ਡਾ. ਸੁਦਰਸ਼ਨ ਤਰਹੇਨ ਕਤਲ ਮਾਮਲੇ ’ਚ ਵਿਰਸਾ ਸਿੰਘ ਵਲਟੋਹਾ ਅਦਾਲਤ ’ਚ ਹੋਏ ਪੇਸ਼

ਪੱਟੀ, 13 ਮਾਰਚ (ਰਾਜਦੀਪ ਦਾਸੂਵਾਲ)- ਡਾ. ਸੁਦਰਸ਼ਨ ਕੁਮਾਰ ਤਰਹੇਨ ਦਾ ਉਨ੍ਹਾਂ ਦੇ ਕਲੀਕਨ ਵਿੱਚ ਦਾਖਿਲ ਹੋ ਕੇ ਕੁੱਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾਂ ਸੀ । ਪੁਲੀਸ ਥਾਣਾਂ ਸਿਟੀ ਪੱਟੀ ਵੱਲੋ ਪ੍ਰੋ: ਵਿਰਸਾ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਵਲਟੋਹਾ ਅਤੇ ਹਰਦੇਵ ਸਿੰਘ ਪੁੱਤਰ ਸੁਖਚੈਨ ਸਿੰਘ, ਬਲਦੇਵ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਭੂਰ੍ਹਾਂ ਕੋਹਨਾ, ਖਿਲਾਫ ਮੁਕੱਦਮਾਂ ਦਰਜ ਕੀਤਾ ਗਿਆ ਸੀ ਇਸ ਕੇਸ ਵਿੱਚ ਵਿਰਸਾ ਸਿੰਘ ਤੋਂ ਬਗੈਰ ਬਾਕੀ ਦੋਵਾਂ ਦੀ ਗ੍ਰਿਫਤਾਰੀ ਹੋ ਚੁੱਕੀ ਸੀ ਅਤੇ ਪ੍ਰੋ: ਵਿਰਸਾ ਸਿੰਘ ਵਲਟੋਹਾ ਇਸ ਕੇਸ ਵਿੱਚ ਅਦਾਲਤ ਵਿੱਚ ਪੇਸ਼ ਨਹੀ ਹੋਏ ਸੀ ਜਿਸ ਤੇ ਥਾਣਾ ਪੱਟੀ ਦੀ ਪੁਲੀਸ ਵੱਲੋਂ ਫਰਵਰੀ ਮਹੀਨੇ ਵਿੱਚ ਵਲਟੋਹਾ ਖਿਲਾਫ ਮਨੀਸ਼ ਗਰਗ ਐਸ.ਡੀ.ਜੇ.ਐਮ ਪੱਟੀ ਦੀ ਅਦਾਲਤ ਵਿੱਚ ਸਪਲੀਮੈਟਰੀ ਚਲਾਣ ਪੇਸ਼ ਕੀਤਾ ਸੀ ਪ੍ਰੋ: ਵਲਟੋਹਾ ਅੱਜ ਐਡ: ਕੰਵਲਜੀਤ ਸਿੰਘ ਬਾਠ ਅਤੇ ਗੁਰਜੀਤ ਸਿੰਘ ਨਾਲ ਪੇਸ਼ ਹੋਏ ਜਿੱਥੇ ਅਦਾਲਤ ਵੱਲੋਂ ਉਨ੍ਹਾਂ ਨੂੰ ਫਿਰ 03 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ ਸੁਨਾਏ ਹਨ। ਇਸ ਮੌਕੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾਂ ਵਿਧਾਇਕ ਵਿਰਸਾਂ ਸਿੰਘ ਵਲਟੋਹਾ ਨੇ ਕਿਹਾ ਕਿ ਉਸ ਸਮੇਂ ਦੇ ਦੌਰ ਵਿੱਚ ਵਿੱਚ ਜੋ ਵਧੀਕੀਆਂ ਹੋਈਆਂ ਹਨ ਪੁਲੀਸ ਵੱਲੋਂ ਕਈਆਂ ਨੂੰ ਨਿਰਦੋਸ਼ ਹੀ ਫਸਾ ਦਿੱਤਾਂ ਇਸੇ ਤਹਿਤ ਹੀ ਮੈਨੂੰ ਵੀ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ।ਜਦ ਕਿ ਇਸ ਕੇਸ ਵਿੱਚ ਮੇਰੀ ਜਬਾਨਤ ਹੋ ਚੱਕੀ ਹੈ ਅਤੇ ਕੇਸ ਵੀ ਡਿਸਚਾਰਜ ਹੋ ਗਿਆ ਹੈ। ਸਾਬਕਾ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਗਸਰ ਸਰਕਾਰ ਸਿਆਸੀ ਰੋਟੀਆਂ ਸੇਕਣ ਲਈ ਦੁਬਾਰਾਂ ਕੇਸ ਚਲਾ ਦਿੱਤਾਂ ਹੈ ਜੋ ਕਿ ਗੰਦੀ ਰਾਜਨੀਤੀ ਹੈ। ਇਸ ਮੌਕੇ ਵਲਟੋਹਾ ਨਾਲ ਪੇਸ਼ ਹੋਏ ਐਡਵੋਕੇਟ ਕੰਵਲਜੀਤ ਸਿੰਘ ਬਾਠ ਅਤੇ ਐਡ: ਗੁਰਜੀਤ ਸਿੰਘ ਨੇ ਕਿਹਾ ਕਿ ਅਦਾਲਤ ਵੱਲੋਂ ਜੋ ਵਿਰਸਾ ਸਿੰਘ ਵਲਟੋਹਾ ਨੂੰ ਸੰਮਨ ਭੇਜੇ ਗਏ ਹਨ ਉਸ ਸਬੰਧੀ ਬੇਲ ਆਡਰ ਪੇਸ਼ ਕੀਤੇ ਗਏ ਹਨ ਜਿਸ ਤੇ ਮਾਨਯੋਗ ਅਦਾਤਲ ਵੱਲੋਂ 3 ਅਪ੍ਰੈਲ ਨੂੰ ਦੁਬਾਰਾਂ ਪੇਸ਼ ਲਈ ਕਿਹਾ ਗਿਆ ਹੈ।

Send this to a friend