ਸਿੱਖਿਆ ਅਧਿਕਾਰੀ ਵੱਲੋਂ ਲੋੜਵੰਦਾਂ ਦੀ ਮਦਦ

ਨਥਾਣਾ, 22 ਜਨਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਬਠਿੰਡਾ ਦੇ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਬਲਜੀਤ ਸਿੰਘ ਸੰਦੋਹਾ ਵੱਲੋਂ ਸੁਖ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲੋੜਵੰਦਾ ਦੀ ਮਦਦ ਕੀਤੀ ਗਈ, ਸ਼੍ਰੀ ਸੰਦੋਹਾ ਵੱਲੋ ਦੇਰ ਰਾਤ ਸ਼ਹਿਰ ਦੀਆ ਵੱਖ-ਵੱਖ ਬਸਤੀਆ, ਝੁੱਗੀਆ, ਝੋਪੜੀਆਂ ਵਿੱਚ ਜਾ ਕੇ ਠੰਡ ਨਾਲ ਠਰ ਰਹੇ ਲੋੜਵੰਦਾ ਨੂੰ ਗਰਮ ਕੰਪੜੇ ਅਤੇ ਕੰਬਲ ਵੰਡੇ। ਇਸ ਦੋਰਾਨ ਉਹਨਾ ਵੱਲੋ ਦੁੱਧ ਅਤੇ ਚਾਹ ਦੀ ਸੇਵਾ ਵੀ ਕੀਤੀ ਗਈ। ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਾਕੇਸ਼ ਨਰੂਲਾ ਜੀ ਨੇ ਸਿੱਖਿਆ ਅਧਿਕਾਰੀ ਬਲਜੀਤ ਸਿੰਘ ਸੰਦੋਹਾ ਜੀ ਦੇ ਇਸ ਨਿਸ਼ਕਾਮ ਉਪਰਾਲੇ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੁਖ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਡਾ: ਦਲਜੀਤ ਸਿੰਘ ਗੁਰੂ, ਸੁਖਪਾਲ ਸਿੰਘ ਸਿੱਧੂ, ਅਵਿਨਾਸ਼ ਗੋਦਾਰਾ, ਨੈਬ ਸਿੰਘ ਭੁੱਲਰ, ਲੱਕੀ ਡਾਇਰੈਕਟਰ ਅਤੇ ਗੁਰਪ੍ਰੀਤ ਗੰਗਾ ਹਾਜ਼ਰ ਸਨ।

Send this to a friend