ਸ਼੍ਰੀਨਗਰ, (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਨਾਲ ਲੱਗਦੀ ਸਰਹੱਦ ਉਪਰ ਗੋਲੀਬਾਰੀ ਦੀ ਉਲੰਘਣਾ ਵਿੱਚ ਸ਼ਾਮਿਲ ਪਾਕਿਸਤਾਨ ਦੇ 5 ਫੌਜੀ ਭਾਰਤੀ ਸੁਰੱਖਿਆ ਦਸਤਿਆਂ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਮਾਰੇ ਗਏ ਹਨ। ਇਹ ਦਾਅਵਾ ਭਾਰਤੀ ਫੌਜ ਦੇ ਲੈਫਟੀਨੈਂਟ ਜਰਨਲ ਰਨਬੀਰ ਸਿੰਘ ਨੇ ਇਥੇ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤੀ ਫੌਜ ਇਸੇ ਤਰ੍ਹਾਂ ਜਵਾਬੀ ਕਾਰਵਾਈ ਕਰੇਗੀ।