ਪਿੰਡ ਰਾਈਆ ਦੇ ਨੌਜਵਾਨ ਦੀ ਹੋਈ ਮੌਤ

ਫੂਲ ਟਾਊਨ, 24 ਜਨਵਰੀ (ਮੱਖਣ ਸਿੰਘ ਬੁੱਟਰ)- ਨੇੜਲੇ ਪਿੰਡ ਰਾਈਆ ਵਿਖੇ ਨੌਜਵਾਨ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸਰਪੰਚ ਸੁਖਦੇਵ ਸਿੰਘ ਸੁੱਖੀ ਢਿੱਲੋਂ ਨੇ ਦੱਸਿਆ ਕਿ ਲਵਪ੍ਰੀਤ ਸਿੰਘ (19) ਪੱਤਰ ਪਰਸੀ ਸਿੰਘ ਵਾਸੀ ਰਾਈਆ ਜੋ ਕਿ ਉਗੋਕੇ ਬਰਨਾਲਾ ਵਿਖੇ ਗੱਦਿਆਂ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ।ਫੈਕਟਰੀ ਵਿੱਚ ਟਰੱਕ ਤੇ ਮਾਲ ਲੋਡ ਕਰਦਿਆਂ ਲਵਪ੍ਰੀਤ ਸਿੰਘ ਟਰੱਕ ਤੋਂ ਡਿੱਗ ਗਿਆ। ਜਿਸ ਨੂੰ ਸਾਥੀਆਂ ਨੇ ਬਰਨਾਲਾ ਹਸਪਤਾਲ ਵਿਖੇ ਭਰਤੀ ਕਰਵਾਇਆ।ਸੱਟ ਜਿਆਦਾ ਲੱਗਣ ਕਾਰਨ ਡਾਕਟਰ ਨੇ ਲਵਪ੍ਰੀਤ ਨੂੰ ਡੀ.ਐਮ. ਸੀ ਲੁਧਿਆਣਾ ਰੈਫਰ ਕਰ ਦਿੱਤਾ।ਪਰ ਸੱਟ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਮੌਤ ਹੋ ਗਈ।ਲਵਪ੍ਰੀਤ ਸਿੰਘ ਦੋ ਭੈਣਾਂ ਦਾ ਇੱਕਲੋਤਾ ਭਰਾ ਸੀ।ਸਰਪੰਚ ਸੁਖਦੇਵ ਸਿੰਘ ਸੁੱਖੀ ਢਿੱਲੋਂ ਅਤੇ ਸਮੁੱਚੀ ਪੰਚਾਇਤ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ।ਇਸ ਨੌਜਵਾਨ ਦੀ ਮੌਤ ਤੇ ਪਿੰਡ ਰਾਈਆ ਵਿਖੇ ਮਾਤਮ ਛਾਇਆ ਹੋਇਆ ਹੈ।

Send this to a friend