ਬੁਢਲਾਡਾ, 1 ਫ਼ਰਵਰੀ (ਅਮਨ ਮਹਿਤਾ)- ਸਥਾਨਕ ਸਿਵਲ ਹਸਪਤਾਲ ਵਿੱਚ 31ਵਾਂ ਦੰਦਾ ਦੇ ਇਲਾਜ ਦਾ ਵਿਸ਼ੇਸ਼ ਪੰਦਰਵਾੜਾ 15 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ। ਜਿਸ ਦੇ ਅੱਜ ਪੰਦਰਵਾੜੇ ਦੀ ਸ਼ੂੁਰੁਆਤ ਕਰਦਿਆਂ ਐਸ ਅੱੈਮ ਓ ਬੁਢਲਾਡਾ ਡਾ. ਹਰਦੀਪ ਸ਼ਰਮਾਂ ਨੇ ਬੋਲਦਿਆਂ ਕਿਹਾ ਕਿ ਮਨੁੱਖ ਦਾ ਸਭ ਤੋਂ ਜ਼ਰੂਰੀ ਅੰਗ ਦੰਦ ਹਨ ਜਿਸ ਦੀ ਦੇਖਭਾਲ ਲਈ ਸਾਨੂੰ ਪੂਰੀ ਤਰ੍ਹਾ ਸੁਚੇਤ ਰਹਿਣਾ ਚਾਹੀਦਾ ਹੈ। ਦੰਦਾਂ ਦੀਆਂ ਬਿਮਾਰੀਆਂ ਅਤੇ ਉਨ੍ਹਾ ਦੇ ਬਚਾਓ ਲਈ ਹਮੇਸ਼ਾ ਡਾਕਟਰਾਂ ਦੀ ਸਲਾਹ ਨਾਲ ਹੀ ਚੱਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਪੰਦਰਵਾੜਾ ਮਨਾਉਣ ਦਾ ਮੁੱਖ ਮਕਸਦ ਸਿਹਤ ਮੰਤਰੀ ਸ੍ਰੀ ਬ੍ਰਹਮਮਹਿੰਦਰਾ ਦੇ ਦਿਸ਼ਾ ਨਿਰਦੇਸ਼ ਹੇਠ ਲੋੜਵੰਦ ਲੋਕਾਂ ਨੂੰ ਦੰਦਾਂ ਦੀ ਸੰਭਾਲ ਲਈ ਜਾਗਰੂਕ ਕਰਨਾ ਹੈ। ਇਸ ਮੌਕੇ ਤੇ ਬੋਲਦਿਆ ਡੈਟਲ ਸਰਜਨ ਡਾਂ. ਨਿਸ਼ਾ ਗੋਇਲ ਨੇ ਕਿਹਾ ਕਿ ਇਸ ਪੰਦਰਵਾੜੇ ਤਹਿਤ 13 ਮਰੀਜਾਂ ਨੂੰ ਨਕਲੀ ਦੰਦ ਦੇ ਸੈਟ ਡੈਚਰ ਮੁਫਤ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਬਜਾਰ ਵਿੱਚ ਇਨ੍ਹਾਂ ਦੀ ਕੀਮਤ ਪ੍ਰਤੀ ਡੈਚਰ 8 ਹਜਾਰ ਦੱਸੀ ਜਾਂਦੀ ਹੈ। ਇਸ ਮੋਕੇ ਤੇ ਡਾ. ਸ਼ਾਲੀਕਾ ਗੋਇਲ, ਚਰਨਜੀਤ ਕਾਠ, ਡਾ. ਪ੍ਰਵੀਨ, ਮਹਿੰਦਰਪਾਲ ਆਦਿ ਹਾਜ਼ਰ ਸਨ।