Skip to content
Independent perspectives. Global stories.
BREAKING

ਲੋਕ ਸਭਾ ਚੋਣਾਂ ਰਾਹੀਂ ਪੰਜਾਬ ਸਰਕਾਰ ਆਪਣੇ ਕੰਮਾਂ ਦਾ ਮੁਲਾਂਕਣ ਕਰਨ ਲੱਗੀ

Share this story

ਅੰਮ੍ਰਿਤਸਰ, 8 ਅਪ੍ਰੈਲ (ਰਾਜਨ ਮਾਨ)-ਲੋਕ ਸਭਾ ਚੋਣਾਂ ਵਿੱਚ ਕਾਗਰਸ ਪਾਰਟੀ ਵਲੋਂ ਪੰਜਾਬ ਵਿੱਚ ਵੱਡੇ ਧੰਮ ਉਤਾਰੇ ਜਾਣ ਤੋਂ ਬਾਅਦ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਲÑੋਕ ਸਭਾ ਚੋਣਾਂ ਵਿੱਚ ਜਿਥੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਿਰਧੜ ਦੀ ਬਾਜ਼ੀ ਲਾਈ ਜਾ ਰਹੀ ਹੈ, ਉਥੇ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ ਅਤੇ ਸਾਰੇ ਮੰਤਰੀਆ ਤੇ ਵਿਧਾਇਕਾਂ ਵਲੋਂ ਹਲਕੇ ਅੰਦਰ ਲੋਕਾਂ ਦੀ ਰਾਏ ਜਾਣਨ ਲਈ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਦੀਆਂ ਗੁਪਤ ਡਿਊਟੀਆਂ ਲਾਈਆਂ ਗਈਆਂ ਹਨ ਅਤੇ ਲੋਕਾਂ ਦੀ ਸਰਕਾਰ ਪ੍ਰਤੀ ਨਾਰਾਜ਼ਗੀ ਦੇ ਕਾਰਨਾਂ ਦਾ ਪਤਾ ਲਾਉਣ ਲਈ ਕਿਹਾ ਗਿਆ ਹੈ।ਪਿਛਲੇ ਸੱਤ ਸਾਲਾਂ ਤੋਂ ਪੰਜਾਬ ਵਿੱਚ ਰਾਜ ਕਰਦੇ ਆ ਰਹੇ ਅਕਾਲੀ ਦਲ ਭਾਜਪਾ ਗਠਬੰਧਨ ਲਈ ਹੁਣ ਪਰਖ ਦੀ ਘੜੀ ਹੈ। ਸੂਤਰਾ ਅਨੁਸਾਰ ਗੁਪਤ ਰਿਪੋਰਟਾਂ ਵਿੱਚ ਸਭ ਅੱਛਾ ਨਹੀਂ ਹੈ ਦੇ ਡਰੋਂ ਵੀ ਰਾਜ ਵਿੱਚ ਵੱਡੇ ਪੱਧਰ ਤੇ ਵਿਕਾਸ ਕਰਨ ਦੇ ਦਾਅਵੇ ਕਰਨ

ਵਾਲੀ ਪੰਜਾਬ ਸਰਕਾਰ ਇਹਨਾਂ ਚੋਣਾਂ ਵਿੱਚ ਆਪਣੇ ਵਲੋਂ ਕੀਤੇ ਕੰਮਾਂ ਦਾ ਮੁਲਾਂਕਣ ਕਰ ਰਹੀ ਹੈ। ਅੰਮ੍ਰਿਤਸਰ ਤੇ ਬਠਿੰਡਾ ਹਲਕਿਆਂ ਵਿੱਚ ਟੱਕਰ ਫਸਵੀਂ ਹੋਣ ਕਾਰਨ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਡਰ ਸਤਾਉਣ ਲੱਗਾ ਹੈ ਕਿ ਲੋਕਾਂ ਦਾ ਸਰਕਾਰ ਪ੍ਰਤੀ ਰੋਸ ਕਿਧਰੇ ਉਹਨਾਂ ਤੇ ਭਾਰੂ ਨਾ ਪੈ ਜਾਏ। ਸੂਤਰਾਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਅਕਾਲੀ ਦਲ ਤੇ ਭਾਜਪਾ ਵਲੋਂ ਅੰਦਰ ਖਾਤੇ ਚੋਣ ਕਮਿਸ਼ਨ ਦੀ ਬਾਜ਼ ਨਜ਼ਰ ਤੋਂ ਬੱਚਕੇ ਲੋਕਾਂ ਦਾ ਮੂਢ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਮੰਤਰੀਆਂ ਵਲੋਂ ਆਪਣੇ ਮਹਿਕਮੇ ਦੇ ਅਧਿਕਾਰੀਆਂ ਨੂੰ ਅੰਦਰ ਖਾਤੇ ਇਹ ਕਿਹਾ ਗਿਆ ਹੈ ਕਿ ਉਹ ਉਹਨਾਂ ਦੇ ਹਲਕਿਆਂ ਅੰਦਰ ਇਹ ਜਾਣਨ ਕੇ ਲੋਕ ਸਰਕਾਰ ਤੋਂ ਕਿਹਨਾਂ ਕਾਰਨਾਂ ਕਰਕੇ ਨਾਰਾਜ਼ ਹਨ ਅਤੇ ਉਹਨਾਂ ਦਾ ਮੂਢ ਕੀ ਹੈ। ਸਰਕਾਰ ਨੂੰ ਇੱਕ ਗੱਲ ਤਾਂ ਸਪੱਸ਼ਟ ਨਜ਼ਰ ਆ ਰਹੀ ਹੈ ਕਿ ਸ਼ਹਿਰੀ ਵੋਟਰ ਪ੍ਰਾਪਰਟੀ ਟੈਕਸ ਤੇ ਹੋਰ ਸਹੂਲਤਾਂ ਕਾਰਨ ਨਾਰਾਜ਼ ਨਜ਼ਰ ਆ ਰਿਹਾ ਹੈ ਅਤੇ ਪੇਂਡੂ ਵੋਟਰ ਦਾ ਕੀ ਕਹਿਣਾ ਹੈ ਇਸ ਬਾਰੇ ਵੀ ਜਾਣਿਆ ਜਾ ਰਿਹਾ ਹੈ। ਪੂਰੇ ਪੰਜਾਬ ਵਿੱਚ ਟੱਕਰ ਫਸਵੀਂ ਹੋਣ ਕਾਰਨ ਸਰਕਾਰ ਨੂੰ ਹੁਣ ਆਪਣੇ ਕੰਮਾਂ ਦਾ ਮੁਲਾਂਕਣ ਕਰਨਾ ਪੈ ਰਿਹਾ ਹੈ। ਇਹ ਗੱਲ ਪੂਰੀ ਤਰ੍ਹਾ ਸਪਸ਼ਟ ਹੈ ਕਿ ਅਕਾਲੀ ਦਲ ਤੇ ਭਾਜਪਾ ਨੂੰ ਪਿਛਲੇ ਸਮੇਂ ਵਿੱਚ ਹੋਈਆਂ ਸਾਰੀਆਂ ਚੋਣਾਂ ਵਿੱਚ ਕਾਂਗਰਸ ਦੀ ਫੁੱਟ ਦਾ ਹੀ ਵੱਡਾ ਲਾਭ ਹੁੰਦਾ ਰਿਹਾ ਹੈ। ਜੇਕਰ ਪਿਛਲੀਆਂ ਵਿਧਾਨ ਸਭਾ ਚੋਣਾਂ ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਜਾਂ ਭਾਜਪਾ ਦਾ ਵੋਟ ਬੈਂਕ ਵਧਿਆ ਨਹੀ ਹੈ ਬਲਕਿ ਕਾਂਗਰਸ ਦੀਆਂ ਗਲਤੀਆਂ ਕਾਰਨ ਹੀ ਇਹਨਾਂ ਨੂੰ ਸੱਤਾ ਦਾ ਦੂਸਰੀ ਵਾਰ ਨਿੱਘ ਮਿਲਿਆ ਹੈ। ਇਸ ਲਈ ਇਹਨਾਂ ਚੋਣਾ ਵਿੱਚ ਕਾਂਗਰਸ ਵਲੋਂ ਧਨਾੜ ਆਗੁ ਮੈਦਾਨ ਵਿੱਚ ਉਤਾਰ ਦਿੱਤੇ ਜਾਣ ਕਾਰਨ ਕਾਂਗਰਸ ਦੀ ਫੁੱਟ ਖਤਮ ਹੋਈ ਨਜ਼ਰ ਆ ਰਹੀ ਹੈ। ਅਕਾਲੀ ਦਲ ਤੇ ਭਾਜਪਾ ਜਿਸ ਚੀਜ਼ ਦਾ ਫਾਇਦਾ ਉਠਾਉਂਦੇ ਆਏ ਹਨ ਇਸ ਵਾਰ ਉਹ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇਹੀ ਕਾਰਨ ਹੈ ਕਿ ਇਹ ਦੋਵੇਂ ਪਾਰਟੀਆਂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਹ ਆਪਣੇ ਵੋਟ ਬੈਂਕ ਨੂੰ ਕਿਵੇਂ ਵਧਾਉਣ। ਸੂਤਰਾਂ ਅਨੁਸਾਰ ਕਾਂਗਰਸੀ ਵਰਕਰਾਂ ਵਿੱਚ ਹੌਸਲੇ ਆ ਜਾਣ ਕਾਰਨ ਸਰਕਾਰ ਹੁਣ ਆਮ ਲੋਕਾਂ ਦੇ ਸਰਕਾਰ ਪ੍ਰਤੀ ਗੁੱਸੇ ਦਾ ਪਤਾ ਕਰਨਾ ਚਾਹੁੰਦੀ ਹੈ।
ਅੰਮ੍ਰਿਤਸਰ ਦੀ ਸੀਟ ਤੇ ਮੁਕਾਬਲਾ ਫਸਵਾ ਹੋਦ ਕਾਰਲ ਅਕਾਲੀ ਦਲ ਦਾ ਵਕਾਰ ਦਾਅ ਤੇ ਲੱਗਾ ਹੋਇਆ ਹੈ। ਅਕਾਲੀ ਦਲ ਨੂੰ ਇਹ ਚਿੰਤਾ ਦਿਨੋ ਦਿਨੋ ਸਤਾ ਰਹੀ ਹੈ ਕਿ ਅਰੁਣ ਜੇਤਲੀ ਨੂੰ ਉਹ ਆਪ ਇਥੋਂ ਚੋਣ ਲੜਨ ਲਈ ਲੈ ਕੇ ਆਏ ਹਨ ਅਤੇ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰ ਕੇ ਅਕਾਲੀ ਦਲ ਦੀਆਂ ਜਮਾ ਤਕਸੀਮਾਂ ਨੂੰ ਬਦਲ ਕੇ ਰੱਖ ਦਿੱਤਾ ਗਿਆ ਹੈ। ਅਕਾਲੀ ਦਲ ਕਿਸੇ ਤਰੀਕੇ ਵੀ ਆਪਣੇ ਸਿਰ ਕੋਈ ਬੁਰਿਆਈ ਨਹੀਂ ਲੈਣਾ ਚਾਹੁੰਦਾ। ਇਹ ਵੀ ਪਤਾ ਲੱਗਾ ਹੈ ਕਿ ਮੰਤਰੀਆਂ ਵਲੋਂ ਰੋਜ਼ਾਨਾਂ ਹੀ ਉਹਨਾਂ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
ਅਕਾਲੀ ਦਲ ਵਾਸਤੇ ਅੰਮ੍ਰਿਤਸਰ ਤੇ ਬਠਿੰਡਾ ਦੋਵੇਂ ਸੀਟਾਂ ਵਕਾਰ ਦਾ ਸੁਆਲ ਬਣ ਗਈਆਂ ਹਨ। ਭਾਂਵੇਂ ਸਰਕਾਰ ਵਲੋਂ ਆਪਣੇ ਕੰਮਾਂ ਦਾ ਮੁਲਾਂਕਣ ਕਰਨ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਪਰ ਇਸਦੇ ਬਾਵਜੂਦ ਵੀ ਵੋਟਰ ਦੀ ਪੂਰੀ ਤਰ੍ਹਾਂ ਨਬਜ਼ ਪਹਿਚਾਣਨੀ ਔਖੀ ਹੈ।ਸਰਕਾਰ ਦੀਆਂ ਖੁਫੀਆਂ ਏਜੰਸੀਆਂ ਵਲੋਂ ਵੀ ਵੋਟਰ ਦਾ ਮਨ ਜਾਣਨ ਲਈ ਆਪਣੇ ਪੱਧਰ ਤੇ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਅਕਾਲੀ ਭਾਜਪਾ ਸਰਕਾਰ ਇਹ ਗੱਲ ਭਲੀ ਭਾਂਤ ਜਾਣਦੀ ਹੈ ਕਿ ਜੇਕਰ ਇਹਨਾਂ ਚੋਣਾ ਵਿੱਚ ਕਾਂਗਰਸ ਤਕੜੀ ਹੋ ਕੇ ਨਿਕਲ ਆਈ ਤਾਂ ਤਿੰਨ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਤੇ ਇਸਦਾ ਅਸਰ ਪਵੇਗਾ। ਕਿਉਂਕਿ ਕਾਂਗਰਸੀ ਵਰਕਰਾਂ ਦੇ ਹੌਸਲੇ ਹੋਰ ਬੁ¦ਦ ਹੋਣਗੇ ਅਤੇ ਇਹ ਚੀਜ਼ ਉਹਨਾ ਦੇ ਨੁਕਸਾਨ ਵਿੱਚ ਹੈ। ਅਕਾਲੀ ਦਲ ਵਲੋਂ ਹੁਣ ਵੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਂਗਰਸੀ ਵਰਕਰਾਂ ਦੇ ਬੁ¦ਦ ਹੋਏ ਹੌਲਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਢਾਹ ਲਾਈ ਜਾਵੇ। ਭਾਂਵੇਂ ਕਈ ਥਾਂਵਾਂ ਤੇ ਅਕਾਲੀ ਦਲ ਵਲੋਂ ਕਾਂਗਰਸੀ ਆਗੂਆਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਕੇ ਕਾਗਰਸ ਦੇ ਹੌਸਲੇ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਹਨਾਂ ਦਾ ਕੋਈ ਵੱਡਾ ਅਸਰ ਨਾ ਹੁੰਦਾ ਵੇਖ ਹੀ ਅਕਾਲੀ ਦਲ ਤੇ ਭਾਜਪਾ ਚਿੰਤਤ ਨਜ਼ਰ ਆ ਰਹੇ ਹਨ। ਬੜੇ ਦਹਾਕਿਆਂ ਬਾਅਦ ਪੰਜਾਬ ਦੀ ਲੋਕ ਸਭਾ ਚੋਣ ਦਿਲਚਸਪ ਹੋਈ ਹੈ।

WRITTEN BY