ਜਗਰਾਉਂ, 18 ਮਾਰਚ (ਪਰਮਜੀਤ ਸਿੰਘ ਗਰੇਵਾਲ)- ਥਾਣਾ ਸਿਟੀ ਦੇ ਇੰਚਾਰਜ ਐਸ. ਐਚ. ਓ. ਨਿਧਾਨ ਸਿਘ ਨੇ ਸਮੂਹ ਅਸਲਾ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤੁਰੰਤ ਆਪਣਾ ਅਸਲਾ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਅਜਿਹਾ ਲੋਕ ਸਭਾ ਚੋਣਾਂ ਦੌਰਾਨ ਕਿਸੇ ਲੜਾਈ ਝਗੜੇ ਜਾਂ ਕਿਸੇ ਅਣ-ਸੁਖਾਵੀਂ ਘਟਨਾ ਨੂੰ ਟਾਲਣ ਕਰਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲਾ ਜਮ੍ਹਾਂ ਕਰਵਾਉਣ ਦੇ ਹੁਕਮ ਸਾਰਿਆਂ ਲਈ ਹਨ ਅਤੇ ਜੇ ਕਿਸੇ ਨੇ ਆਪਣਾ ਅਸਲਾ ਜਮ੍ਹਾਂ ਨਾ ਕਰਵਾਇਆ ਤਾਂ ਉਸ ਖਿਲਾਫ਼ ਦਫ਼ਾ 144 ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।