May 14, 2026 7:34 pm

ਤੈਅ ਸਮੇਂ ’ਤੇ ਹੋਣਗੀਆਂ ਲੋਕ ਸਭਾ ਚੋਣਾਂ : ਚੋਣ ਕਮਿਸ਼ਨ ਦਾ ਐਲਾਨ

ਸਾਰੀਆਂ ਤਿਆਰੀਆਂ ਮੁਕੰਮਲ : ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ

ਲਖਨਊ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਦੇਸ਼ ‘ਚ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਇਸ ਬਾਰੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਆਮ ਚੋਣਾਂ ਆਪਣੇ ਤੈਅ ਸਮੇਂ ‘ਤੇ ਹੀ ਹੋਣਗੀਆਂ। ਮੁਖ ਚੋਣ ਅਧਿਕਾਰੀ ਤੋਂ ਜਦੋਂ ਪਾਕਿਸਤਾਨ ਤਣਾਅ ‘ਚ ਚੋਣਾਂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਆਪਣੇ ਤੈਅ ਸਮੇਂ ‘ਤੇ ਹੀ ਹੋਣਗੀਆਂ। ਦੇਸ਼ ਦੇ ਮੁਖ ਚੋਣ ਕਮਿਸ਼ਨ ਕਮਿਸ਼ਨਰ ਸੁਨੀਲ ਅਰੋੜਾ ਨੇ ਸਾਫ਼ ਕੀਤਾ ਕਿ ਦੇਸ਼ ‘ਚ ਲੋਕ ਸਭਾ ਚੋਣਾਂ 2019 ਸਮੇਂ ‘ਤੇ ਹੀ ਹੋਣਗੀਆਂ। ਲਖਨਊ ‘ਚ ਉਨ੍ਹਾਂ ਨੇ ਤਿੰਨ ਦਿਨਾਂ ਤਕ ਜ਼ਿਲ੍ਹਿਆਂ ਤੇ ਮੰਡਲ ਦੇਸੀਨੀਅਰ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਕਰਨ ਤੋਂ ਬਾਦਅ ਅਜ ਕੇਂਦਰ ਸਰਕਾਰ ਦੇ ਤਮਾਮ ਅਧਿਕਾਰੀਆਂ ਨਾਲ ਬੈਠਕ ਕੀਤੀ। ਹਾਸਲ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਚੋਣਾਂ ਦੀ ਤਾਰੀਖ ਦਾ ਐਲਾਨ ਮਾਰਚ ਮਹੀਨੇ ਦੇ ਪਹਿਲੇ ਹਫਤੇ ਤਾਰੀਖਾਂ ਦਾ ਐਲਾਨ ਕਰ ਦੇਣਗੇ। ਮੌਜੂਦਾ ਲੋਕ ਸਭਾ ਦਾ ਕਾਰਜਕਾਲ ਆਉਣ ਵਾਲੀ ਤਿੰਨ ਜੂਨ ਨੂੰ ਖ਼ਤਮ ਹੋ ਰਿਹਾ ਹੈ। ਇਸ ਦੇ ਚਲਦਿਆਂ ਚੋਣਾਂ ਕਿਸ ਮਹੀਨੇ ਤੇ ਕਿੰਨੇ ਪੜਾਅ ‘ਚ ਹੋਣਗੀਆਂ, ਕਮਿਸ਼ਨ ਇਸ ਨੂੰ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਚੁਕਿਆ ਹੈ।ਜ਼ਿਕਰਯੋਗ ਹੈ ਕਿ ਕਮਿਸ਼ਨ ਨੇ 2004 ‘ਚ ਲੋਕਸਭਾ ਚੋਣਾਂ ਦਾ ਐਲਾਨ 29 ਫਰਵਰੀ ਨੂੰ ਚਾਰ ਪੜਾਅ ‘ਚ 2009 ‘ਚ ਦੋ ਮਾਰਚ ਨੂੰ ਪੰਜ ਪੜਾਅ ‘ਚ ਤੇ 2014 ‘ਚ ਪੰਜ ਮਾਰਚ ਨੂੰ 9 ਪੜਾਅ ‘ਚ ਕਰਵਾਉਣ ਦਾ ਐਲਾਨ ਕੀਤਾ ਸੀ। ਪਿਛਲੇ ਤਿੰਨਾਂ ਲੋਕ ਸਭਾ ਚੋਣਾਂ ਅਪ੍ਰੈਲ ਤੋਂ ਮਈ ਦੇ ਦੂਜੇ ਹਫਤੇ ‘ਚ ਕਰਵਾਈਆਂ ਗਈਆਂ।

Send this to a friend