Skip to content
Independent perspectives. Global stories.
BREAKING

ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਵੱਲੋਂ ਸਮਰਾਲਾ ਵਿਖੇ ਦਫਤਰ ਦਾ ਉਦਘਾਟਨ

Share this story

image ਸਮਰਾਲਾ, 8 ਅਪ੍ਰੈਲ (ਕਮਲਜੀਤ)– ਆਮ ਪਾਰਟੀ ਹਲਕਾ ਸਮਰਾਲਾ ਦੇ ਕਨਵੀਨਰ ਬੰਤ ਸਿੰਘ ਖਾਲਸਾ ਅਤੇ ਸਹਿਯੋਗੀ ਕਾਰਜ ਕਰਤਾਵਾਂ  ਵੱਲੋਂ ਸਾਂਝੇ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਆਖਿਆ ਹੈ ਕਿ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਆਮ ਪਾਰਟੀ ਵੱਲੋਂ ਨਿਯੁਕਤ ਉਮੀਦਵਾਰ ਸ. ਹਰਿੰਦਰ ਸਿੰਘ ਖਾਲਸਾ, ਸਾਬਕਾ ਰਾਜਦੂਤ ਨਾਰਵੇ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬਠਿੰਡਾ ਅਤੇ ਹੋਰ ਉ¤ਚ ਅਹੁਦਿਆਂ ਤੇ ਬਿਰਾਜਮਾਨ ਰਹੇ ਅੱਜ ਦੁਪਹਿਰ 12:30 ਵਜੇ ਸਮਰਾਲਾ ਸ਼ਹਿਰ ਵਿੱਚ ਪਹੁੰਚੇ ਅਤੇ ਸ਼ਹਿਰ ਵਿੱਚ ਰੋਡ ਮਾਰਚ ਕਰਦੇ ਹੋਏ  ਸਮਰਾਲਾ ਦੇ ਮੁੱਖ ਦਫਤਰ  ਖੰਨਾ ਰੋਡ (ਨੇੜੇ ਸਿਟੀ ਕੇਬਲ) ਵਿਖੇ ਪਹੁੰਚੇ ਅਤੇ ਦਫਤਰ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਭਾਰਤ ਅਤੇ ਖਾਸ ਕਰਕੇ

ਪੰਜਾਬ ਵਿੱਚ ਵੱਡੇ ਵੱਡੇ ਭ੍ਰਿਸ਼ਟਾਚਾਰ, ਲਾਅ ਐਂਡ ਆਰਡਰ, ਬਲਾਤਕਾਰ ਦੀ ਘਟਨਾਵਾਂ ਦੀ ਮਾੜੀ ਸਥਿਤੀ, ਡਕੈਤੀਆਂ, ਲੁੱਟ ਖੋਹ ਅਤੇ ਕਤਲਾਂ ਦੀ ਆਮ ਵਾਪਰਦੀਆਂ ਘਟਨਾਵਾਂ ਤੇ ਚਾਨਣ ਪਾਇਆ ਅਤੇ ਆਪ ਇਸ ਭ੍ਰਿਸ਼ਟਾਚਾਰ ਨੂੰ ਅੱਖੀਂ ਦੇਖਦੇ ਹੋਏ ਚੰਗੇ ਅਹੁਦੇ  ਤਿਆਗੇ ਅਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ ਹੋਏ ਭਿਆਨਕ ਉਪਰੇਸ਼ਨ  ਬਲਿਊ ਸਟਾਰ  ਦਾ ਦੁੱਖ ਮੰਨਦੇ ਹੋਏ  ਆਪਣੀ ਆਤਮਾਂ ਦੀ ਅਵਾਜ ਨੂੰ ਮੰਨਦੇ ਹੋਏ  ਉੱਚ ਅਹੁਦੇ ਤਿਆਗ ਦਿੱਤੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦੇ ਹੋਏ ਇਸ ਵਾਰ ਆਪਣੀ ਆਤਮਾ  ਦੀ ਅਵਾਜ਼ ਨੂੰ ਪਛਾਣਦੇ ਹੋਏ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੰਤ ਸਿੰਘ ਖਾਲਸਾ, ਸੁਜਾਨ ਸਿੰਘ ਮੰਜਾਲੀਆਂ, ਸੂਬੇਦਾਰ ਜਸਪਾਲ ਸਿੰਘ, ਕਸ਼ਮੀਰੀ ਲਾਲ, ਜਗਜੀਤ ਸਿੰਘ ਅਜਲੌਦ, ਗੁਰਪ੍ਰੀਤ ਸਿੰਘ ਭਗਵਾਨਪੁਰਾ, ਜਸਪਾਲ ਸਿੰਘ ਅਤੇ ਸ਼ਹਿਰ ਅਤੇ ਇਲਾਕੇ ਦੇ ਲੋਕ ਹਾਜਰ ਸਨ।

WRITTEN BY