ਬਟਾਲਾ, 17 ਜਨਵਰੀ (ਸ਼ਮੀ ਸ਼ਰਮਾ) – ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਜਿਲਾ ਪ੍ਰਧਾਨ ਕਮਲਜੀਤ ਰੰਧਾਵਾ ਵਲੋ ਬੀਬੀ ਜਗੀਰ ਕੋਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਦੀ ਰਹਿਨੁਮਾਈ ਹੇਠ ਮਨੀਸ਼ਾ ਕਪੂਰ ਨੂੰ ਸੀਨੀਅਰ ਵਾਇਸ ਪ?ਧਾਨ ਨਿਯੁਕਤ ਕੀਤਾ ਹਲਕਾ ਵਿਧਾਇਕ ਲੋਧੀ ਨੰਗਲ ਨੇ ਕਿਹਾ ਕਿ ਪਾਰਟੀ ਵਲੋਂ ਇਹਨਾ ਦੀਆਂ ਗਤੀਵਿਧੀਆਂ ਅਤੇ ਸੇਵਾਵਾ ਦੇਖਦੇ ਹੋਏ ਇਹਨਾ ਨੂੰ ਦੋਬਾਰਾ ਤੋ ਸੀਨੀਅਰ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ ਮਨੀਸ਼ਾ ਕਪੂਰ ਵੱਲੋਂ ਬੀਬੀ ਜਗੀਰ ਕੋਰ, ਕਮਲਜੀਤ ਰੰਧਾਵਾ ਅਤੇ ਹਲਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਜੋ ਜਿਮੇਵਾਰੀ ਮੈਨੂੰ ਪਾਰਟੀ ਵਲੋ ਸੋਪੀ ਗਈ ਹੈ ਮੈ ਪੁਰੀ ਇਮਾਨਦਾਰੀ ਨਾਲ ਆਪਣਾ ਫਰਜ ਨਿਭਾਵਾਗੀ ਇਸ ਮੌਕੇ ਸੀਨੀਅਰ ਅਕਾਲੀ ਨੇਤਾ ਅਤੇ ਮਨੀਸ਼ਾ ਕਪੂਰ ਦੇ ਪਤੀ ਸ਼ਮੀ ਕਪੂਰ ਨੇ ਵੀ ਹਲਕਾ ਵਿਧਾਇਕ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।