May 14, 2026 8:49 am

ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਯਾਦ ’ਚ ਗੁਰਮਿਤ ਸਮਾਗਮ ਸ਼ੁਰੂ : ਜਥੇ. ਲਖਬੀਰ ਸਿੰਘ ਚੰਨੀਆਂ

ਫਿਰੋਜ਼ਪੁਰ, 25 ਫਰਵਰੀ (ਮਨੋਹਰ ਲਾਲ)- ਦੇਸ਼ ਵਿਦੇਸ਼ ਦੀ ਪ੍ਰਸਿੱਧ ਸੰਪਰਦਾਏ ਧੰਨ ਬਾਬਾ ਬਿਧੀ ਚੰਦ 11ਵੇਂ ਮੁਖੀ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਜੀ ਦੀ ਮਿੱਠੀ ਯਾਦ ਵਿਚ ਪਿੰਡ ਗੁੱਜਰ ਚੰਨੀਆਂ ਵਿਖੇ ਸਲਾਨਾ ਮਹਾਨ ਗੁਰਮਤਿ ਸਮਾਗਮ 25, 26, 27 ਫਰਵਰੀ ਦਿਨ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਦੇ ਖਾਸਮਖਾਸ ਜਥੇਦਾਰ ਭਾਈ ਲਖਬੀਰ ਸਿੰਘ ਗੁੱਜਰ ਚੰਨੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਚ ਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਮਿੱਠੀ ਯਾਦ ਵਿਚ ਸਲਾਨਾ ਮਹਾਨ ਗੁਰਮਤਿ ਸਮਾਗਮ ਪਿੰਡ ਗੁੱਜਰ ਚੰਨੀਆਂ ਵਿਖੇ 25, 26, 27 ਫਰਵਰੀ 2019 ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਥੇਦਾਰ ਭਾਈ ਲਖਬੀਰ ਸਿੰਘ ਗੁੱਜਰ ਚੰਨੀਆਂ ਨੇ ਅੱਗੇ ਦੱਸਿਆ ਕਿ ਇਸ ਮੌਕੇ ਤੇ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਤੋਂ ਵਰੋਸਾਏ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਜੀ ਦੀ ਅੰਸ਼ ਵੰਸ਼ ਦਲ ਪੰਥ ਦੇ ਬਾਹਰਵੇਂ ਮੁੱਖੀ ਪੂਜਨੀਕ ਸੰਤ ਬਾਬਾ ਅਵਤਾਰ ਸਿੰਘ ਅਤੇ ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲੇ ਦਲ ਪੰਥ ਸਮੇਤ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਦੇਣਗੇ। ਜਥੇਦਾਰ ਭਾਈ ਲਖਬੀਰ ਸਿੰਘ ਗੁੱਜਰ ਚੰਨੀਆਂ ਤੇ ਅੱਗੇ ਦੱਸਿਆ ਕਿ 25 ਫਰਵਰੀ ਦਿਨ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਅਤੇ 26 ਫਰਵਰੀ ਦਿਨ ਮੰਗਲਵਾਰ ਨੂੰ ਮੱਧ ਅਤੇ 27 ਫਰਵਰੀ ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਗਏ, ਭੋਗ ਉਪਰੰਤ ਖੁੱਲੇ ਪੰਡਾਲ ਵਿਚ ਵਿਸ਼ਾਲ ਮਹਾਨ ਗੁਰਮਤਿ ਸਮਾਗਮ ਵਿਚ ਕੀਰਤਨ ਦਰਬਾਰ ਸਜਾਇਆ ਜਾਵੇਗਾ। ਜਿਸ ਪੰਜਾਬ ਭਰ ਤੋਂ ਪ੍ਰਸਿੱਧ ਰਾਗੀ, ਢਾਡੀ ਕਥਾ ਵਾਚਕ ਆਪਣੀ ਮਧੁਰ ਬਾਣੀ ਨਾਲ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਇਸ ਮੌਕੇ ਤੇ ਹੋਰ ਵੀ ਸੰਪਰਦਾਵਾਂ ਦੇ ਮਹਾਂਪੁਰਸ਼ ਪਹੁੰਚਣਗੇ। ਇਸ ਮੌਕੇ ਤੇ ਸੰਤ ਬਾਬਾ ਰਭਜਨ ਸਿੰਘ ਡੇਰਾ ਕਾਰ ਸੇਵਾ ਗੁਰਦੁਆਰਾ ਜੰਡ ਸਾਹਿਬ ਵਾਲੇ, ਬਾਬਾ ਸਤਿਨਾਮ ਸਿੰਘ ਡੇਰਾ ਕਾਰ ਸੇਵਾ ਗੁਰਦੁਆਰਾ ਜੰਡ ਸਾਹਿਬ, ਬਾਬਾ ਸੰਤੋਖ ਸਿੰਘ ਬੋਪਾਰਾਏ ਪੱਟੀ ਵਾਲੇ, ਸੰਤ ਬਾਬਾ ਹਰਪ੍ਰੀਤ ਸਿੰਘ ਨਿਰਮਲਾ ਪੰਥ ਗੋਲੇਵਾਲਾ, ਬਾਬਾ ਅਮਰਜੀਤ ਸਿੰਘ ਬਲੂਰ ਵਾਲੇ, ਬਾਬਾ ਦਰਸ਼ਨ ਸਿੰਘ ਬੋਰੀ ਵਾਲੇ, ਬਾਬਾ ਸੁਖਜੀਤ ਸਿੰਘ ਖਾਲਸਾ ਫਿਰੋਜ਼ਪੁਰ ਵਾਲੇ, ਸੰਤ ਬਾਬਾ ਰਾਮ ਸਿੰਘ ਦਮਦਮੀ ਟਕਸਾਲ ਵਾਲੇ, ਬਾਬਾ ਸਤਨਾਮ ਸਿੰਘ ਵੱਲੀਆ ਵਾਲੇ, ਭਾਈ ਸੁਖਦੇਵ ਸਿੰਘ ਦਮਦਮੀ ਟਕਸਾਲ ਵਾਲੇ, ਸੰਤ ਬਾਬਾ ਬੋਹੜ ਸਿੰਘ ਗੁਰਦੁਆਰਾ ਛੱਪੜੀ ਸਾਹਿਬ ਵਾਲੇ, ਭਾਈ ਰਛਪਾਲ ਸਿੰਘ ਦਮਦਮੀ ਟਕਸਾਲ ਝੋਕ ਮੋਹੜ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੰਪਰਦਾਵਾਂ ਦੇ ਮੁੱਖੀ ਪਹੁੰਚਣਗੇ। ਜਥੇਦਾਰ ਭਾਈ ਲਖਬੀਰ ਸਿੰਘ ਗੁੱਜਰ ਚੰਨੀਆਂ ਨੇ ਦੱਸਿਆ ਕਿ ਤਿੰਨ ਦਿਨ ਹੀ ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ ਅਤੇ ਤਿੰਨ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਤੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਅਤੇ ਹੋਲਾ ਮੁਹੱਲਾ ਖੇਡਿਆ ਜਾਵੇਗਾ ਜਥੇਦਾਰ ਭਾਈ ਲਖਬੀਰ ਸਿੰਘ ਚੰਨੀਆ ਨੇ ਸਮੂਹ ਇਲਾਕੇ ਭਰ ਦੀ ਸੰਗਤਾਂ ਅੱਗੇ ਬੇਨਤੀ ਕੀਤੀ ਕਿ ਉਹ ਭਾਰੀ ਗਿਣਤੀ ਵਿਚ ਪਹੁੰਚ ਕੇ ਆਏ ਹੋਏ ਸੰਤਾਂ ਮਹਾਂਪੁਰਸ਼ਾਂ ਦੇ ਵਿਚਾਰ ਸੁਣ ਕੇ ਆਪਣਾ ਜੀਵਨ ਸਫਲਾ ਬਣਾਓ।

Send this to a friend