ਬਾਬਾ ਬਕਾਲਾ, 16 ਅਪ੍ਰੈਲ (ਰਣਬੀਰ ਸਿੰਘ ਸੌਂਦ)- ਬਿਆਸ ਦਰਿਆ ਤੋਂ ਮਿਲੀ ਨੌਜਵਾਨ ਲੜਕੇ ਦੀ ਲਾਸ਼, ਮਿਲੀ ਖ਼ਬਰ ਅਨੁਸਾਰ ਅਜ ਸਵੇਰੇ 9 ਵਜੇ ਦੇ ਕਰੀਬ ਬਿਆਸ ਦਰਿਆ ਵਿਚੋਂ ਇਕ ਨੌਜਵਾਨ ਲੜਕੇ ਦੀ ਲਾਸ਼ ਮਿਲੀ, ਜਿਸ ਦੀ ਉਮਰ ਕਰੀਬ 18 ਸਾਲ ਸੀ। ਮੌਕੇ ਤੇ ਥਾਣਾ ਬਿਆਸ ਦੇ ਇੰਚਾਰਜ ਇੰਸਪੈਕਟਰ ਅਮਰੀਕ ਸਿੰਘ ਹੋਣਾ ਨਾਲ ਗਲਬਾਤ ਕਰਦਿਆਂ ਉਨ੍ਹਾਂ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਕਲ੍ਹ ਰਾਤ ਉਨ੍ਹਾਂ ਨੂੰ ਇਕ ਨੌਜਵਾਨ ਲੜਕੇ ਦੇ ਗੁੰਮ ਹੋਣ ਦੀ ਸੂਚਨਾ ਮਿਲੀ, ਕਰੀਬਨ ਸਾਰੀ ਰਾਤ ਇੰਸਪੈਕਟਰ ਅਮਰੀਕ ਸਿੰਘ ਅਤੇ ਨਾਲ ਮੁਲਾਜ਼ਮ ਉਸ ਦੀ ਭਾਲ ਕਰਦੇ ਰਹੇ, ਮਨੇਰੇ ਉਨ੍ਹਾਂ ਨੇ ਗੋਤਾਖੋਰ ਵੀ ਬੁਲਾਏ, ਤੇ ਭਾਲ ਕਰਦਿਆਂ ਸਵੇਰੇ 9 ਵਜੇ ਦੇ ਕਰੀਬ ਨੌਜਵਾਨ ਲੜਕੇ ਦੀ ਲਾਸ਼ ਦਰਿਆ ਵਿਚੋਂ ਮਿਲੀ, ਜੋ ਕੇ ਬਿਆਸ ਦਰਿਆ ਦੇ ਪੁਲ ਤੋਂ ਦੂਰ ਕੰਢੇ ਤੇ ਦਰਿਆਈ ਰੇਤਾ ਦੇ ਢੇਰ ਤੇ ਬੋਝਿਆਂ ਵਿਚ ਅਟਕੀ ਹੋਈ ਸੀ, ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕਢੀ, ਜਿਸ ਦੀ ਸ਼ਨਾਖ਼ਤ ਰੋਹਿਨ ਸਪੁਤਰ ਅਰਵਿੰਦ ਕੁਮਾਰ ਵਜੋਂ ਹੋਈ,ਜੋ ਕਿ ਮਹਿੰਦਰਾ ਕਾਲੋਨੀ ਰਾਣੀ ਕਾ ਬਾਗ ਅੰਮ੍ਰਿਤਸਰ ਵਿਖੇ ਕਿਰਾਏ ਉਤੇ ਰਹਿੰਦਾ ਸੀ। ਜਾਣਕਾਰੀ ਅਨੁਸਾਰ ਪਤਾ ਲਗਾ ਕਿ ਮ੍ਰਿਤਕ ਦੇ ਪਿਤਾ ਅਰਵਿੰਦ ਕੁਮਾਰ ਕੇਨਰਾ ਬੈਂਕ, ਬ੍ਰਾਂਚ ਰਣਜੀਤ ਐਵੇਨਿਊ ਵਿਚ ਅਸਿਸਟੈਂਟ ਜਨਰਲ ਮੈਨੇਜਰ ਦੀ ਨੌਕਰੀ ਕਰਦੇ ਹਨ। ਤੇ ਉਨ੍ਹਾਂ ਦੇ ਬੇਟੇ ਨੇ ਜੇ.ਈ.ਟੀ ਦਾ ਟੈਸਟ ਦਿਤਾ ਸੀ, ਜਿਸ ਦੇ ਵਿਚ ਉਸ ਦੇ ਨੰਬਰ ਘਟ ਆਉਣ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਰੋਜ਼ ਦੀ ਤਰ੍ਹਾਂ ਜਦੋਂ ਉਹ ਕਲ੍ਹ ਸਵੇਰੇ 8 ਵਜੇ ਘਰੋਂ ਟਿਊਸ਼ਨ ਪੜ੍ਹਨ ਨਿਕਲਿਆ ਤੇ ਆਪਣੀ ਸਕੂਟੀ ਵਿਚ ਅੰਮ੍ਰਿਤਸਰ ਦੇ ਕਿਚਲੂ ਚੌਕ ਪੈਟਰੋਲ ਪੰਪ ਤੋਂ ਪੈਟਰੋਲ ਭਰਵਾਇਆ, ਪੰਪ ਤੇ ਸੀਸੀਟੀਵੀ ਲਗੇ ਹੋਣ ਕਰਕੇ ਉਸ ਦੀ ਵੀਡੀਓ ਰਿਕਾਰਡ ਹੋ ਗਈ, ਫਿਰ ਉਹ ਟਿਊਸ਼ਨ ਜਾਣ ਦੀ ਬਜਾਏ ਸਿਧਾ ਬਿਆਸ ਦਰਿਆ ਤੇ ਆ ਗਿਆ ਤੇ ਸਕੂਟੀ ਪਾਰਕ ਕਰਕੇ ਦਰਿਆ ਵਿਚ ਛਾਲ ਮਾਰ ਦਿਤੀ। ਸਕੂਟੀ ਜਿਸ ਦਾ ਨੰਬਰ ਫਬ02 4ਂ 3545 ਹੈ ਪੁਲਿਸ ਨੂੰ ਮਿਲ ਗਈ ਅਤੇ ਉਸ ਵਿਚ ਇਕ ਸੁਸਾਈਡ ਨੋਟ ਵੀ ਮਿਲਿਆ, ਜਿਸ ਤੇ ‘ਆਈ ਐਮ ਕਵਿਟ ਐਂਡ ਆਈ ਐਮ ਸੌਰੀ‘ ਲਿਖਿਆ ਸੀ। ਖੁਦਕੁਸ਼ੀ ਕਰਨ ਦੀ ਵਜ੍ਹਾ ਜੇ.?ੀ.ਟੀ ਦੇ ਟੈਸਟ ਚੋਂ ਆਏ ਘਟ ਨੰਬਰਾਂ ਦੀ ਦਸੀ ਜਾ ਰਹੀ ਹੈ। ਮੌਕੇ ਤੇ ਬਿਆਸ ਥਾਣੇ ਦੇ ਇੰਚਾਰਜ ਇੰਸਪੈਕਟਰ ਅਮਰੀਕ ਸਿੰਘ ਅਤੇ ਨਾਲ ਮੁਲਾਜ਼ਮਾਂ ਨੇ ਕਾਰਵਾਈ ਕਰਕੇ ਲਾਸ਼ ਬਾਬਾ ਬਕਾਲਾ ਸਾਹਿਬ ਦੇ ਸਿਵਲ ਹਸਪਤਾਲ ਮੋਰਚਰੀ ਰੂਮ ਵਿਚ ਭੇਜ ਦਿਤੀ ਹੈ।