May 10, 2026 12:40 pm

ਮੈਂ ਦੇਸ਼ ਨਹੀਂ ਝੁਕਣ ਦਿਆਂਗਾ, ਭਰੋਸਾ ਦਿੰਦਾ ਹਾਂ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ : ਮੋਦੀ

ਜੈਪੁਰ- ਪੀਓਕੇ ’ਚ ਅੱਤਵਾਦੀ ਟਿਕਾਣਿਆਂ ’ਤੇ ਏਅਰ ਸਟ੍ਰਾਈਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਚੁਰੂ ਸ਼ਹਿਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਦੇਸ਼ ਨੂੰ ਭਰੋਸਾ ਦਿੰਦਾ ਹਾਂ ਕਿ ਦੇਸ਼ ਸੁਰਖਿਅਤ ਹੱਥਾਂ ਵਿਚ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2014 ‘ਚ ਮੈਂ ਕਿਹਾ ਸੀ ਕਿ ਸਹੁੰ ਮੈਨੂੰ ਇਸ ਮਿਟੀ ਦੀ, ਮੈਂ ਦੇਸ਼ ਨਹੀਂ ਝੁਕਣ ਦੇਵਾਂਗਾ।ਪ੍ਰਧਾਨ ਮੰਤਰੀ ਨੇ ਰੈਲੀ ’ਚ ਕਿਹਾ ਕਿ ਅੱਜ ਦੇਸ਼ ਦਾ ਮਿਜਾਜ਼ ਅਲਗ ਹੈ।ਉਨ੍ਹਾਂ ਕਿਹਾ ਕਿ ਮੈਂ ਦੇਸ਼ ਨੂੰ ਭਰੋਸਾ ਦਿੰਦਾ ਹਾਂ ਕਿ ਦੇਸ਼ ਸੁਰਖਿਅਤ ਹਥਾਂ ਵਿਚ ਹੈ।ਇਸ ਮੌਕੇ ਮੋਦੀ ਨੇ ਕਵਿਤਾ ਪੜ੍ਹੀ, “
ਸੋਗੰਧ ਮੁਝੇ ਇਸ ਮਿਟੀ ਕੀ,
ਮੈਂ ਦੇਸ਼ ਨਹੀਂ ਮਿਟਨੇ ਦੂੰਗਾ।
ਮੈਂ ਦੇਸ਼ ਨਹੀਂ ਰੁਕਨੇ ਦੂੰਗਾ,
ਮੈਂ ਦੇਸ਼ ਨਹੀਂ ਝੁਕਨੇ ਦੂੰਗਾ।
ਮੇਰਾ ਵਚਨ ਹੈ ਭਾਰਤ ਮਾਂ ਕੋ
ਤੇਰਾ ਸ਼ੀਸ਼ ਨਹੀਂ ਝੁਕਨੇ ਦੂੰਗਾ।

Send this to a friend