ਪਰਥ, 9 ਅਪ੍ਰੈਲ (ਪੀ.ਟੀ.)-ਲਾਪਤਾ ਮਲੇਸ਼ੀਆਈ ਜਹਾਜ਼ ਦੀ ਤਲਾਸ਼ ਕਰ ਰਹੇ ਦਲਾਂ ਨੇ ਜਹਾਜ਼ ਦੇ ਬਲੈਕ ਬਾਕਸ ਨਾਲ ਮੇਲ ਖਾਂਦੇ ਸਿਗਨਲ (ਸੰਕੇਤ) ਸੁਣੇ ਹਨ। ਦੂਸਰੇ ਪਾਸੇ ਬਲੈਕ ਬਾਕਸ ਦਾ ਪਤਾ ਲਗਾਉਣ ਨੂੰ ਲੈ ਕੇ ਸਮਾਂ ਵੀ ਹਥੋਂ ਨਿਕਲਦਾ ਜਾ ਰਿਹਾ ਹੈ। ਆਸਟ੍ਰੇਲੀਆਈ ਰੱਖਿਆ ਬੇੜੇ ਓਸ਼ੀਅਨ ਸ਼ੀਲਡ ਨੇ ਕੱਲ੍ਹ ਦੁਪਹਿਰ ਅਤੇ ਸ਼ਾਮ ਨੂੰ ਦੁਬਾਰਾ ਸਿਗਨਲ ਸੁਣੇ। ਤਲਾਸ਼ ਦੀ ਅਗਵਾਈ ਕਰ ਰਹੇ ਜੁਆਇੰਟ ਏਜੰਸੀ ਕੋਆਰਡੀਨੇਸ਼ਨ ਸੈਂਟਰ ਦੇ ਪ੍ਰਮੁੱਖ ਏਅਰ ਚੀਫ ਮਾਰਸ਼ਲ ਨੇ ਕਿਹਾ ਕਿ ਓਸ਼ੀਅਨ ਸ਼ੀਲਡ ਦੋ ਹੋਰ ਮੌਕਿਆਂ ’ਤੇ ਫਿਰ ਤੋਂ ਸੰਕੇਤ ਪ੍ਰਾਪਤ ਕਰਨ ’ਚ ਸਫਲ ਰਿਹਾ ਹੈ। ਕੱਲ੍ਹ ਦੁਪਹਿਰ 32 ਸੈਕੰਡ ਤੱਕ ਸੰਕੇਤ ਮਿਲੇ ਅਤੇ ਕੱਲ੍ਹ ਦੇਰ ਰਾਤ ਕਰੀਬ ਸੱਤ ਮਿੰਟ ਤੱਕ ਸੰਕੇਤ ਮਿਲਦੇ ਰਹੇ ਹਨ।


