Skip to content
Independent perspectives. Global stories.
BREAKING

ਪੰਜਾਬ ’ਚ ਨਸ਼ਿਆਂ ਅਤੇ ਗੁੰਡਾਗਰਦੀ ਹੈ ਰਾਜ

Share this story

ਬਠਿੰਡਾ, 8 ਅਪ੍ਰੈਲ (ਰਾਕੇਸ਼ ਗੋਇਲ, ਜਸਵੰਤ ਮਾਨ)-ਪੰਜਾਬ ’ਚ ਬਾਹਰਲੇ ਰਾਜਾਂ ਤੋਂ ਸ਼ਰੇਆਮ ਆ ਰਿਹਾ ਹੈ ਰੇਲਵੇ ਰਾਹੀਂ ਨਸ਼ਾ ਅਤੇ ਰੇਲਵੇ ਪੁਲਿਸ ਵੱਲੋਂ ਨਸ਼ੇੜੀਆਂ ਨਾਲ ਮਿਲੀ ਭੁਗਤ ਕੀਤੀ ਹੋਈ ਹੈ ਅਤੇ ਰੇਲਵੇ ਪੁਲਿਸ ਨਸ਼ੇੜੀਆਂ ਦੀ ਤਲਾਸ਼ ਨਹੀਂ ਲਈ ਜਾਂਦੀ ਅਤੇ ਉਨ੍ਹਾਂ ਪਾਸੋਂ ਬੰਨ੍ਹੇ ਹੋਏ ਰੁਪਏ ਲਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਨਸ਼ਾ ਲੈ ਕੇ ਆਉਣ ਵਿੱਚ ਰੇਲਵੇ ਵਿਭਾਗ ਵੱਲੋਂ ਕਿਸੇ ਕਿਸਮ ਦੀ ਰੋਕ ਟੋਕ ਨਹੀਂ ਕੀਤੀ ਜਾਂਦੀ ਅਤੇ ਇਸੇ ਤਰ੍ਹਾਂ ਹੀ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਨਸ਼ੇੜੀਆਂ ਨੂੰ ਕਿਸੇ ਕਿਸਮ ਦਾ ਨਸ਼ਾ ਕਰਨ ਜਾਂ ਵੇਚਣ ਤੋਂ ਰੋਕਿਆ ਨਹੀਂ ਜਾਂਦਾ ਅਤੇ ਇਹ ਵਿਅਕਤੀ ਨਸ਼ਾ ਕਰਕੇ ਸ਼ਰੇਆਮ ਪੰਜਾਬ ਵਿੱਚ ਗੁੰਡਾਗਰਦੀ ਕਰ ਰਹੇ। ਹੁਣ ਚੋਣਾਂ ਦਾ ਸਮਾਂ ਹੋਣ ’ਤੇ ਵੀ ਇਨ੍ਹਾਂ ਵੱਲੋਂ ਰੇਲਵੇ ਵਿਭਾਗ ਜਾ ਪੰਜਾਬ ਪੁਲਿਸ ਵੱਲੋ ਧਿਆਨ ਨਹੀ ਦਿੱਤਾ ਜਾ ਰਿਹਾ ਕਿਉਕਿ ਇਲੈਕਸ.ਨਾ ਵਿੱਚ ਰਾਜਨਿਤਿਕ ਪਾਰਟੀਆ ਨੁੰ ਅਜਿਹੇ ਗੁੰਡਾਅਨਸਰਾ ਦੀ ਬਹੁੱਤ ਜਰੂਰਤ ਹੁੰਦੀ ਹੈ ਅਤੇ ਅਜਿ

ਹੇ ਵਿਅਕਤੀ ਇਲੈਕਸ.ਨਾ ਵਿੱਚ ਗੜਬੜੀ ਕਰਨ ਲਈ ਬਾਹਰੋ ਹਥਿਆਰ ਵਗੈਰਾ ਵੀ ਨਸੇ ਦੀ ਆੜ ਵਿੱਚ ਲਿਆ ਸਕਦੇ ਹਨ ਕਿਉਕਿ ਪੰਜਾਬ ਪੁਲਿਸ, ਰੇਲਵੇ ਪੁਲਿਸ ਇਹਨਾ ਨੂੰ ਸਿਰਫ ਨਸੇੜੀ ਸਮਝ ਕੇ ਛੱਡ ਰਹੀ ਹੈ ਜਦ ਕਿ ਇਹ ਵਿਅਕਤੀ ਨਸੇ ਦੀ ਪੂਰਤੀ ਲਈ ਕਿਸੇ ਵੀ ਸਮੇ ਕੋਈ ਵੀ ਰਾਜਨੀਤਿਕ ਪਾਰਟੀਬਾਜੀ ਨੂੰ  ਅਸਲਾ ਜਾ ਹੋਰ ਗੈਰ ਕਾਨੂੰਨੀ ਸਮਾਨ ਸਪਲਾਈ ਕਰ ਸਕਦੇ ਹਨ। ਬਠਿੰਡਾ ਜਿਲ੍ਹੇ ਵਿੱਚ ਅਜਿਹਾ ਹੋਣ ਦੇ ਅਸਾਰ ਜਿਆਦਾ ਹਨ ਕਿਉਕਿ ਇਹ ਸੀਟ ਸਭ ਤੋ ਸਵੇਦਨਸੀਲ ਹਲਕਾ ਹੈ ਅਤੇ ਇਸ ਹਲਕੇ ਵਿੱਚ ਜੇਕਰ ਨਸ਼ੇੜੀਆਂ ਵੱਲ ਧਿਆਨ ਨਾ ਦਿੱਤਾ ਗਿਆ ਤਾ ਕਿਸੇ ਕਿਸਮ ਦੀ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਜੋ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਹੋਵੇਗੀ। ਸੋ ਪੰਜਾਬ ਪੁਲਿਸ ਅਤੇ ਰੇਲਵੇ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਨਸ਼ੇੜੀਆਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਅਤੇ ਚੋਣਾਂ ਵਿੱਚ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਰੋਕਣ ਲਈ ਯਤਨ ਕਰਨ।

WRITTEN BY