ਫੂਲ ਟਾਊਨ, 11 ਫਰਵਰੀ (ਮੱਖਣ ਸਿੰਘ ਬੁੱਟਰ)- ਕੈਪਟਨ ਦੇ ਸ਼ਹਿਰ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਅਧਿਆਪਕ ਜਥੇਬੰਦੀਆਂ ਤੇ ਕੀਤੇ ਗਏ ਸਰਕਾਰੀ ਹਮਲੇ ਦੀ ਸਾਬਕਾ ਕੈਬਨਿਟ ਮੰਤਰੀ ਅਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਸਖਤ ਸਬਦਾਂ ਵਿੱਚ ਨਿੰਦਾ ਕੀਤੀ।ਉਨਾਂ ਨੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੇਕਰ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਗੱਲ ਸੁਣ ਲੈਦੇਂ ਤਾਂ ਪੁਲਸ ਅਤੇ ਅਧਿਆਪਕਾਂ ਵਿਚਕਾਰ ਮੰਦਭਾਗਾ ਟਕਰਾਅ ਨਾ ਹੁੰਦਾ। ਪਾਣੀ ਦੀਆਂ ਬੁਛਾੜਾਂ ਅਤੇ ਡਾਗਾਂ ਨਾਲ ਅਧਿਆਪਕਾਂ ਨੂੰ ਜਖਮੀ ਕੀਤਾ ਗਿਆ ਅਤੇ ਪਾਣੀ ਦੀਆਂ ਤੋਪਾਂ ਨਾਲ ਅਧਿਆਪਕਾਂ ਦੀ ਅਵਾਜ ਨੂੰ ਦਬਾਉਣ ਦੀ ਕੋਸਿਸ਼ ਕੀਤੀ ਗਈ ਜੋ ਇੱਕ ਬਹਤ ਮੰਦ ਭਾਗੀ ਗੱਲ ਹੈ। ਕੈਪਟਨ ਸਰਕਾਰ ਦੇ ਘਰ-ਘਰ ਨੌਕਰੀ ਦੇ ਵਾਅਦੇ ਕਿੱਥੇ ਖੰਭ ਲਾ ਕ ਉਡੇ ਗਏ।