ਫਿਰੋਜ਼ਪੁਰ 15 ਅਪ੍ਰੈਲ (ਮਨੋਹਰ ਲਾਲ) : ਆਪ ਜੀ ਦਾ ਜਨਮ 1958 ਵਿਚ ਸ: ਅਜਮੇਰ ਸਿੰਘ ਜੀ ਦੇ ਘਰ ਮਾਤਾ ਜੰਗੀਰ ਕੌਰ ਜੀ ਦੀ ਕੁੱਖੋ ਪਿੰਡ ਤੂਤ ਵਿਖੇ ਹੋਇਆ। ਪ੍ਰਾਇਮਰੀ ਦੀ ਵਿਦਿਆ ਪਿੰਡ ਤੂਤ ਵਿਚ ਪੜ੍ਹੀ ਅਤੇ ਬਾਅਦ ਵਿਚ ਪਿਤਾ ਦਾ ਹੱਥ ਵਟਾਉਣ ਵਿਚ ਖੇਤੀਬਾੜੀ ਦੇ ਕਾਰੋਬਾਰ ਵਿਚ ਲੱਗ ਪਏ। ਬਚਪਨ ਵਿਚ ਆਪ ਇਕ ਵਾਰ ਬਹੁਤ ਬਿਮਾਰ ਹੋ ਗਏ ਅਤੇ ਮਾਤਾ ਪਿਤਾ ਨੂੰ ਜਿੰਦਗੀ ਦੀ ਕੋਈ ਆਸ ਨਹੀ ਰਹੀ। ਪਰਿਵਾਰ ਵਲੋਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਤੰਦਰੁਸਤੀ ਦੀ ਅਰਦਾਸ ਦੀ ਬੇਨਤੀ ਕੀਤੀ ਗਈ ਕਿ ਹੇ ਅਕਾਲ ਪੁਰਖ ੇਕਰ ਇਹ ਬੱਚਾ ਤੰਦਰੁਸਤ ਹੋ ਜਾਂਦਾ ਹੈ ਤਾਂ ਆਪ ਜੀ ਦੇ ਸ਼ਹੀਦਾਂ ਦੇ ਅਸਥਾਨਾਂ ਦੀ ਸੇਵਾ ਨੂੰ ਅਰਪਨ ਹੋਵੇਗਾ। ਕੁਝ ਸਮੇ ਬਾਅਦ ਆਪ ਬਿਲਕੁਲ ਠੀਕ ਹੋ ਗਏ। ਸਮਾ ¦ਘਣਾ ਗਿਆ ਮਾਤਾ ਪਿਤਾ ਕੀਤੀ ਹੋਈ ਅਰਦਾਸ ਵਿਸਰ ਗਏ ਕਿ ਕਿਸੇ ਸਮੇ ਇਹ ਬੱਚਾ ਸ਼ਹੀਦਾਂ ਦੇ ਅਸਥਾਂਨਾਂ ਦੀ ਸੇਵਾ ਨੂੰ ਅਰਪਨ ਕੀਤਾ ਹੋਇਆ ਸੀ। ਘਰ ਵਿਚ ਪ੍ਰੈਸ਼ਾਨੀਆਂ ਫਿਰ ਤੋਂ ਸ਼ੁਰੂ ਹੋ ਗਈਆਂ। ਖੇਤੀਬਾੜੀ ਦਾ ਕਾਰੋਬਾਰ ਕਰਦਿਆ ਇਕ ਦਿਨ ਆਪ ਜੀ ਦੀ ਲੱਤ ਦੋ ਥਾਵਾਂ ਤੋਂ ਟੁੱਟ ਗਈ। ਕਰੀਬ 15 ਦਿਨ ਬਾਅਦ ਬਾਬਾ ਜੀ ਵਚਨ ਹੋਇਆ ਕਿ ਇਹ ਬੱਓਾ ਤਾਂ ਆਪ ਨੇ ਕਿਸੇ ਸਮੇ ਸ਼ਹੀਦਾਂ ਦੇ ਅਸਥਾਨਾਂ ਨੂੰ ਅਰਪਨ ਕੀਤਾ ਸੀ ਅੱਜ ਤੋਂ ਬਾਅਦ ਇਹ ਸ਼ਹੀਦਾਂ ਦੇ ਅਸਥਾਨਾਂ ਦੀ ਸੇਵਾ ਸੰਭਾਲ ਕਰੇਗਾ। ਮਾਤਾ ਪਿਤਾ ਨੂੰ ਕੀਤੀ ਅਰਦਾਸ ਯਾਦ ਆਈ ਅਤੇ ਆਪ ਜੀ ਨੂੰ ਇਸ ਅਸਥਾਨਾਂ ਦੀ ਸੇਵਾ ਲਈ ਅਰਪਨ ਕਰ ਦਿੱਤਾ ਗਿਆ।
ਆਪ ਜੀ ਨੇ 1980 ਵਿਚ ਆਪ ਜੀ ਇਸ ਅਸਥਾਨਾਂ ਉਪਰ ਸੇਵਾ ਸ਼ੁਰੂ ਕੀਤੀ। ਇਸ ਸਮੇ ਇਸ ਅਸਥਾਨਾਂ ਊਪਰ ਸੰਤ ਪ੍ਰਮੇਸ਼ਰਪੁਰੀ ਜੀ ਸੇਵਾ ਨਿਭਰਾ ਰਹੇ ਸਨ। 20/01/1984 ਨੂੰ ਸੰਤ ਪ੍ਰਮੇਸ਼ਰਪੁਰੀ ਜੀ ਦੇ ਚੋਲਾ ਛੱਡਣ ਦੇ ਬਾਅਦ 27/01/1984 ਨੂੰ ਨਗਰ ਅਤੇ ਇਲਾਕੇ ਦੀ ਸੰਗਤ ਵਲੋਂ ਦਸਤਾਰ ਬੰਦੀ ਕਰਕੇ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਸੌਪ ਦਿੱਤੀ ਗਈ। ਦਸਤਾਰ ਬੰਦੀ ਤੋਂ ਬਾਅਦ ਜੀ ਨੇ ਇਲਾਕੇ ਅਤੇ ਨਗਰ ਦੀ ਸੰਗਤ ਨੂੰ ਸੁਚੱਜੀ ਅਗਵਾਈ ਦੇ ਕੇ ਇਸ ਅਸਥਾਨਾਂ ਦੀ ਅਧੂਰੀ ਪਈ ਸੇਵਾ ਨੂੰ ਕਰਵਾਉਣ ਲਈ ਪ੍ਰੇਰਿਤ ਕੀਤਾ। ਜਿਸ ਸਮੇ ਆਪ ਨੇ ਸੇਵਾ ਸੰਭਾਲੀ ਉਸ ਸਮੇ ਪੁਰਾਣਾ ਦਰਬਾਰ ਸਾਹਿਬ ਅਤੇ ਛੋਟੀ ਜਿਹੀ ¦ਗਰ ਤਿਆਰ ਕਰਨ ਦੀ ਇਮਾਰਤ ਬਣੀ ਹੋਈ ਸੀ। ਉਸ ਤੋਂ ਬਾਅਦ ਆਪ ਵਲੋਂ ਸ਼ਹੀਦ ਸਿੰਘਾਂ ਦੇ ਕਮਰੇ ਦੀ ਅਲੱਗ ਤਿਆਰੀ, ¦ਗਰ ਹਾਲ, ਸੰਗਤ ਲਈ ਰਿਹਾਇਸ਼ੀ ਕਮਰੇ, ਸੇਵਾਦਾਰਾਂ ਲਈ ਰਿਹਾਇਸ਼ੀ ਕਮਰੇ, ਦਰਬਾਰ ਸਾਹਿਬ ਜੀ ਪੰਜ ਮੰਜਲੀ ਇਮਾਰਤ ਆਦਿ ਤਿਆਰ ਕਰਵਾਏ। ਇਲਾਕੇ ਵਿਚ ਵਿਦਿਆ ਦੀ ਘਾਟ ਨੂੰ ਪੂਰਾ ਕਰਨ ਲਈ ਸਹੀਦ ਬਾਬਾ ਹਿੰਮਤ ਸਿੰਘ ਪਬਲਿਕ ਸਕੂਲ ਦਾ ਨਿਰਮਾਣ ਕਰਵਾਇਆ। ਸੰਗਤ ਨੂੰ ਗੁਰਮਤਿ ਤੋਂ ਜਾਣੂ ਕਰਵਾਉਣ ਲਈ ਗੁਰਮਤਿ ਸਮਾਗਮਾਂ ਦਾ ਪ੍ਰਬੰਧ ਕਰਨਾ ਅਤੇ ਪੰਜ ਪਿਆਰੇ ਸਾਹਿਬਾਨ ਬੁਲਾ ਕੇ ਅੰਮ੍ਰਿਤ ਛਕਾਉਣਾ ਖਾਸ ਕਾਰਜ ਹਨ। ਉਹ ਸੰਗਤਾਂ ਨੂੰ ਹਮੇਸ਼ਾਂ ਇਹ ਹੀ ਉਪਦੇਸ਼ ਦਿੰਦੇ ਹਨ ਕਿ :-
ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੂੰ ਹਾਜਿਰ ਨਾਜ਼ਰ ਗੁਰੂ ਮੰਨੋ, ਕਿਸੇ ਦੇਹਧਾਰੀ ਗੁਰੂ ਦੀ ਪੂਜਾ ਮਨਮੱਤ ਹੈ, ਹਰ ਇਕ ਧਰਮ ਦਾ ਬਰਾਬਰ ਸਤਿਕਾਰ ਕਰੋਂ, ਅੰਮ੍ਰਿਤ ਛੱਕ ਦੇ ਸਿੰਘ ਸਜਨਾ ਹਰ ਇਕ ਗੁਰਸਿਖ ਦਾ ਫ਼ਰਜ਼ ਹੈ, ਵਾਹਿਗੁਰੂ ਦਾ ਜਾਪ ਮਨ ਵਿਚ ਹਊਮੈ ਪੈਦਾ ਨਹੀ ਹੋਣ ਦਿੰਦਾ, ਗੁਰਸਿੱਖ ਪ੍ਰਮਾਤਮਾ ਦੀ ਕੀਤੀ ਤੇ ਕਿੰਤੂ – ਪ੍ਰੰਤੂ ਨਾ ਕਰੋ, ਸਗੋਂ ਉਸ ਦਾ ਭਾਣਾ ਮੰਨੇੋ, ਗੁਰਸਿੱਖ ਦੁੱਖ ਵੇਲੇ ਅਰਦਾਸ, ਸੁੱਖ ਵੇਲੇ ਸੁਕਰਾਨਾ ਅਤੇ ਹਰ ਵੇਲੇ ਸਿਮਰਨ ਨਾਲ ਜੁੜਿਆ ਰਹੇ।
ਮਨੋਹਰ ਲਾਲ
ਸੰਪਰਕ : 98154-27431



