ਨਵੀਂ ਦਿਲੀ- ਕਾਂਗਰਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵਲੋਂ ਗਠਜੋੜ ਲਈ ਨਾਂਹ ਕੀਤੇ ਜਾਣ ਮਗਰੋਂ ਉਹ ਇਕਲਿਆਂ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਜੇਕਰ ‘ਆਪ’ ਸਿਰਫ ਦਿਲੀ ’ਚ ਤਾਲਮੇਲ ਕਰਨਾ ਚਾਹੁੰਦੀ ਹੈ ਤਾਂ ਉਹ ਅਜ ਵੀ ਤਿਆਰ ਹੈ। ਪਾਰਟੀ ਦੇ ਦਿਲੀ ਇੰਚਾਰਜ ਪੀ.ਸੀ. ਚਾਕੋ ਨੇ ਇਹ ਵੀ ਕਿਹਾ ਕਿ ਛੇਤੀ ਹੀ ਦਿਲੀ ਦੀਆਂ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਜਾਵੇਗਾ।