ਪੱਟੀ, 13 ਮਾਰਚ (ਬਲਦੇਵ ਸਿੰਘ ਸੰਧੂ)- ਪੱਟੀ ਅਤੇ ਇਸਦੇ ਆਲੇ ਦੁਆਲੇ ਲੁੱਟਾਂ ਖੋਹਾਂ,ਚੋਰੀਆ ਡਕੈਤੀਆ ਅਤੇ ਗੁੰਡਾਗਰਦੀ ਦੀਆ ਵਾਰਦਾਤਾ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਪਰ ਪੁਲਿਸ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਵਿਚ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ।ਗੁੰਡਾ ਅਨਸਰਾ ਵੱਲੋ ਲਗਾਤਾਰ ਲੁੱਟਾਂ ਖੋਹਾਂ ਡਕੈਤੀਆ ਵਰਗੀਆ ਘਟਨਾਵਾ ਨੂੰ ਅੰਜਾਂਮ ਦਿੱਤਾ ਜਾ ਰਿਹਾ ਹੈ। ਪਰ ਇਹਨਾ ਗੁੰਡਾਂ ਅਨਸਰਾ ਦੇ ਸਾਹਮਣੇ ਪੁਲਿਸ ਬੌਣੀ ਦਿਖਾਈ ਦੇ ਰਹੀ ਹੈ ਪਤਾ ਨਹੀ ਕਿੰਨੇ ਕੁ ਅਜਿਹੇ ਅਪਰਾਧਾ ਦੇ ਮਾਮਲੇ ਪੁਲਿਸ ਕਾਗਜਾ ਵਿਚ ਦਫਨ ਪਏ ਹਨ। ਪੱਟੀ ਹਲਕੇ ਵਿਚ ਘਟਨਾਵਾ ਨੂੰ ਅੰਜਾਂਮ ਦੇਣ ਵਾਲੇ ਅਪਰਾਧੀ ਪੁਲਿਸ ਦੀ ਪਕੜ ਤੋ ਦੂਰ ਹਨ।ਆਮ ਜਨਤਾ ਵਿਚ ਇਹਨਾ ਘਟਨਾਵਾ ਕਾਰਨ ਪੁਲਿਸ ਪ੍ਰਸ਼ਾਂਸ਼ਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।ਲੁੱਟ ਖੋਹ ਦੀ ਅਜਿਹੀ ਹੀ ਇੱਕ ਪੱਟੀ ਤੋ ਤਰਨ ਤਾਰਨ ਨੂੰ ਆ ਰਹੇ ਕਾਂਗਰਸੀ ਆਗੂ ਇੰਜੀਨੀਅਰ ਗੁਰਦੀਪ ਸਿੰਘ ਨਾਲ ਵਾਪਰੀ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਸਕੂਟਰੀ ਤੇ ਪੱਟੀ ਤੋ ਤਰਨ ਤਾਰਨ ਨੂੰ ਜਾ ਰਿਹਾ ਸੀ। ਜਦੋਂ ਉਹ ਜੰਡੋਕੇ-ਸਰਹਾਲੀ ਨੇੜੇ ਪੁੱਜਾ ਤਾ ਦੋ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਕਿਰਚ ਨਾਲ ਉਨ੍ਹਾਂ ਦੀ ਜੇਬ ਕੱਟਣ ਦੀ ਕੋਸ਼ਿਸ ਕੀਤੀ। ਉਸ ਨੇ ਆਪਣੀ ਸਕੂਟਰੀ ਦੀ ਰਫਤਾਰ ਤੇਜ ਕਰ ਦਿੱਤੀ ਤਾ ਨੌਜਵਾਨਾਂ ਵੱਲੋ ਉਸ ਤੇ ਕਿਰਚ ਨਾਲ ਹਮਲਾ ਕੀਤਾ ਤਾ ਉਹ ਸਕੂਟਰੀ ਤੋ ਹੇਠਾ ਡਿੱਗ ਪਿਆ ਪਰ ਪਿਛੋ ਆ ਰਹੀ ਗੱਡੀ ਨੂੰ ਦੇਖ ਕੇ ਲੁਟੇਰੇ ਦੌੜ ਗਏ।