ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (ਰਾਜ ਕੰਵਲ)-ਸਥਾਨਿਕ ਸ਼ਹਿਰ ਵਿੱਚ ਇਹ ਚਰਚੇ ਜ਼ੋਰਾਂ ’ਤੇ ਹਨ ਕਿ ਪਾਖੰਡੀ ਬਾਬਿਆਂ ਨੇ ਆਪਣਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੂਰਾ ਟੌਹਰ ਬਣਾਇਆ ਹੋਇਆ ਹੈ। ਇਹ ਲੋਕਾਂ ਨੂੰ ਵਹਿਮਾ ਭਰਮਾਂ ਵਿੱਚ ਪਾ ਕੇ ਖੂਬ ਲੁੱਟ ਰਹੇ ਹਨ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਅਨਪੜ੍ਹ ਲੋਕ ਤਾਂ ਇਹਨਾਂ ਵਹਿਮਾ-ਭਰਮਾਂ ਵਿੱਚ ਤਾ ਫਸ ਹੀ ਜਾਂਦੇ ਹਨ। ਪਰ ਅੱਜ ਕੱਲ੍ਹ ਪੜੇ ਲਿਖੇ ਲੋਕ ਰਾਜਨੀਤਿਕ ਲੀਡਰ ਵੀ ਬਾਬਿਆ ਨੂੰ ¦ਬੇ ਪੈ ਕਿ ਮੱਥਾ ਟੇਕਦੇ ਹਨ। ਚਰਚੇ ਇਹ ਵੀ ਜ਼ੋਰਾ ਤੇ ਹਨ ਕਿ ਕਈ ਅਜਿਹੇ ਬਾਬੇ ਵ ਹਨ ਜਿੰਨ੍ਹਾਂ ਕੋਲੇ ਘਰ ਵਾਸਤੇ ਵੀ ਜਗ੍ਹਾਂ ਨਹੀ ਸੀ ਉਹ ਅੱਜ ਕੋਠੀਆਂ ਅਤੇ ਜਾਇਦਾਤਾ ਦੇ ਮਾਲਿਕ ਬਣ ਚੁੱਕੇ ਹਨ। ਉਹਨਾਂ ਬਾਬਿਆ ਨੇ ਦੱਸ ਪੰਦਰਾਂ ਆਪਣੇ ਆਦਮੀ ਅਤੇ ਕੁਝ ਬੀਬੀਆ ਰੱਖੀਆ ਹੋਈਆ ਹਨ ਜੋ ਕਿ ਘਰ-ਘਰ ਜਾ ਕੇ ਬਾਬਿਆ ਨੂੰ ਗੁਪਤ ਸੂਚਨਾ ਆ ਕੇ ਦੱਸਦਿਆ ਹਨ। ਜਦ ਬਾਬਾ ਤਿਆਰੀ ਕਰਕੇ ਗੱਦੀ ਤੇ ਬੈਠਦਾ ਹੈ ਤੇ
ਦੀਵਾਨ ਲੱਗਾ ਹੁੰਦਾ ਹੈ ਤਾਂ ਬਾਬਾ ਉਸੇ ਹੀ ਘਰ ਦੀ ਪੁੱਛ ਕੱਢਦਾ ਹੈ ਜਿਸ ਘਰ ਦੀ ਉਹਨਾ ਦੇ ਆਦਮੀਆਂ ਅਤੇ ਬੀਬੀਆ ਆ ਕੇ ਪੂਰਾ ਘਰ ਦਾ ਹਾਲ ਦੱਸਿਆ ਹੁੰਦਾ ਹੈ ਕਿ ਤੁਹਾਡੇ ਘਰ ਦੇ ਪਸ਼ੂਆ ਦੇ ਕਿੱਲੇ ਅਤੇ ਘਰ ਦਾ ਮੂੰਹ ਚੜ੍ਹਦੇ ਜਾ ਲਹਿੰਦੇ ਪਾਸੇ ਹੈ ਅਤੇ ਬਾਬਾ ਨਾਮ ਦੱਸ ਕਿ ਆਵਾਜ ਮਾਰਦਾ ਹੈ ਕਿ ਮੰਦਾ ਸਿੰਘ ਉੱਠ ਕਿ ਖੜ੍ਹਾਂ ਹੋ ਜਾ ਤੇਰੀ ਪੁੱਛ ਕੱਢਣੀ ਹੈ ਅਤੇ ਬਾਬੇ ਸ਼ਰੇਆਮ ਹੀ ਕਹਿੰਦੇ ਹਨ ਕਿ ਤੇਰੇ ਘਰ ਵਿੱਚ ਕਾਲਕਾ ਮਾਤਾ ਭੂਤ-ਪ੍ਰੇਤ ਤੇਰੇ ਗੁਆਢਿਆ ਹੀ ਲਾਇਆ ਹੈ। ਜੇਕਰ ਤੂੰ ਆਪਣੇ ਘਰ ਦਾ ਇਲਾਜ਼ ਕਰਵਾਣਾ ਹੈ ਤਾਂ 2100 ਰੁਪਏ ਤੋ ਲੈ ਕਿ 51000 ਰੁਪਏ ਤੱਕ ਮੰਗ ਲੈਦਾ ਹੈ। ਕਿਉਕਿ 2100 ਰੁਪਏ ਤਾਂ ਮਾੜੇ ਮੋਟੇ ਟੂਣੇ ਦਾ ਹੈ ਤੇ 51000 ਰੁਪਏ ਕਲਕੱਤੇ ਵਾਲੀ ਮਾਤਾ ਝੋਟੇ ਦੀ ਬਲੀ ਮੰਗਦੀ ਹੈ। ਨਾ ਤਾ ਇਹਨਾਂ ਬਾਬਿਆ ਨੂੰ ਪ੍ਰਸ਼ਾਸਨ ਪੁੱਛਦਾ ਹੈ ਅਤੇ ਨਾ ਹੀ ਕੋਈ ਇਨਕਮ ਟੈਕਸ ਵਾਲੇ ਪੁੱਛਦੇ ਹਨ। ਕਿਉਕਿ ਸਭ ਤੋ ਜ਼ਿਆਦਾ ਮਹਿੰਗੀਆ ਗੱਡੀਆ ਅਤੇ ਵੀ ਆਂਈ ਪੀ ਨੰਬਰ ਬਾਬਿਆ ਕੋਲ ਹੀ ਹਨ। ਜਿਵੇ ਬਿੰਦਰ ਸਿੰਘ ਬਾਬਾ ਗੁਲਾਬੇਵਾਲਾ, ਜਿਸ ਕੋਲੇ ਅੱਜ ਤੋ ਦੱਸ ਸਾਲ ਪਹਿਲਾ ਇੱਕ ਅੱਧਾ ਕਿੱਲਾ ਜ਼ਮੀਨ ਸੀ। ਉਹ ਬਾਬਾ ਕਰੋੜਾਂ ਰੁਪਇਆ ਦਾ ਮਾਲਿਕ ਬਣ ਚੁੱਕਾ ਹੈ। ਇਸੇ ਤਰ੍ਹਾਂ ਦੀ ਕਹਾਣੀ ਸਰਾਏਨਗਾ ਪਿੰਡ ਦਾ ਬਾਬਾ ਜਸਵੀਰ ਸਿੰਘ ਜੋ ਕਿ ਇੱਕ ਪੁਲਿਸ ਮੁਲਾਜਮ ਵੀ ਹੈ ਜੋ ਕਿ ਆਪਣੇ ਆਪ ਨੂੰ ਪੂਰਾ ਸੰਤ ਕਹਾਉਦਾ ਹੈ। ਜਿਸ ਨੇ ਇਸ ਕੰਮ ਵਿੱਚੋ ਕਰੋੜਾਂ ਰੁਪਏ ਕਮਾ ਚੁੱਕਾ ਹੈ। ਨਿੱਕੇ-ਮੋਟੇ ਬਾਬਿਆ ਦਾ ਤਾ ਨਾਮ ਕੀ ਲੈਣਾ ਹੈ ਜੋ ਕਿ ਲੋਕਾਂ ਨੂੰ ਵਹਿਮਾ ਭਰਮਾ ਵਿੱਚ ਪਾ ਕੇ ਰੋਜਾਨਾ ਹਜ਼ਾਰਾ ਰੁਪਏ ਕਮਾਉਦੇ ਹਨ ਅਤੇ ਆਪ ਰਾਤ ਨੂੰ ਵਧੀਆ ਤੋ ਵਧੀਆ ਦਾਰੂ, ਮੀਟ ਖਾ ਕਿ ਸੋਦੇ ਹਨ ਜਿਵੇ ਬਾਬਾ ਦਲੀਪ ਸਿੰਘ ਜੋ ਕਿ ਡੇਅਰੀ ਵਿਭਾਗ ਦਾ ਇੰਸਪੈਕਟਰ ਰਹਿ ਚੁੱਕਾ ਹੈ ਜਿਸ ਨੇ ਸ਼ੁਰੂ ਤੋ ਲੈ ਕਿ ਤਾਗੇ ਤਵੀਤ ਦਿੱਤੇ ਹਨ ਅਤੇ ਹੁਣ ਵੀ ਦੇ ਰਿਹਾ ਹੈ। ਪਰ ਹੁਣ ਬਾਬੇ ਹੋਰ ਪਾਸੇ ਤੁਰ ਪਏ ਹਨ ਕੁਝ ਬਾਬੇ ਤਾ ਰਾਜਨੀਤਿਕ ਲੀਡਰਾਂ ਨਾਲ ਸੈਟਿੰਗ ਰੱਖਦੇ ਹਨ ਅਤੇ ਕਈਆ ਬਾਬਿਆ ਨੇ ਬਿਜਨਸ ਵੀ ਖੋਲ ਰੱਖੇ ਹਨ ਜਿਵੇ ਸਿੱਖਿਆ ਵਿਭਾਗ ਵੱਲ ਨਿਗ੍ਹਾ ਮਾਰੀਏ 50% ਤੋ ਜ਼ਿਆਦਾ ਬਾਬਿਆ ਦੇ ਸਕੂਲ ਚਲਦੇ ਹਨ। ਇਹਨਾਂ ਵਹਿਮਾਂ ਚੋ ਨਿਕਲਣ ਲਈ ਬੱਚਿਆ ਨੂੰ ਵੱਧ ਤੋ ਵੱਧ ਸਿੱਖਿਆ ਦਵਾਈ ਜਾਵੇ ਤਾਂ ਜੋ ਲੋਕ ਇਹਨਾਂ ਪਾਖੰਡੀ ਬਾਬਿਆ ਤੋ ਬਚ ਸਕਣ । ਬਾਕੀ ਬਾਬਿਆਂ ਦੀ ਜਾਣਕਾਰੀ ਜਲਦੀ ਤੋ ਜਲਦੀ ਇਕੱਠੀ ਕੀਤੀ ਜਾ ਰਹੀ ਹੈ।



