ਹਾਈ ਕਮਾਂਡ ਨੇ ਹੁਕਮ ਕੀਤਾ ਤਾਂ ਸੰਗਰੂਰ ਲੋਕ ਸਭਾ ਹਲਕੇ ਤੋਂ ਲੜਾਂਗੀ ਚੋਣ : ਬੀਬੀ ਰਜਿੰਦਰ ਕੌਰ ਭਠਲ

ਦਿੜ੍ਹਬਾ,23 ਜਨਵਰੀ (ਕੁਲਸੀਰ ਸਿੰਘ ਔਜਲਾ) ਕਾਂਗਰਸ ਲੋਕਤੰਤਰੀ ਪਾਰਟੀ ਹੈ ਕਮੇਟੀਆਂ ਅਤੇ ਸਭ ਕਮੇਟੀਆਂ ਵਲੋਂ ਕੀਤਾ ਜਾਂਦਾ ਹੈ ਫਿਲਹਾਲ ਦੇਸ਼ ਵਿਚ ਕਿਸੇ ਲੋਕ ਸਭਾ ਹਲਕੇ ਦੀ ਟਿਕਟ ਕਿਸ ਨੂੰ ਦੇਣੀ ਹੈ ਇਸ ਬਾਰੇ ਫੈਸਲਾ ਨਹੀਂ ਕੀਤਾ ਇਹ ਵਿਚਾਰ ਪੰਜਾਬ ਦੀ ਸਾਬਕਾ ਮੁਖ ਮੰਤਰੀ ਬੀਬੀ ਰਜਿੰਦਰ ਕੌਰ ਭਠਲ ਨੇ ਪੰਜਾਬ ਟਾਇਮਜ਼ ਨਾਲ ਗਲਬਾਤ ਕਰਦਿਆਂ ਸਾਂਝੇ ਕੀਤੇ ਉਹ ਪ੍ਰਵੀਨ ਕੁਮਾਰ ਰਾਮਗੜ੍ਹ ਵਲੋਂ ਪਿਤਾ ਦੀ ਯਾਦ ਵਿਚ ਰਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਭੋਗ ਤੇ ਹਾਜ਼ਰੀ ਲਗਾਉਣ ਲਈ ਆਏ ਸਨ ਮੀਡੀਆ ਵਲੋਂ ਜਦੋਂ ਉਹਨਾਂ ਤੋਂ 2019 ਦੀਆਂ ਲੋਕ ਸਭਾ ਚੋਣ ਲੜਨ ਬਾਰੇ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਜੇ ਪਾਰਟੀ ਹਾਈਕਮਾਂਡ ਹੁਕਮ ਕਰੇਗੀ ਤਾਂ ਉਹ ਲੋਕ ਸਭਾ ਦੀ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ ਇਸ ਮੌਕੇ ਮਾਸਟਰ ਅਜਾਇਬ ਸਿੰਘ ਰਟੌਲ ਹਲਕਾ ਇੰਚਾਰਜ ਦਿੜ੍ਹਬਾ, ਸਰਪੰਚ ਗੁਰਪ੍ਰੀਤ ਸਿੰਘ ਕੌਹਰੀਆਂ, ਚੌਧਰੀ ਗੋਗੀ ਰੋਗਲਾ,ਪ੍ਰਵੀਨ ਕੁਮਾਰ ਰਾਮਗੜ੍ਹ,ਬੰਟੀ ਪ੍ਰਧਾਨ ਰਾਮਗੜ੍ਹ, ਸਰਪੰਚ ਜਗਤਾਰ ਸਿੰਘ ਰਾਮਗੜ੍ਹ, ਗੁਰਸੇਵਕ ਸਿੰਘ ਰੋੜੇਵਾਲਾ ਤੋਂ ਇਲਾਵਾ ਵਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜਰ ਸਨ

Send this to a friend