ਮਾਨਸਾ 9 ਅਪ੍ਰੈਲ (ਜਗਦੀਸ਼ ਬਾਂਸਲ)- ਸਵ: ਪੰਜਾਬੀ ਕਲਾਕਾਰ ਦੇਵ ਝੁਨੀਰ ਦੀ ਯਾਦ ਵਿਚ ਸਭਿਆਚਾਰਕ ਮੇਲਾ ਜ਼ਿਲ੍ਹੇ ਦੇ ਪਿੰਡ ਖੋਖਰ ਕਲਾਂ ਵਿਖੇ ਕਰਵਾਇਆ ਗਿਆ ਇਸ ਮੇਲੇ ਵਿਚ ਵਿਸ਼ੇਸ਼ ਤੋਰ ਤੇ ਪੰਜਾਬੀ ਕਲਕਾਰ ਹਾਕਮ ਬਖ਼ਤੜੀ ਵਾਲਾ ਤੇ ਦਲਜੀਤ ਕੌਰ ਨੇ ਪਹੁੰਚ ਕੇ ਮੇਲੇ ਦੀ ਸ਼ਾਨ ਵਧਾਈ ।ਇਸ ਸਬੰਧੀ ਜਾਣਕਾਰੀ ਦਿੰਦਿਆ ਜਗਾ ਸਿੰਘ ਖੋਖਰ, ਸੋਨੂ ਖੋਖਰ, ਤੇ ਗੀਤਕਾਰ ਮਲਕੀਤ ਖੋਖਰ (ਕੋਚ ਸਾਹਿਬ) ਨੇ ਦਸਿਆ ਕਿ ਸਵ:ਗਾਇਕ ਦੇਵ ਝੁਨੀਰ ਦੀ ਯਾਦ ਵਿਚ ਲਗੇ ਸਭਿਆਚਾਰਕ ਮੇਲੇ ਦੌਰਾਨ ਪਹੁੰਚੇ ਮਸ਼ਹੂਰ ਕਲਾਕਾਰਾਂ ਨੇ ਸਵ: ਦੇਵ ਝੁਨੀਰ ਨੂੰ ਸਰਧਾਂਜਲੀ ਭੇਟ ਕੀਤੀ ਊਨਾ ਦਸਿਆ ਕਿ ਮੇਲੇ ਦੌਰਾਨ ਕਲਾਕਾਰ ਹਾਕਮ ਬਖ਼ਤੜੀ ਵਾਲਾ, ਦਲਜੀਤ ਕੌਰ ,ਸਿਮਰਨ ਸਹਿਜ ਪਾਲ, ਗੀਤਕਾਰ ਰਮਨ ਸੇਖੋ, ਖੁਸ਼ਦੀਪ ਖੁਸ਼ੀ, ਸਮਸ਼ੇਰ ਚੀਨਾ, ਲਵਪ੍ਰੀਤ, ਸਤਪਾਲ ਧੀਰ ,ਗੁਰਤੇਜ ਸਿਧੂ, ਸੋਨਮ ਸਿਧੂ, ਗਗਨਜੋਤ ਗਗੂ, ਦਿਲਵਰ ਟੀਨਾ, ਜੋਤੀ ਮਾਨ, ਰਾਣਾ ਮਾਨ, ਰਮਨਦੀਪ ਮੰਗਾ ਆਦਿ ਕਲਾਕਾਰਾਂ ਵਲੋਂ ਆਪਣੀ ਆਪਣੀ ਕਲਾ ਦੇ ਜੌਹਰ ਵਿਖਾਏ ਗਏ। ਇਸ ਮੌਕੇ ਪਹੁੰਚੇ ਕਲਾਕਾਰਾਂ ਦਾ ਨਗਰ ਨਿਵਾਸੀਆਂ ਤੇ ਜਗਦੀਪ ਜੋਗਾ (ਐਂਕਰ ਇ: ਨੈਸ਼ਨਲ) ਵਲੋਂ ਜੀ ਆਇਆ ਕਹਿੰਦੇ ਹੋਏ ਧੰਨਵਾਦ ਕੀਤਾ ਇਸ ਮੌਕੇ ਦਵਿੰਦਰ ਬਰਨਾਲਾ ,ਪਤਰਕਾਰ ਬਿੰਦਰ ਬਾਸੀ ਝੁਨੀਰ, ਰਾਜੂ ਅਰੋੜਾ ਝੁਨੀਰ ,ਗੁਰਚਰਨ ਸਿੰਘ ਸੰਰਪਚ ਖੋਖਰ ਕਲਾਂ, ਸੁਖਵਿੰਦਰ ਸਿੰਘ ਕਲਬ, ਜਸਦੇਵ ਸਿੰਘ ਖਜ਼ਾਨਚੀ, ਜਗਾ ਖੋਖਰ, ਮਲਕੀਤ ਸਿੰਘ (ਕੋਚ ਸਾਬ) ਸੋਨੂੰ ਸਟੂਡੀਓ ਖੋਖਰ, ਜਗਸੀਰ ਸਿੰਘ ਸੁਸਾਇਟੀ ਪਰਧਾਨ, ਗੁਰਤੇਜ ਸਿੰਘ ਫੌਜੀ, ਅਤੇ ਸਮੂਹ ਦੇਵ ਝੁਨੀਰ ਪਰਿਵਾਰ ਤੇ ਨਗਰ ਨਿਵਾਸੀ ਅਤੇ ਸਰੋਤੇ ਵਡੀ ਗਿਣਤੀ ਹਾਜ਼ਰ ਸਨ।