ਨਵੀਂ ਦਿੱਲੀ, 24 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਕੈਨੇਡੀਅਨ ਪੰਜਾਬਣ ਜਸਵਿੰਦਰ ਕੌਰ ਜਸੀ ਦੀ ਆਨਰ ਕਿਲਿੰਗ ਦੇ ਦੋਸ਼ੀ ਜਸੀ ਦੀ ਮਾਂ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ ਹੁਣ ਕਲ੍ਹ 25 ਜਨਵਰੀ ਨੂੰ ਮਲੇਰਕੋਟਲਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ .ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਇਨ੍ਹਾਂ ਨੂੰ ਦਿਲੀ ਤੋਂ ਪੰਜਾਬ ਲਿਆ ਰਹੀ ਸੰਗਰੂਰ ਪੁਲਿਸ ਦੀ ਟੀਮ ਵਲੋਂ ਉਨ੍ਹਾਂ ਦੋਨਾਂ ਨੂੰ ਦਿਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ।