ਪੰਜਾਬੀ ਸਿਨੇਮਾ ਦੀ ਜਿੰਦ- ਜਾਨ, ਸਦਾ ਬਹਾਰ ਅਦਾਕਾਰ: ਸਰਦਾਰ ਸੋਹੀ

ਕੁਝ ਲੋਕ ਸਚਮੁਚ ਪਹਿਲੀ ਮਿਲਣੀ ਦੌਰਾਨ ਈ ਤੁਹਾਨੂੰ ਕੀਲ ਲੈਂਦੇ ਹਨ,ਉਹਨਾਂ ਦੀ ਸ਼ਖਸ਼ੀਅਤ ਉਹਨਾਂ ਦੀ ਸੂਝ ਬੂਝ ਤੇ ਉਹਨਾਂ ਦੀ ਰਜੀ ਹੋਈ ਰੂਹ ਤੁਹਾਨੂੰ ਪਿਆਰ ਦੀ ਘੁਟ ਕੇ ਪਾਈ ਮੋਹ ਭਰੀ ਜਫੀ ਉਮਰਾਂ ਦੀ ਸਾਂਝ ਦਾ ਅਹਿਸਾਸ ਕਰਾਉਦੀਂ ਹੈ ,ਰੰਗਮੰਚ ਜਾਂ ਪੰਜਾਬੀ ਪਤਰਕਾਰੀ ਨਾਲ ਮੈਂ ਮੁਛ ਫੁਟਦਿਆਂ ਈ ਜੁੜ ਗਿਆ ਸੀ ਤੇ ਮੈਂ ਹੁਣ ਤਕ ਇਹ ਗਲ ਪਕੀ ਕਰ ਚੁਕਾ ਸੀ ਕਿ ਕਲਾ ਦੇ ਖੇਤਰ ਵਿਚ ਵਡੀਆਂ ਮਲਾਂ ਮਾਰਨ ਵਾਲੇ ਕਲਾਕਾਰ ਅਸਲ ਜਿੰਦਗੀ ਵਿਚ ਉੰਨੇ ਸਿਆਣੇ ਜਾਂ ਪਰਿਵਾਰਕ ਨਹੀਂ ਹੁੰਦੇ ਜਿੰਨੇ ਪਰਦੇ ਤੇ ਹੁੰਦੇ ਹਨ ਪਰ ਇਹ ਮੇਰਾ ਵਡਾ ਭੁਲੇਖਾ ਸਾਬਿਤ ਹੋਇਆ ਜਦੋਂ ਪਿਛਲੇ ਦਿਨੀਂ ਮੇਰੇ ਲਈ ਕਲਾ ਦੇ ਖੇਤਰ ਦੀ ਬੇਹਦ ਸਨਮਾਨਯੋਗ ਸ਼ਖਸ਼ੀਅਤ ਸਰਦਾਰ ਸੋਹੀ ਨੂੰ ਮਿਲਣ ਦਾ ਮੌਕਾ ਮਿਲਿਆ । ਉਹਨਾਂ ਦੀ ਅਦਾਕਾਰੀ ਦੇ ਮੁਰੀਦ ਤਾਂ 1996-97 ਵਿਚ ਰੰਗਮੰਚ ਦੇ ਖੇਤਰ ਵਿਚ ਆਉਦਿਆਂ ਈ ਹੋ ਗਏ ਸੀ ਪਰ ਉਹਨਾਂ ਦੇ ਰੂਬਰੂ ਹੋਣ ਦਾ ਮੌਕਾ ਬਾਈ ਮਲਕੀਤ ਰੌਣੀ ਰਾਂਹੀ ਮਿਲਿਆ,ਨੌਰਥ ਜੋਨ ਫਿਲਮ ਐਂਡ ਟੀ ਵੀ ਆਰਟਿਸਟ ਐਸ਼ੋਸ਼ੀਏਸਨ ਦੇ ਮੁਹਾਲੀ ਦਫਤਰ ਵਿਖੇ ਉਹਨਾਂ ਨਾਲ ਅਸਿਧੇ ਰੂਪ ਵਿਚ ਵਿਚਰ ਕੇ ਉਹਨਾਂ ਦੀ ਰਜੀ ਹੋਈ ਰੂਹ ਦੇ ਦਰਸ਼ਨ ਹੋਏ ।ਸਰਦਾਰ ਸੋਹੀ ਪੰਜਾਬੀ ਰੰਗਮੰਚ ਤੇ ਪੰਜਾਬੀ ਸਿਨੇਮੇ ਦਾ ਉਹ ਕੋਹਿਨੂਰ ਹੀਰਾ ਹੈ ਜਿਸ ਨੇ ਲੰਮੇ ਘੋੜੇ ਦੀ ਰੇਸ ਵਾਂਗ ਪੰਜਾਬੀ ਸਿਨੇਮੇ ਵਿਚ ਕਾਮਯਾਬ ਅਦਾਕਾਰੀ ਦੀ ਇਕ ਲੰਮੀ ਪਾਰੀ ਖੇਡੀ ਹੈ ਤੇ ਕਾਮਯਾਬੀ ਨਾਲ ਖੇਡ ਰਹੇ ਹਨ ਹਨ । ਠਕਲਾ ਦੇ ਅਸਲ ਨਮੂਨੇ ਵਜੋਂ ਵੇਖੀ ਜਾਂਦੀ ਠਮੜੀ ਦਾ ਦੀਵਾ ਠਫਿਲਮ ਤੋਂ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੇ ਇਸ ਦੇਸੀ ਜਟ ਕਲਾਕਾਰ ਨੇ ਕਲਾ ਦੇ ਖੇਤਰ ਵਿਚ ਅਜਿਹੇ ਦਿਸਹਦੇ ਸਿਰਜੇ ਕਿ ਪੰਜਾਬੀ ਸਿਨੇਮੇ ਦੇ ਅਲੋਚਕਾਂ ਦੇ ਮੂੰਹ ਵਿਚ ਉਂਗਲਾਂ ਪਵਾ ਦਿਤੀਆਂ ।ਨੈਸ਼ਨਲ ਅਵਾਰਡ ਜੇਤੂ ਫਿਲਮ ਠਬਾਗੀ ਠਵਿਚਲੀ ਅਦਾਕਾਰੀ ਨੇ ਉਹਨਾਂ ਨੂੰ ਪੰਜਾਬੀ ਸਿਨੇਮੇ ਦਾ ਬਾਦਸ਼ਾਹ ਬਣਾ ਦਿਤਾ,ਉਹਨਾਂ ਦੀਆਂ ਅਦਾਕਾਰੀ ਨਾਲ ਬੁਣੀਆ ਸੈਂਕੜੇ ਫਿਲਮਾਂ ਹਥ ਦੇ ਪੋਟਿਆਂ ਤੇ ਗਿਣੀਆਂ ਜਾ ਸਕਦੀਆਂ ਹਨ,ਪਰ ਪਿਛਲੇ ਦਸ -ਬਾਰਾਂ ਸਾਲ ਦੌਰਾਨ ਪੰਜਾਬੀ ਸਿਨੇਮੇ ਦੇ ਬਦਲੇ ਹੋਏ ਰੂਪ ਵਿਚ ਵੀ ਸਰਦਾਰ ਸੋਹੀ ਟੀਸੀ ਦਾ ਬੇਰ ਬਣ ਚਮਕ ਰਹੇ ਹਨ,ਅਜ ਦੇ ਦੌਰ ਦੀ ਕੋਈ ਪੰਜਾਬੀ ਫਿਲਮ ਸ਼ਾਇਦ ਈ ਸਰਦਾਰ ਸੋਹੀ ਤੋਂ ਬਿਨਾਂ ਬਣਦੀ ਹੋਏਗੀ ।ਸਰਦਾਰ ਸੋਹੀ ਵਰਗੀ ਸ਼ਖਸੀਅਤ ਬਾਰੇ ਇਕ ਵਾਰ ਲਿਖਣਾਂ ਮੁਮਕਿਨ ਨਹੀਂ ਸੋ ਏਸ ਲਈ ਮੁਆਫ਼ੀ ਵੀ ਚਾਹੁੰਦੇ ਹਾਂ ਉਹਨਾਂ ਬਾਰੇ ਆਪਣੇ ਤੁਛ ਜਿਹੇ ਗਿਆਨ ਨਾਲ ਚਾਰ ਸ਼ਬਦ ਲਿਖਣ ਦੀ ਗੁਸਤਾਖੀ ਕਰ ਰਹੇ ਹਾਂ। ਸਰਦਾਰ ਸੋਹੀ ਦੀ ਠਅਰਦਾਸ ਠਫਿਲਮ ਉਹਨਾਂ ਦੀ ਅਦਾਕਾਰੀ ਦਾ ਬਾਕਮਾਲ ਨਮੂਨਾ ਹੈ,ਠਦੁਲਾ ਭਟੀ ਠਸੋਹੀ ਸਾਹਿਬ ਦੀ ਰੂਹ ਰਜਾਉਣ ਵਾਲੀ ਫਿਲਮ ਏ ,ਠਪੁਤ ਜਟਾਂ ਦੇ ਜਟ ਬੁਆਏਜ ਠਅਦਾਕਾਰੀ ਦੀ ਇਕ ਹੋਰ ਨਵੀਂ ਪਰਤ ਉਦੇੜਦੀ ਫਿਲਮ ਹੈ , ਕੈਰੀ ਔਨ ਜਟਾ ਤੇ ਕੈਰੀ ਆਨ ਜਟਾ-2 ਉਹਨਾਂ ਦੇ ਕਮੇਡੀ ਜਜ਼ਬਾਤਾਂ ਦੀ ਸਾਂਝ ਏ! ਠਕੌਮ ਦੇ ਹੀਰੇ ਠ ਤੇਠ ਅੰਗਰੇਜ਼ ਠਵਿਚਲਾ ਸੋਹੀ ਸਾਹਿਬ ਦਾ ਰੋਲ ਮੇਰੀ ਰੂਹ ਦੇ ਨੇੜੇ ਹੈ ,ਕਬਡੀ ਵਨਸ ਅਗੇਨ ਵਿਚਲਾ ਉਹਨਾਂ ਦਾ ਕਰੈਕਟਰ ਕਬਡੀ ਦੇ ਅਖੌਤੀ ਠੇਕੇਦਾਰਾਂ ਦੀ ਭੇਂਟ ਚੜ੍ਹੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਵਡਾ ਸੁਨੇਹਾ ਹੈ । ਸੋਹੀ ਸਾਹਿਬ ਦੀਆਂ ਫਿਲਮਾਂ ਦੀ ਗਿਣਤੀ ਬਹੁਤ ਏ ਪਰ ਸਰਦਾਰ ਸੋਹੀ ਦੀ ਅਦਾਕਾਰੀ ਨੂੰ ਚੈਲਿੰਜ ਕਰਨ ਵਾਲਾ ਕੋਈ ਨਹੀਂ ਕਿਉਂਕਿ ਸੋਹੀ ਸਾਹਿਬ ਧਰਤੀ ਨਾਲ ਜੁੜੇ ਉਹ ਇਨਸਾਨ ਹਨ ਜਿਨ੍ਹਾਂ ਦਾ ਜਨਮ ਹੀ ਕਲਾ ਲਈ ਹੋਇਆ, ਅਦਾਕਾਰੀ ਉਹਨਾਂ ਦੇ ਰੋਮਾਂ ਵਿਚ ਨਸ਼ੇ ਦੀ ਤੇਜ ਡੋਜ ਵਾਂਗ ਘਰ ਕਰ ਚੁਕੀ ਹੈ,ਉਹਨਾਂ ਨਾਲ ਕੀਤੀਆਂ ਅਸਿਧੀਆ ਗਲਾਂ ਵਿਚੋਂ ਇਹ ਸਾਫ ਝਲਕਦਾ ਕਿ ਸੋਹੀ ਸਾਹਿਬ ਪੰਜਾਬੀ ਸਿਨੇਮੇ ਲਈ ਬੇਹਦ ਸੰਜੀਦਾ ਹਨ ,ਉਹ ਚਾਹੁੰਦੇ ਹਨ ਪੰਜਾਬੀ ਸਿਨੇਮਾ ਸੰਸਾਰ ਭਰ ਵਿਚ ਆਪਣੀ ਮਹਿਕ ਬਿਖੇਰੇ ,ਇਹਦੇ ਪਰਿਵਾਰਕ ਮੈਂਬਰ ਇਹਦੇ ਕਲਾਕਾਰ ਵਡੀਆਂ ਸੈਲੇਬਰੇਟੀਆ ਬਣਨ । ਸਰਦਾਰ ਸੋਹੀ ਜਿਥੇ ਅਦਕਾਰੀ ਦਾ ਸਮੁੰਦਰ ਏ ਉਥੇ ਸੁਪਰਹਿਟ ਫਿਲਮਾਂ ਦੇ ਡਾਇਲਾਗ ਲਿਖ ਕੇ ਉਹਨਾਂ ਚੰਗੇ ਲੇਖਕ ਹੋਣ ਦਾ ਪ੍ਰਮਾਣ ਵੀ ਦਿਤਾ ਹੈ ।ਸਰਦਾਰ ਸੋਹੀ ਜਦੋਂ ਅਦਾਕਾਰੀ ਕਰਦੇ ਹਨ ਤਾਂ ਉਹ ਕਰੈਕਟਰ ਵਿਚ ਅਜਿਹੀ ਘੁਸਪੈਠ ਕਰਦੇ ਹਨ ਕਿ ਵੇਖਣ ਵਾਲਾ ਦੰਗ ਰਹਿ ਜਾਂਦਾ । ਜਿਥੋਂ ਤਕ ਮੈਂ ਸਰਦਾਰ ਸੋਹੀ ਨੂੰ ਉਹਨਾਂ ਦੀ ਕਲਾਕਾਰੀ ਰਾਂਹੀ ਜਾਣਿਆ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਜੇ ਕਿਤੇ ਸੋਹੀ ਸਾਹਿਬ ਦਖਣ ਵਿਚ ਅਦਾਕਾਰੀ ਕਰਦੇ ਹੁੰਦੇ ਤਾਂ ਉਥੋਂ ਦੀਆਂ ਸਰਕਾਰਾਂ ਨੇ ਸੋਹੀ ਸਾਹਿਬ ਨੂੰ ਸਿਰ ਦਾ ਤਾਜ ਬਣਾ ਕੇ ਰਖਣਾਂ ਸੀ ਪਰ ਸਾਡੀਆਂ ਸਰਕਾਰਾਂ ਪੰਜਾਬੀ ਸਿਨੇਮੇ ਲਈ ਡਕਾ ਤੋੜ ਕੇ ਵੀ ਦੂਹਰਾ ਨਹੀਂ ਕਰਦੀਆਂ ! ਪੰਜਾਬੀ ਸਿਨੇਮੇ ਦੇ ਕਲਾਕਾਰਾਂ ਨੂੰ ਆਪਸੀ ਈਗੋ ਨੇ ਪਰੁੰਨਿਆ ਪਿਆ,ਗਰੁਪਬਾਜੀ ਨੇ ਕਲਾ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਏ ਤੇ ਏਸੇ ਕਰਕੇ ਸਰਕਾਰਾਂ ਆਪਣੇ ਫਰਜ ਤੋਂ ਭਜ ਰਹੀਆਂ ਹਨ । ਪਿਛਲੇ ਸਮੇਂ ਦੌਰਾਨ ਹੋਂਦ ਵਿਚ ਆਈ ਨੌਰਥ ਜੋਨ ਫਿਲਮ ਐਂਡ ਟੀ ਵੀ ਆਰਟਿਸਟ ਐਸ਼ੋਸ਼ੀਏਸਨ ਠਨੇ ਕਲਾ ਦਾ ਮੁਲ ਪੈਣ ਦੀ ਇਕ ਉਮੀਦ ਜਰੂਰ ਜਗਾਈ ਏ ,ਸੋਹੀ ਸਾਹਿਬ ਨੂੰ ਇਹ ਮਾਣ ਵੀ ਜਾਂਦਾ ਕਿ ਉਹ ਇਸ ਐਸ਼ੋਸ਼ੀਏਸਨ ਦੇ ਸਰਪ੍ਰਸਤ ਹਨ ।ਮੇਰੀ ਜਾਚੇ ਸਰਦਾਰ ਸੋਹੀ ਰਬ ਵਲੋਂ ਕਲਾ ਨੂੰ ਸਮਰਪਿਤ ਘੜੀ ਉਹ ਜਿੰਦਾ ਮੂਰਤ ਏ ਜਿਸ ਬਿਨਾਂ ਪੰਜਾਬੀ ਅਦਾਕਾਰੀ ਦਾ ਵਿਸ਼ਲੇਸ਼ਣ ਕਰਨਾ ਅਧੂਰਾ ਏ । ਇਹ ਗਲ ਕਹਿਣ ਵਿਚ ਮੈਨੂੰ ਕੋਈ ਹਿਚਕਚਾਹਟ ਨਹੀਂ ਕਿ ਸਰਦਾਰ ਸੋਹੀ ਦੀ ਜੋ ਦੇਣ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪੰਜਾਬੀ ਰੰਗਮੰਚ ਜਾਂ ਪੰਜਾਬੀ ਸਿਨੇਮੇ ਰਾਂਹੀ ਹੈ ਉਸ ਹਿਸਾਬ ਨਾਲ ਬੇਸ਼ਕ ਪੰਜਾਬੀ ਦਰਸ਼ਕਾਂ ਨੇ ਸੋਹੀ ਸਾਹਿਬ ਨੂੰ ਰਜਵਾਂ ਪਿਆਰ ਤੇ ਸਤਿਕਾਰ ਦਿਤਾ ਪਰ ਪੰਜਾਬੀ ਸਭਿਆਚਾਰ ਦੇ ਅਲੰਬਰਦਾਰਾਂ ਉਹ ਕੋਈ ਵੀ ਹੋਣ ਸਰਕਾਰਾਂ ਜਾਂ ਸਭਿਆਚਾਰਕ ਵਿਭਾਗ ਤੇ ਜਾਂ ਫਿਰ ਕੋਈ ਵੀ ਹੋਰ ਸੰਸਥਾਵਾਂ ਨੇ ਸੋਹੀ ਸਾਹਿਬ ਨੂੰ ਸਦਾ ਅਣਗੌਲਿਆ ਕੀਤਾ ! ਕਲਾ ਲਈ ਸੰਜੀਦਾ ਤੇ ਸਭਿਆਚਾਰ ਨੂੰ ਦਿਲੋਂ ਇਮਾਨਦਾਰੀ ਨਾਲ ਸਮਰਪਿਤ ਅਜਿਹੀਆਂ ਸ਼ਖਸੀਅਤਾਂ ਨੂੰ ਮਾਣ- ਸਨਮਾਨ ਦੇਣਾ ਸਾਡਾ ਫਰਜ ਈ ਨਹੀਂ ਸਗੋਂ ਡਿਊਟੀ ਵੀ ਏ । ਪੰਜਾਬੀ ਰੰਗਮੰਚ ਤੇ ਪੰਜਾਬੀ ਸਿਨੇਮੇ ਨੂੰ ਜਿੰਦਗੀ ਸਮਰਪਿਤ ਕਰਨ ਵਾਲੇ ਸੋਹੀ ਵਰਗੇ ਪੰਜਾਬ ਦੇ ਠਸਰਵਣ ਪੁਤ ਠਲੰਮੀਆਂ ਉਮਰਾਂ ਮਾਨਣ ਤੇ ਹਮੇਸ਼ਾ ਚੜਦੀਆ ਕਲਾਂ ਵਿਚ ਰਹਿਣ । ਅਸੀਂ ਕਲਮਾਂ ਦੇ ਪਾਂਧੀ ਤਾਂ ਦੁਆ ਈ ਕਰ ਸਕਦੇ ਹਾਂ ।

Send this to a friend