May 14, 2026 4:45 pm

ਮੇਂਢਰ ’ਚ ਪਾਕਿ ਵੱਲੋਂ ਗੋਲੀਬਾਰੀ-ਇੱਕ ਦੀ ਮੌਤ

ਸ਼੍ਰੀਨਗਰ, 28 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਵੱਲੋਂ ਅੱਜ ਸਵੇਰੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਸ਼੍ਰੀਨਗਰ ਦੇ ਮੇਂਢਰ ਸੈਕਟਰ ’ਚ ਭਾਰੀ ਗੋਲੀਬਾਰੀ ਕੀਤੀ ਗਈ। ਇਸ ਦੌਰਾਨ ਇੱਕ ਸਥਾਨਕ ਲੜਕੀ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਨਾਗਰਿਕ ਜ਼ਖਮੀ ਹੋ ਗਿਆ। ਬੀ.ਐਮ.ਓ. ਮੇਂਢਰ ਮੁਤਾਬਿਕ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਲਨੋਈ ’ਚ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਜ਼ੇਰੇ ਇਲਾਜ ਹਸਪਤਾਲ ਦਾਖਲ ਕਰਵਾਇਆ ਗਿਆ। ਸਰਹੱਦ ’ਤੇ ਬਣੇ ਹਾਲਾਤ ਤੋਂ ਲੋਕਾਂ ’ਚ ਡਰ ਦਾ ਮਾਹੌਲ ਹੈ। ਪੁੰਛ ਅਤੇ ਰਾਜੌਰੀ ’ਚ ਸਰਹੱਦ ਨਾਲ ਲਗਦੇ ਪਿੰਡਾਂ ਦੇ ਲੋਕ ਸੁਰੱਖਿਅਤ ਸਥਾਨਾਂ ਵੱਲ ਪਲਾਇਨ ਕਰ ਗਏ ਹਨ।

Send this to a friend