Skip to content
Independent perspectives. Global stories.
BREAKING

ਭਾਰਤ ਸਰਕਾਰ ਜਲਦ ਚਿੱਪ ਵਾਲੇ ਪਾਸਪੋਰਟ ਲਿਆਵੇਗੀ : ਮੋਦੀ

Share this story

15ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਉਦਘਾਟਨ

ਨਵੀਂ ਦਿੱਲੀ/ਵਾਰਾਣਸੀ, 22 ਜਨਵਰੀ- ਉਤਰ ਪ੍ਰਦੇਸ਼ ਦੇ ਵਾਰਾਨਸੀ ’ਚ ਪ੍ਰਧਾਨ ਮੰਤਰੀ ਮੋਦੀ ਨੇ 15ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੁਖ ਮੰਤਰੀ ਅਦਿਤਯਨਾਥ ਯੋਗੀ, ਰਾਜਪਾਲ ਰਾਮ ਨਾਇਕ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕਈ ਕੇਂਦਰੀ ਮੰਤਰੀ ਮੌਜੂਦ ਰਹੇ। ਇਸ ਮੌਕੇ ਪੀ.ਐਮ. ਮੋਦੀ ਨੇ ਕਿਹਾ ਕਿ ਮੈਂ ਵਾਰਾਣਸੀ ਦਾ ਸੰਸਦ ਮੈਂਬਰ ਹੋਣ ਨਾਤੇ ਇਥੇ ਆਇਆ ਹਾਂ। ਕਾਸ਼ੀ ਭਾਰਤੀ ਸਭਿਆਚਾਰ ਨੂੰ ਦੁਨੀਆ ਤੋਂ ਜਾਣੂ ਕਰਵਾਉਂਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮੁਖ ਮੰਤਰੀ ਅਦਿਤਯਨਾਥ ਯੋਗੀ, ਰਾਜਪਾਲ ਰਾਮ ਨਾਇਕ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕਈ ਕੇਂਦਰੀ ਮੰਤਰੀ ਮੌਜੂਦ ਰਹੇ। ਮੋਦੀ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਦਿਹਾੜਾ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਲੰਘੇ ਸਾਢੇ ਚਾਰ ਸਾਲਾਂ ’ਚ ਭਾਰਤ ਨੇ ਦੁਨੀਆ ’ਚ ਆਪਣਾ ਕੁਦਰਤੀ ਸਥਾਨ ਬਣਾਉਣ ਲਈ ਵਡੇ ਕਦਮ ਚੁਕੇ ਹਨ। ਪੀ.ਐਮ. ਮੋਦੀ ਨੇ ਕਿਹਾ ਕਿ ਅਜ ਕਈ ਖੇਤਰਾਂ ’ਚ ਭਾਰਤ ਅਗਵਾਈ ਕਰਨ ਦੀ ਹਾਲਤ ’ਚ ਹੈ। ਭਾਰਤ ਦੇ ਯੋਗਦਾਨ ਨੂੰ ਦੁਨੀਆ ਮੰਨ ਰਹੀ ਹੈ। ਭਾਰਤ ਦੁਨੀਆ ਦੀ ਸਭ ਤੋਂ ਵਡੀ ਸਿਹਤ ਸਕੀਮ ਚਲਾ ਰਿਹਾ ਹੈ। ‘ਮੇਕ ਇਨ ਇੰਡੀਆ’ ਤਹਿਤ ਕਾਰ, ਬਸ, ਟਰਕ ਤੇ ਮੋਬਾਈਲ ਬਣ ਰਹੇ ਹਨ। ਮੋਦੀ ਨੇ ਕਿਹਾ ਕਿ ਚਾਰ ਸਾਲਾਂ ’ਚ ਦੁਨੀਆ ਵਿੱਚ ਫਸੇ ਕਈ ਪ੍ਰਵਾਸੀ ਭਾਰਤੀਆਂ ਤਕ ਭਾਰਤ ਨੇ ਮਦਦ ਪਹੁੰਚਾਈ।
ਸਾਰੀਆਂ ਅੰਬੈਸੀਆਂ ਅਤੇ ਕਾਨਸੁਲੇਟ ਨੂੰ ਪਾਸਪੋਰਟ ਸੇਵਾ ਨਾਲ ਜੋੜਿਆ ਜਾ ਰਿਹਾ ਹੈ। ਮੋਦੀ ਨੇ ਆਪਣੇ ਭਾਸ਼ਣ ਦੌਰਾਨ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਜਿਸ ਮੁਲਕ ’ਚ ਰਹਿੰਦੇ ਹੋ, ਉਥੋਂ ਆਪਣੇ ਨੇੜਲਿਆਂ ’ਚੋਂ ਘਟੋ-ਘਟ 5 ਪਰਿਵਾਰਾਂ ਨੂੰ ਭਾਰਤ ਆਉਣ ਲਈ ਉਤਸ਼ਾਹਤ ਕਰੋ। ਤੁਹਾਡੀ ਕੋਸ਼ਿਸ਼ ਦੇਸ਼ ਦੇ ਸੈਰ ਸਪਾਟੇ ’ਚ ਸੈਲਾਨੀਆਂ ਦੀ ਆਵਜਾਈ ਵਧਾਉਣ ’ਚ ਵਡੀ ਭੂਮਿਕਾ ਅਦਾ ਕਰੇਗੀ।

WRITTEN BY