ਮੁੰਬਈ, 14 ਮਾਰਚ (ਪੰਜਾਬ ਟਾਮਿਜ਼ ਬਿਊਰੋ)- ਮੁੰਬਈ ਦੇ ਛਤਰਪਤੀ ਸ਼ਿਵਾਜੀ ਮਾਹਾਰਾਜ ਟਰਮੀਨਸ ਨੇੜੇ ਫੁਟ ਓਵਰ ਬ੍ਰਿਜ ਦੇ ਡਿਗਣ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਖ਼ਬਰ ਮਿਲਦੇ ਹੀ ਮੌਕੇ ‘ਤੇ ਬਚਾਅ ਦਲ ਪਹੁੰਚ ਗਿਆ। ਖ਼ਬਰ ਲਿਖੇ ਜਾਣ ਤਕ ਜ਼ਖ਼ਮੀਆਂ ਦੀ ਗਿਣਤੀ ਅਤੇ ਹੋਰ ਜਾਨੀ-ਮਾਲੀ ਨੁਕਸਾਨ ਬਾਰੇ ਮੌਕੇ ‘ਤੇ ਪੁਜੇ ਅਧਿਕਾਰੀਆਂ ਵਲੋਂ ਨਹੀਂ ਦਿਤੀ ਗਈ।