ਲਾਂਘੇ ਦੇ ਕੰਮ ’ਚ ਨਹੀਂ ਆਵੇਗੀ ਕੋਈ ਰੁਕਾਵਟ : ਇਮਰਾਨ ਖ਼ਾਨ

ਅੰਮ੍ਰਿਤਸਰ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਇਸਲਾਮਾਬਾਦ ਵਿਖੇ ਅਚਨਚੇਤ ਬੁਲਾਈ ਬੈਠਕ ‘ਚ ਘਟ ਭਾਈਚਾਰੇ ਬਾਰੇ ਕਈ ਮਹਤਵਪੂਰਨ ਐਲਾਨ ਕੀਤੇ ਗਏ ਹਨ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਜੰਗੀ ਪਧਰ ‘ਤੇ ਕਰਵਾਈ ਜਾ ਰਹੀ ਉਸਾਰੀ ਦੇ ਬਾਰੇ ‘ਚ ਉਨ੍ਹਾਂ ਸਪਸ਼ਟ ਤੌਰ ‘ਤੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਬਣੀਆਂ ਸਿਆਸੀ ਤੇ ਸਰਹਦੀ ਕੁੜਤਨਾਂ ਦੇ ਬਾਵਜੂਦ ਕੰਮ ਦੀ ਰਫ਼ਤਾਰ ’ਚ ਕਮੀ ਨਹੀਂ ਆਉਣ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਂਘੇ ਦੀ ਉਸਾਰੀ ਨਿਰਧਾਰਿਤ ਕੀਤੇ ਸਮੇਂ ਤੋਂ ਪਹਿਲਾਂ ਮੁਕੰਮਲ ਕਰਾਉਣ ਦੇ ਯਤਨ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚਲੇ ਜਿਨ੍ਹਾਂ ਵੀ ਮੰਦਰਾਂ ਗੁਰਦੁਆਰਿਆਂ ’ਤੇ ਕਬਜ਼ੇ ਹਨ, ਉਨ੍ਹਾਂ ਨੂੰ ਕਬਜ਼ਾ ਮੁਕਤ ਕਰਵਾ ਕੇ ਪ੍ਰਬੰਧ ਘਟ-ਗਿਣਤੀ ਭਾਈਚਾਰੇ ਨੂੰ ਸੌਂਪਿਆ ਜਾਵੇਗਾ।

Send this to a friend