June 27, 2026 9:11 am

ਨਾਨਕਸਰ ਭਗਤੀ ਦਾ ਘਰ

ਗੁਰਦੁਆਰਾ  ਨਾਨਕਸਰ ਜ਼ਿਲ੍ਹਾ ਫਿਰੋਜ਼ਪੁਰ ਵਿਚ ਕਸਬਾ ਮਮਦੋਟ ਤੋਂ ਕਰੀਬ 6 ਕਿਲੋਮੀਟਰ ਦੂਰ ਪਿੰਡ ਛਾਂਗਾਖੁਰਦ ਵਿਖੇ ਸਥਿਤ ਹੈ। ਇਥੇ ਬਹੁਤ ਸਮਾਂ ਪਹਿਲਾਂ ਇਕ ਪੁਰਾਣਾ ਖੂਹ ਸੀ। ਇਹ ਜਗ੍ਹਾ ਅਬਾਦ ਹੋਣ ਤੋਂ ਪਹਿਲਾਂ ਇਕ ਬੀਆਬਾਣ ਜੰਗਲ ਸੀ। ਜਿਥੇ ਸੰਤ ਬਾਬਾ ਸੁੱਚਾ ਸਿੰਘ ਜੀ 1977 ਵਿਚ ਆਏ ਉਨ੍ਹਾਂ ਨੇ ਇਥੇ ਘੋਰ ਅਤੇ ਕਠਿਨ ਤਪੱਸਿਆ ਕੀਤੀ। ਬਾਬਾ ਜੀ ਇਥੇ ਇਕ ਛੋਟੀ ਜਿਹੀ ਝੌਪੜੀ ਵਿਚ ਰਹਿੰਦੇ ਸਨ ਅਤੇ ਦਿਨ ਰਾਤ ਘੋਰ ਤਪੱਸਿਆ ਕਰਦੇ। ਥੋੜਾ ਖਾਣਾ, ਥੋੜਾ ਸੌਣਾਂ ਬਾਬਾ ਜੀ ਦਾ ਉਦੋਂ ਤੋਂ  ਲ ੈ ਕੇ ਅੱਜ ਵੀ ਸੁਭਾਅ ਹੈ। ਸਮਾ ਇਸੇ ਤਰ੍ਹਾਂ ਹੀ ਬੀਤਦਾ ਗਿਆ ਅਤੇ 1980 ਵਿਚ ਸੰਗਤਾਂ ਦੇ ਸਹਿਯੋਗ ਨਾਲ ਇਕ ਛੋਟਾ ਜਿਹਾ ਕਮਰਾ ਬਣਾਇਆ ਗਿਆ ਜਿਸ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਬਾਅਦ ਵਿਚ 1982 ਵਿਚ ਨਾਲ ਹੀ 40 ਗੁਣਾ 50 ਫੁੱਟ ਦਾ ਇਕ ਹਾਲ ਬਣਾਇਆ ਗਿਆ ਜਿਸ ਵਿਚ ਸਵੇਰੇ ਅਤੇ ਸ਼ਾਮ ਦਾ ਨਿਤਨੇਮ ਸ਼ੁਰੂ ਕੀਤਾ ਅਿਗਾ। ਇਸ ਨਾਲ ਆਸ ਪਾਸੇ ਦੀ ਜਗ੍ਹਾ ਅਬਾਦ ਹੋ ਗਈ ਅਤੇ ਸੰਗਤਾਂ ਦੀ ਆਵਾਜਾਈ ਸ਼ੁਰੂ ਹੋ ਗਈ। ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਪੱਕਿਆ ਪਕਾਇਆ ¦ਗਰ ਘਰਾਂ ਵਿਚੋਂ ਆਉਣ ਲੱਗਿਆ। ਸੰਨ 1986 ਵਿਚ ਇਕ ਟਕਸਾਲੀ ਸਿਆਸੀ ਨਿਰਵੈਰ ਸਿੰਘ ਇਥੇ ਆਏ ਅਤੇ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸਿੱਖਿਆ ਕਰਵਾਉਣੀ ਆਰੰਭ ਹੋਈ ਅਤੇ ਉਸ ਦਿਨ ਤੋਂ ਹੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ ਜੋ ਨਿਰਵਿਘਨਤਾਸਹਿਤ ਅੱਜ ਵੀ ਚੱਲ ਰਹੇ ਹਨ। 1990 ਵਿਚ ਸ਼੍ਰੀ ਆਖੰਡ ਪਾਠਾਂ ਦੀ ਕੋਤਰੀ ਦੇਭੋਗ ਪਾਏ ਗਏ ਜਿਸ ਵਿਚ ਬਹੁਤ ਭਾਰੀ ਇਕੱਠ ਹੋਇਆ, ਜਿਸ ਉਪਰੰਤ ਸੰਗਤਾਂ ਦੇ ਸਹਿਯੋਗ ਨਾਲ ਧੰਨ ਬਾਬਾ ਕੁੰਦਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵਲੋਂ 1999 ਵਿਚ ਗੁਰਦੁਆਰਾ ਸਾਹਿਬ ਜੀ ਦੀ ਵਿਸ਼ਾਲ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਪੰਜ ਮੰਜਲੀ ਬਿਲਡਿੰਗ ਚਾਰਮਹੀਨਿਆਂ ਵਿਚ ਤਿਆਰ ਕੀਤੀ ਗਈ। ਜਿਥੇ ਹਰ ਸਾਲ 16 ਭਾਦਰੋ ਨੂੰ ਸ਼੍ਰੀ

ਅਖੰਡ ਪਾਠ ਦੇ ਮਹਾਂਸ਼ੰਪਟ ਆਰੰਭ ਹੁੰਦੇ ਹਨ ਅਤੇ 3 ਫੱਗਣ ਨੂੰ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਮਨਾਈ ਜਾਂਦੀ ਹੈ। ਜਿਸ ਵਿਚ ਬਹੁਤ ਵਿਸ਼ਾਲ ਇਕੱਠ ਹੁੰਦਾ ਹੈ। ਦੂਰੋ ਦੂਰੋ ਸੰਤ ਮਹਾਪੁਰਸ਼, ਗੁਣੀ ਗਿਆਨੀ, ਸੰਗਤਾਂ ਨੂੰ ਹਰਜਮ ਸਰਵਣ ਕਰਵਾ ਕੇ ਨਿਹਾਲ ਕਰਦੇ ਹਨ। ਖਾਲਸਾ ਸਾਜਨਾ ਦਿਵਸ ਵਸਾਖੀ ਵਾਲੇ ਦਿਨ ਮਨਾਇਆ ਜਾਂਦਾ ਹੈ ਅਤੇ ਸਾਰੇ ਸਮਾਗਮਾਂ ਵਿਚ ਅੰਮ੍ਰਿਤ ਸੰਚਾਰ ਹੁੰਦਾ ਹੈ। ਗੁਰਦੁਆਰਾ ਸਾਹਿਬ ਵਿਚ 80-90 ਦੇ ਕਰੀਬ ਵਿਦਿਆਰਥੀ ਰਹਿ ਰਹੇ ਹਨ। ਜਿੰਲ੍ਹਾਂ ਨੂੰ ਰੋਟੀ, ਕਪੜਾ, ਦਵਾਈ ਅਤੇ ਘਰ ਆਉਣ ਜਾਣ ਦਾ ਕਿਰਾਇਆ ਫ੍ਰੀ ਦਿੱਤਾ ਜਾਂਦਾ ਹੈ ਅਤੇ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰੋ ਸ: ਹਰਪ੍ਰੀਤ ਸਿੰਘ ਜੀ ਦੇ ਰਹੇ ਹਨ। ਪਿਆਰੇ ਬਾਬਾ ਜੀ ਕੋਲ ਜਿੰਨੀ ਵੀ ਸੰਗਤ ਆਉਦੀ ਹੈ ਸਭ ਨੂੰ ਮੜ੍ਹੀਆਂ ਮਸਾਣਾਂ, ਟੂਣਿਆਂ ਆਦਿ ਨੂੰ ਛੱਡ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਬਾਬਾ ਜੀ ਪ੍ਰੇਰਣਾ ਦਿੰਦੇ ਹਨ।
ਨਾਨਕਸਰ ਠਾਠ ਛਾਂਗਾ ਅਤੇ ਨਾਨਕਸਰ ਠਾਠ ਝਰੋਲੀ ਖੁਰਦ (ਹਰਿਆਣਾ) ਵਿਖੇ ਬਾਬਾ ਨੰਦ ਸਿੰਘ ਜੀ ਦੀ ਚਲਾਈ ਮਰਿਆਦਾ ਅਨੁਸਾਰ ਰਾਗ ਕੀਰਤਨ ਦੋਨੋ ਸਮੇਂ ਹੁੰਦਾ ਹੈ। ਇਨ੍ਹਾਂ ਅਸਥਾਨਾਂ ਦੀ ਸੇਵਾ ਸੰਤ ਬਾਬਾ ਸੁੱਚਾ ਸਿੰਘ ਜੀ ਛਾਂਗੇ ਵਾਲੇ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ। ਨਾਨਕਸਰ ਭਗਤੀ ਦਾ ਘਰ ਮੰਨਿਆ ਜਾਂਦਾ ਹੈ, ਇਥੇ ਜੋ ਵੀ ਸੱਚੀ ਭਾਵਨਾ ਰੱਖ ਕੇ ਆਉਦਾ ਹੈ ਉਸ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਜਿਵੇ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਕਠਿਨ ਤਪੱਸਿਆ ਕਰਕੇ ਇਸ ਅਸਥਾਨ ਨੂੰ ਜੰਗਲ ਤੋਂ ਮੰਗਲ ਬਣਾਇਆ ਅੱਜ ਵੀ ਸੰਗਤਾਂ ਬਾਬਾ ਜੀ ਦੇ ਉਪਦੇਸ਼ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਲਾਹਾ ਪ੍ਰਾਪਤ ਕਰਦੀਆਂ ਹਨ। ਵਾਹਿਗੁਰੂ ਉਨ੍ਹਾਂ ਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ ਅਤੇ ਉਸ ਇਸੇ ਤਰ੍ਹਾਂ ਹੀ ਸੰਗਤ ਅਤੇ ਗੁਰੂ ਦੀ ਸੇਵਾ ਕਰਦੇ ਰਹਿਣ ।
-ਮਨੋਹਰ ਲਾਲ
ਫਿਰੋਜ਼ਪੁਰ

Send this to a friend