May 13, 2026 2:23 pm

ਸ਼ੇਰਪੁਰ ’ਚ ਲੱਗੇ ਪਾਕਿਸਤਾਨ ਮੁਰਦਾਬਾਦ ਦੇ ਅਕਾਸ਼ ਗੂੰਜਦੇ ਨਾਅਰੇ

ਕਾਤਰੋਂ ਚੌਕ ’ਚ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ, ਬਜ਼ਾਰ ਰਿਹਾ ਮੁਕੰਮਲ ਬੰਦ

ਸ਼ੇਰਪੁਰ, 15 ਫਰਵਰੀ (ਹਰਜੀਤ ਕਾਤਿਲ)- ਜੰਮੂ-ਕਸ਼ਮੀਰ ਵਿਚ ਅਤਵਾਦੀਆਂ ਵਲੋਂ ਪੁਲਵਾਮਾ ‘ਚ ਕੀਤੇ ਅਤਵਾਦੀ ਹਮਲੇ ਦੇ ਰੋਸ ਵਜੋਂ ਅਜ ਕਸਬਾ ਸ਼ੇਰਪੁਰ ਜਿਥੇ ਮੁਕੰਮਲ ਬੰਦ ਰਿਹਾ ਉਥੇ ਇਕਠੇ ਹੋਏ ਵਡੀ ਗਿਣਤੀ ਦੁਕਾਨਦਾਰਾਂ ਨੇ ਪਹਿਲਾ ਸ਼ੇਰਪੁਰ ਦੇ ਮੇਨ ਬਾਜ਼ਾਰ ਤੇ ਗਲੀ-ਮੁਹਲਿਆ ਵਿਚ ਰੋਸ ਮਾਰਚ ਕਢਿਆਂ ਅਤੇ ਫਿਰ ਕਾਤਰੋਂ ਚੌਕ ਵਿਚ ਚਕਾ ਜਾਮ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇਕਠੇ ਹੋਏ ਨੌਜਵਾਨਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਅਕਾਸ਼ ਗੂੰਜਦੇ ਨਾਅਰੇ ਲਗਾਏ ਅਤੇ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਖਿਲਾਫ ਵੀ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ
ਨੌਜਵਾਨ ਸਮਾਜ ਸੇਵੀ ਚੇਤਨ ਗੋਇਲ ਸੋਨੀ ਪ੍ਰਧਾਨ ਸੈਲਰ ਐਸੋਸੀਏਸ਼ਨ ਸ਼ੇਰਪੁਰ ਨੇ ਭਰਵੇਂ ਇਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪਾਕਿਸਤਾਨ ਨੂੰ ਇਸ ਘਨੌਣੀ ਹਰਕਤ ਦਾ ਮੂੰਹ ਤੋੜਵਾ ਜਵਾਬ ਦੇਵੇ ਤਾਂ ਜੋ ਅਗੇ ਤੋਂ ਪਾਕਿਸਤਾਨ ਅਜਿਹੀ ਹਰਕਤ ਕਰਨ ਤੋਂ ਪਹਿਲਾ ਸੌ ਵਾਰ ਸੋਚੇ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ ਸੈਨਿਕਾਂ ਦੀ ਸਹਾਦਤਾਂ ਦਾ ਸਰਕਾਰ ਨੂੰ ਬਦਲਾ ਲੈਣਾ ਚਾਹੀਦਾ ਹੈ। ਸੁਸੀਲ ਕੁਮਾਰ ਸੀਲਾ ਨੇ ਕਿਹਾ ਕਿ ਪੁਲਵਾਮਾ ਵਿਚ 37 ਜਵਾਨਾ ਦਾ ਸ਼ਹੀਦ ਹੋਣਾ ਸਰਕਾਰ ਦੀ ਵਡੀ ਲਾਪਰਵਾਹੀ ਹੈ। ਜੇਕਰ ਸਰਕਾਰ ਨੂੰ ਪਹਿਲਾ ਤੋਂ ਅਲਰਟ ਮਿਲ ਚੁਕਿਆ ਸੀ ਫਿਰ ਸਰਕਾਰ ਨੇ ਕੋਈ ਠੋਸ ਕਦਮ ਕਿਉਂ ਨਹੀਂ ਚੁਕੇ ? ਇਸ ਮੌਕੇ ਸਰਪੰਚ ਰਣਜੀਤ ਸਿੰਘ ਧਾਲੀਵਾਲ, ਸੁਸੀਲ ਕੁਮਾਰ ਗੋਇਲ, ਕੇਵਲ ਸਿੰਘ, ਅਵਤਾਰ ਸਿੰਘ ਖੀਪਲ, ਸਿਆਮ ਲਾਲ ਸ਼ਰਮਾ, ਕੁਲਵਿੰਦਰ ਕੁਮਾਰ ਕਾਲਾ ਵਰਮਾ, ਅਸ਼ੋਕ ਕੁਮਾਰ ਧਾਵਾ, ਦੀਪਕ ਕੁਮਾਰ, ਮਨੋਜ ਕੁਮਾਰ ਧਾਵਾ, ਸੁਧੀਰ ਕੁਮਾਰ ਗੋਇਲ ਆੜਤੀਆਂ, ਸੋਮੀ, ਮੋਹਨ ਸਿੰਘ ਝਲੂਰ, ਬਲਵਿੰਦਰ ਸ਼ਰਮਾ ਝਲੂਰ ਤੋਂ ਇਲਾਵਾ ਵਡੀ ਗਿਣਤੀ ਆਗੂ ਹਾਜ਼ਰ ਸਨ।

Send this to a friend