ਨਵੀਂ ਦਿਲੀ- ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀਪਕ ਮਿਤਲ ਦਾ ਕਹਿਣਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ‘ਤੇ ਪਾਕਿਸਤਾਨ ਨਾਲ ਗਲਬਾਤ ਦਾ ਮਤਲਬ ਪਾਕਿਸਤਾਨ ਨਾਲ ਦੁਵਲੀ ਗਲਬਾਤ ਸ਼ੁਰੂ ਕਰਨਾ ਨਹੀਂ ਹੈ। ਭਾਰਤ ਦੀ ਸਥਿਤੀ ਸਪਸ਼ਟ ਹੈ, ਇਹ ਮੀਟਿੰਗ ਇਸ ਲਈ ਹੋਈ ਹੈ ਤਾਂ ਕਿ ਸ਼ਰਧਾਲੂਆਂ ਆਸਾਨੀ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।