ਬਠਿੰਡਾ, 29 ਜਨਵਰੀ (ਹਰਮਿੰਦਰ ਸਿੰਘ ਅਵਿਨਾਸ਼)-ਸਿਹਤ ਵਿਭਾਗ ਵਿੱਚ ਕੰਮ ਕਰਦੀਆਂ ਪ੍ਰਮੁੱਖ ਪੈਰਾਮੈਡੀਕਲ ਦੀਆਂ ਜਥੇਬੰਦੀਆਂ ਨੇ ਸਿਹਤ ਸੇਵਾਵਾਂ ਨੂੰ ਪਬਲਿਕ ਪ੍ਰਾਈਵੇਟ ਪਾਟਨਰਸ਼ਿਪ ਦੇ ਤਹਿਤ ਸਿਹਤ ਸੇਵਾਵਾਂ ਨਿੱਜੀਕਰਨ ਦੇ ਲੋਕ ਮਾਰੂ ਫੈਸਲੇ ਵਿਰੁੱਧ ਸਿਹਤ ਸੇਵਾਵਾਂ ਬਚਾਓ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤਹਿਤ ਜਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਅੱਜ ਸਟੇਟ ਕਮੇਟੀ ਦੇ ਫੈਸਲੇ ਤਹਿਤ ਸਿਵਲ ਇਸ ਮੌਕੇ ਡਾ. ਅਰੁਣ ਬਾਂਸਲ ਪੀਸੀਐਮਅਸ, ਸੁਖਮੰਦਰ ਸਿੰਘ ਸਿੱਧੂ, ਬਲਦੇਵ ਸਿੰਘ ਰੋਮਾਣਾ ਪ੍ਰੈਸੀਡੈਂਟ ਐਮਐਲਟੀ, ਨਰਿੰਦਰ ਕੁਮਾਰ ਕਨਵੀਨਰ ਪੰਜਾਬ ਐਨਐਚਐਮ, ਕੁਲਵਿੰਦਰ ਸਿੰਘ ਫਾਰਮਾਸਿਸਟ ਗੋਨਿਆਣਾ, ਜਗਦੀਸ਼ ਰਾਏ ਫਾਰਮਾਸਿਸਟ, ਹਰਵਿੰਦਰ ਸਿੰਘ ਬੀਈਈ, ਸੁਰਿੰਦਰ ਧੀਰ ਸੁਪਰਡੈਂਟ, ਮੱਖਣ ਸਿੰਘ ਸੁਪਰਡੈਂਟ ਸਿਵਲ ਹਸਪਤਾਲ ਆਦਿ ਨੇ ਕਿਹਾ ਕਿ ਸਿਹਤ ਸੰਸਥਾਵਾਂ ਦੇ ਨਿੱਜੀਕਰਨ ਨਾਲ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਉਹਨਾਂ ਦੀ ਪਹੁੰਚ ਤੋਂ ਬਾਹਰ ਹੋਣਗੀਆਂ ਉਸ ਦੇ ਨਾਲ ਸਿਹਤ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਹੋਣ ਦਾ ਖਤਰਾ ਪੈਦਾ ਹੋਵੇਗਾ ਅਤੇ ਅਸਾਮੀਆਂ ਖਤਮ ਹੋਣ ਨਾਲ ਰੁਜ਼ਗਾਰ ਬਿੱਲਕੁਲ ਖਤਮ ਹੋ ਜਾਣਗੇ ਅਤੇ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮ ਵਿਰੋਧੀ ਫੈਸਲਾ ਤੁਰੰਤ ਰੱਦ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ੀ ਜਥੇਬੰਦੀਆਂ ਨੂੰ ਨਾਲ ਲੈਕੇ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਲੜੀ ਜਾਵੇਗੀ।