ਕੋਲਕਾਤਾ, 19 ਅਪ੍ਰੈਲ (ਪੀ.ਟੀ.)-ਮੁੱਖ ਮੰਤਰੀ ਮਮਤਾ ਬੈਨਰਜੀ ਦੀ ਵੀਰਭੂਮ ਜ਼ਿਲ੍ਹੇ ਦੇ ਸਿਉੜੀ ’ਚ ਇੱਕ ਜਨਤਕ ਰੈਲੀ ਦੇ ਰਸਤੇ ਧਮਾਕਾਖੇਜ ਸਮੱਗਰੀ ਬਰਾਮਦ ਹੋਣ ਤੋਂ ਭੜਕੇ ਤ੍ਰਿਣਮੂਲ ਕਾਂਗਰਸ ਹਮਾਇਤੀਆਂ ਨੇ ਇੱਕ ਮਾਰਕਸੀ ਕਾਰਕੁੰਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਮਾਰਕਸੀ ਪਾਰਟੀ ਨੇ ਇਸ ਮਾਮਲੇ ਵਿੱਚ 8
ਤ੍ਰਿਣਮੂਲ ਕਾਂਗਰਸ ਸਮਰਥਕਾਂ ਵਿਰੁੱਧ ਕੇਸ ਦਰਜ ਕਰਵਾਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ੁੱਕਰਵਾਰ ਵੀਰਭੂਮ ਜ਼ਿਲ੍ਹੇ ਦੇ ਸੁਰੀ-ਬੋਲਪੁਰ ਸੜਕ ਨੇੜੇ ਮਮਤਾ ਦੀ ਰੈਲੀ ਤੋਂ ਤਕਰੀਬਨ ਇੱਕ ਘੰਟੇ ਪਹਿਲਾਂ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਗਈ। ਬਾਅਦ ਵਿੱਚ ਮਮਤਾ ਸਮਰਥਕਾਂ ਨੇ ਅੱਜ ਸਿਉਰੀ ਵਿਖੇ ਹੀਰਾ ਲਾਲ ਸ਼ੇਖ ਨਾਂਅ ਦੇ ਇੱਕ ਮਾਰਕਸੀ ਕਾਰਕੁੰਨ ਨੂੰ ਕੁੱਟ-ਕੁੱਟ ਕੇ ਮਾਰਿਆ। ਮਾਰਕਸੀ ਪਾਰਟੀ ਨੇ ਇਸਮਾਮਲੇ ਵਿੱਚ 8 ਤ੍ਰਿਣਮੂਲ ਵਰਕਰਾਂ ਵਿਰੁੱਧ ਸਿਉੜੀ ਥਾਣੇ ਵਿੱਚ ਐਫ.ਆਈ.ਆਰ. ਦਰਜ ਕਰਵਾਈ ਹੈ। ਮਾਰੇ ਗਏ ਹੀਰਾ ਲਾਲ ਸ਼ੇਖ ਦੇ ਭਰਾ ਅਨਾਰੁਲ ਸ਼ੇਖ ਨੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਜ਼ਿੰਮੇਵਾਰ ਦ¤ਸਦਿਆਂ 8 ਜਾਣਿਆਂ ਖਿਲਾਫ਼ ਕੇਸ ਦਰਜ ਕਰਵਾਇਆ ਹੈ। ਜ਼ਿਲ੍ਹੇ ਦੇ ਐ¤ਸ.ਪੀ. ਮੁਨੀਰ ਖਾਨ ਨੇ ਦੱਸਿਆ ਕਿ ਇਸ ਮਾਮਲੇ ’ਚ ਪੰਜ ਬੰਦੇ ਫੜ੍ਹੇ ਗਏ ਹਨ। ਮਾਰਕਸੀ ਪਾਰਟੀ ਦੇ ਉਮੀਦਵਾਰ ਰਾਮਚੰਦ ਡੋਮ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਭੜਕਾਇਆ ਗਿਆ ਸੀ ਜਿਸ ਕਾਰਨ ਇਹ ਘਟਨਾ ਹੋਈ ਹੈ।’



