ਮਨਜਿੰਦਰ ਸਿੰਘ ਸਿਰਸਾ ਬਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ, ਕੁਲਵੰਤ ਸਿੰਘ ਬਾਠ ਉਪ ਪ੍ਰਧਾਨ ਤੇ ਰਣਜੀਤ ਕੌਰ ਸੀਨੀਅਰ ਉਪ ਪ੍ਰਧਾਨ ਨਿਯੁਕਤ

ਨਵੀਂ ਦਿਲੀ, 15 ਮਾਰਚ- ਮਨਜਿੰਦਰ ਸਿੰਘ ਸਿਰਸਾ ਨੂੰ ਅਜ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿਤਾ ਗਿਆ ਹੈ। ਉਥੇ ਹੀ ਹਰਮੀਤ ਸਿੰਘ ਕਾਲਕਾ ਨੂੰ ਜਨਰਲ ਸਕਤਰ, ਕੁਲਵੰਤ ਸਿੰਘ ਬਾਠ ਨੂੰ ਉਪ ਪ੍ਰਧਾਨ ਤੇ ਰਣਜੀਤ ਕੌਰ ਨੂੰ ਸੀਨੀਅਰ ਉਪ ਪ੍ਰਧਾਨ ਨਿਯੁਕਤ ਕੀਤਾ। ਇਸ ਦੇ ਨਾਲ ਹੀ ਹਰਵਿੰਦਰ ਸਿੰਘ ਕੇ.ਪੀ ਨੂੰ ਜੁਆਇੰਟ ਸਕਤਰ ਚੁਣਿਆ ਗਿਆ ਹੈ। ਇੰਝ ਹੀ 10 ਮੈਂਬਰੀ ਕਾਰਜਕਾਰਨੀ ਵਿਚ ਹਰਿੰਦਰਪਾਲ ਸਿੰਘ, ਐਮ.ਪੀ.ਐਸ. ਚਢਾ, ਪਰਮਜੀਤ ਸਿੰਘ ਚੰਡਹੋਕ, ਕੁਲਦੀਪ ਸਿੰਘ ਸਾਹਨੀ, ਜਗਦੀਪ ਸਿੰਘ ਕਾਹਲੋਂ, ਭੁਪਿੰਦਰ ਸਿੰਘ ਭੁਲਰ, ਵਿਕਰਮ ਸਿੰਘ ਰੋਹਿਣੀ, ਮਲਕਿੰਦਰ ਸਿੰਘ, ਜਤਿੰਦਰ ਸਿੰਘ ਸਾਹਨੀ ਤੇ ਪਰਮਜੀਤ ਸਿੰਘ ਰਾਣਾ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਦਿਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਨ। ਕਈ ਕਾਨੂੰਨੀ ਅੜਚਨਾਂ ਦੇ ਬਾਅਦ ਅਜ ਇਹ ਚੋਣਾਂ ਨੇਪਰੇ ਚੜ੍ਹ ਗਈਆਂ ਹਨ। ਪਿਛਲੇ ਸਾਲ ਦਸੰਬਰ ਵਿਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਣ ‘ਤੇ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਸਤੀਫਾ ਦੇ ਦਿਤਾ ਸੀ ਤੇ ਫਿਰ ਕਮੇਟੀ ਦੀ ਕਾਰਜਕਾਰਨੀ ਵੀ ਭੰਗ ਕਰ ਦਿਤੀ ਗਈ ਸੀ। ਇਸ ਮਗਰੋਂ ਜੀਕੇ ‘ਤੇ ਭ੍ਰਿਸ਼ਟਾਚਾਰ ਦਾ ਕੇਸ ਵੀ ਦਰਜ ਹੋ ਗਿਆ ਸੀ।

Send this to a friend