਨਾ ਵਿਖੇ ਇਕ ਧਰਮਸ਼ਾਲਾ ਦੇ ਰੂਪ ਵਿ¤ਚ ਸਥਾਪਤ ਕੀਤੀ। ਉਨ੍ਹਾਂ ਤੋਂ ਬਾਅਦ ਕ੍ਰਮਵਾਰ ਭਾਈ ਗੁਰਮੁਖ ਸਿੰਘ, ਭਾਈ ਤਾਰਾ ਸਿੰਘ, ਭਾਈ ਖੁਸ਼ਹਾਲ ਸਿੰਘ, ਭਾਈ ਗੁਰਦਿ¤ਤ ਸਿੰਘ, ਸੰਤ ਗੁਰਬਖਸ਼ ਸਿੰਘ ਅਤੇ ਮੌਜੂਦਾ ਮੁਖੀ ਸੰਤ ਤੇਜਵੰਤ ਸਿੰਘ ਸੁਸ਼ੋਭਿਤ ਹਨ। ਭਾਈ ਦਇਆ ਸਿੰਘ ਦੀ ਬਿਰਧ ਅਵਸਥਾ ਹੋਣ ਕਾਰਨ ਆਪਣੇ ਭਤੀਜੇ ਭਾਈ ਗੁਰਮੁਖ ਸਿੰਘ ਨੂੰ ‘ਡੰਨੇ ਡੇਰੇ‘ ਦੀ ਸੇਵਾ ਬਖਸ਼ੀ। ਭਾਈਗੁਰਮੁਖ ਸਿੰਘ ਨੇ ਪਤਵੰਤੇ ਸਿੰਘਾਂ ਨੂੰ ਨਾਲ ਲੈ ਕੇ ਭਾਈ ਤਾਰਾ ਸਿੰਘ ਕੋਲ ਚਲੇ ਗਏ, ਜੋ ਭਜਨ-ਬੰਦਗੀ ਵਿ¤ਚ ਲੀਨ ਸਨ। ਸਾਰੇ ਸਿੰਘ ਉਨ੍ਹਾਂ ਨੂੰ ਧਰਮਸਾਲ ਲੈ ਆਏ ਅਤੇ ਸਾਰਿਆਂ ਨੇ ਡੇਰੇ ਦੀ ਸੇਵਾ ਲਈ ਭਾਈ ਸੰਤ ਤਾਰਾ ਸਿੰਘ ਨੂੰ ਸੌਂਪ ਦਿ¤ਤੀ। ਭਾਈ ਤਾਰਾ ਸਿੰਘ ਦਾ ਮਿਲਾਪ ਸੰਤ ਭਾਈ ਮੇਲਾ ਸਿੰਘ ਨਾਲ ਹੋਇਆ ਜੋ ਗੁਰਭਾਈਆਂ ਵਾਲਾ ਚੀਰਜੀਵੀ ਰਿਹਾ। ਭਾਈ ਤਾਰਾ ਸਿੰਘ ਸਿ¤ਖੀ ਪ੍ਰਚਾਰ ਪਿੰਡ-ਪਿੰਡ ਜਾ ਕੇ ਕਰਦੇ ਰਹਿੰਦੇ। ਅਨੇਕਾਂ ਖ¤ਤਰੀ, ਬ੍ਰਾਹਮਣ ਤੇ ਨੀਚ ਜਾਤਾਂ ਦੇ ਲੋਕੀਂ ਸੰਤਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਦਾੜ੍ਹੀ-ਕੇਸ ਰ¤ਖ ਅੰਮ੍ਰਿਤਧਾਰੀ ਬਣਦੇ ਰਹਿੰਦੇ। ਡੇਰਾ ਡੰਨਾ ਇਲਾਕੇ ਦਾ ਕੇਂਦਰੀ ਸਥਾਨ ਬਣ ਚੁ¤ਕਿਆ ਸੀ। ਬਹੁਤੇ ਲੋਕੀਂ ਬਾਰਾਮੂਲਾ, ਊੜੀ, ਚ¤ਕਾਰ, ਮੁਜ਼¤ਫਰਾਬਾਦ, ਕੋਹਾਲਾ, ਜ਼ਿਲਾ ਹਜ਼ਾਰਾ ਆਦਿ ਆਉਂਦੇ-ਜਾਂਦੇ ਰਾਤ ਡੰਨੇ ਗੁਰਦੁਆਰੇ ਰਹਿ ਕੇ ਲੰਗਰ ਛਕਦੇ ਅਤੇ ਵਿਸ਼ਰਾਮ ਕਰਦੇ। ਸੇਵਾ ਤੇ ਸਿਮਰਨ ਦੀ ਮੂਰਤ ਸੰਤ ਭਾਈ ਤਾਰਾ ਸਿੰਘ ਦੂਰ-ਦੁਰਾਡੇ ਸਿ¤ਖੀ ਪ੍ਰਚਾਰ ਕਰਦੇ ਰਹਿੰਦੇ। 1859 ਈਸਵੀ ਵਿ¤ਚ ਸੰਤਾਂ ਨੇ ਇਲਾਕੇ ਦੇ ਸਿੰਘਾਂ ਦਾ ਭਾਰੀ ਇਕ¤ਠ ਕੀਤਾ ਜਿਸ ਵਿ¤ਚ ਗਾੜਾ ਸਿੰਘ ਕਿਲੇਦਾਰ ਵੀ ਸ਼ਾਮਲ ਸੀ। ਇਸੇ ਇਕ¤ਠ ਵਿ¤ਚ ਭਾਈ ਖੁਸ਼ਹਾਲ ਸਿੰਘ ਨੂੰ ਡੇਰਾ ਸੰਤਪੁਰਾ ਡੰਨਾ ਦੀ ਜ਼ਿੰਮੇਵਾਰੀ ਸੌਂਪੀ ਗਈ। ਭਾਈ ਖੁਸ਼ਹਾਲ ਸਿੰਘ ਵੀ ਆਪਣੇ ਬਜ਼ੁਰਗਾਂ ਵਾਂਗ ਧਰਮ ਪ੍ਰਚਾਰ ਵਿ¤ਚ ਜੁਟ ਗਏ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਬੇਟੇ ਭਾਈ ਗੁਰਦਿ¤ਤ ਸਿੰਘ ਡੇਰਾ ਮੁਖੀ ਬਣੇ। ਧਰਮ ਪ੍ਰਚਾਰ ਦੇ ਨਾਲ-ਨਾਲ ਡੰਨੇ ਵਿਖੇ ਇਕ ਸਕੂਲ ਵੀ ਸਥਾਪਤ ਕੀਤਾ। ਗਿਆਨੀ ਬੁ¤ਧ ਸਿੰਘ ਲਿਖਦੇ ਹਨ, ‘‘ਸੰਤ ਭਾਈ ਗੁਰਦਿ¤ਤ ਸਿੰਘ ਪਹਿਲੇ ਸੰਤਾਂ ਵਾਂਗ ਹੀ ਇਲਾਕੇ ਵਿ¤ਚ ਸਾਲ ਵਿ¤ਚ ਇਕ ਵਾਰ ਦੌਰਾ ਕਰਦੇ ਸਨ। ਸੰਤ ਗੁਰਦਿ¤ਤ ਸਿੰਘ ਤੋਂ ਬਾਅਦ ਉਨ੍ਹਾਂ ਦੇ ਹੋਣਹਾਰ ਸਪੁ¤ਤਰ ਸੰਤ ਗੁਰਬਖਸ਼ ਸਿੰਘ ਨੇ ਡੇਰੇ ਦੀ ਸੇਵਾ ਸੰਭਾਲੀ। ਆਪ ਨਾਮ-ਅਭਿਲਾਸ਼ੀ, ਸਾਦਾ ਜੀਵਨ ਬਤੀਤ ਕਰਨ ਵਾਲੇ, ਗੁਰਮਤਿ ਅਤੇ ਗੁਰਬਾਣੀ ਦੇ ਰਸੀਏ ਅਤੇ ਪ੍ਰਚਾਰਕ ਸਨ। ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਿ¤ਖ ਸਰਗਰਮੀਆਂ ਵਿ¤ਚ ਪੇਸ਼ ਰਹੇ। 1942 ਵਿਚ ‘ਖਾਲਸਾ ਦਰਬਾਰ‘ ਜਥੇਬੰਦੀ ਵਿ¤ਚ ਸ਼ਾਮਲ ਹੋ ਕੇ ਜਥੇਬੰਦੀ ਦੇ ਟੀਚਿਆਂ ਅਤੇ ਪ੍ਰੋਗਰਾਮਾਂ ਦੀ ਪੂਰਤੀ ਲਈ ਯਤਨਸ਼ੀਲ ਰਹੇ। 1947 ਦੇ ਘ¤ਲੂਘਾਰੇ ਸਮੇਂ ਸੰਤਾਂ ਦੀ ਨੇਕ ਸਲਾਹ ਕਾਰਨ ਹੀ ਸੈਂਕੜੇ ਸਿੰਘ ਪੁਣਛ ਕਾਫਲੇ ਦੀ ਸ਼ਕਲ ਵਿ¤ਚ ਸਹੀ-ਸਲਾਮਤ ਪੁ¤ਜੇ ਸਨ। ਸੰਤਾਂ ਦੀ ਮਿਕਨਾਤੀ ਸੀ ਸ਼ਖਸੀਅਤ ਦੇ ਕਈ ਪਹਿਲੀ ਦ੍ਰਿਸ਼ਟੀ-ਗੋਚਰ ਹੁੰਦੇ ਹਨ। ਉਹ ਗੁਰਸਿ¤ਖਾਂ ਨੂੰ ਵਹਿਮਾਂ-ਭਰਮਾਂ, ਪਖੰਡਾਂ, ਮਨਮਤੀ ਕ੍ਰਿਆ-ਕਰਮਾਂ ਤੋਂ ਹਮੇਸ਼ਾ ਸਾਵਧਾਨ ਕਰਦੇ ਰਹਿੰਦੇ। ਕਈ ਵਰ੍ਹੇ ‘ਅਮਰਜੀਤ‘ ਅਖਬਾਰ ਰਾਹੀਂ ਆਪਣੇ ਵਿਚਾਰ ਦਿੰਦੇ ਰਹੇ। 1947 ਤੋਂ ਪਹਿਲਾਂ ਇਸ ਡੇਰੇ ਨਾਲ ਤਕਰੀਬਨ ਇਕ ਸੌ ਪਿੰਡ ਸਬੰਧਤ ਸਨ। ਸਮੇਂ-ਸਮੇਂ ਇਸ ਡੇਰੇ ਨੇ ਗੁਰਮਤਿ ਅਤੇ ਸਮਾਜ ਸੁਧਾਰ ਪ¤ਖੋਂ ਅਵੇਸਲੇ ਸਿੰਘਾਂ ਨੂੰ ਖ਼ਬਰਦਾਰ ਕੀਤਾ ਹੈ। ਇਸ ਡੇਰੇ ਦੇ ਮਹਾਂਪੁਰਸ਼ ਨਾਮ-ਬੰਦਗੀ ਵਿ¤ਚ ਲੀਨ ਰਹਿ ਕੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨਾ ਉਨ੍ਹਾਂ ਦਾ ਮੀਰੀ ਗੁਣ ਸੀ। ਸੰਤ ਗੁਰਬਖਸ਼ ਸਿੰਘ ਦੇ ਅਕਾਲ ਚਲਾਣੇ ਬਾਅਦ 20 ਫਰਵਰੀ 2012 ਨੂੰ ਡੇਰਾ ਡੰਨਾ, ਜੰਮੂ ਵਿ¤ਚ ਭਾਰੀ ਗੁਰਮਤਿ ਸਮਾਗਮ ਹੋਇਆ ਜਿਸ ਵਿ¤ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵ¤ਲੋਂ ਗਿਆਨੀ ਜਗਤਾਰ ਸਿੰਘ ਹੈ¤ਡ ਗ੍ਰੰਥੀ ਦਰਬਾਰ ਸਾਹਿਬ ਸ਼ਾਮਲ ਹੋਏ। ਇਸੇ ਇਕ¤ਠ ਵਿ¤ਚ ਸੰਤ ਤੇਜਵੰਤ ਸਿੰਘ ਨੂੰ ਦਸਤਾਰਬੰਦੀ ਕਰਕੇ ਡੇਰੇ ਦੀ ਸੇਵਾ ਸੌਂਪੀ ਗਈ। ਆਪ ਜੀ ਬੜੇ ਸੁਚ¤ਜੇ ਢੰਗ ਨਾਲ ਡੇਰੇ ਦੀ ਸਾਂਭ-ਸੰਭਾਲ ਕਰ ਰਹੇ ਹਨ। -ਡਾ. ਜਸਬੀਰ ਸਿੰਘ ਸਰਨਾ

WRITTEN BY