ਜਗਰਾਉਂ, 15 ਜਨਵਰੀ (ਪਰਮਜੀਤ ਸਿੰਘ ਗਰੇਵਾਲ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦਾ ਜਗਰਾਉਂ ਪੁੱਜਣ ’ਤੇ ਕਾਂਗਰਸੀ ਆਗੂਆਂ ਤੇ ਸਮਰਥਕਾਂ ਨੇ ਬੜੀ ਗਰਮ ਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਤੇ ਸੋਨੀ ਗਾਲਿਬ ਦੀ ਇਸ ਨਿਯੁਕਤੀ ’ਤੇ ਸ਼ਹਿਰ ਵਾਸੀਆਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਨੌਜਵਾਨ ਆਗੂ ਸੋਨੀ ਗਾਲਿਬ ਨੂੰ ਜ਼ਿਲ੍ਹਾ ਕਾਂਗਰਸ ਦੀ ਵਾਂਗਡੋਰ ਸੌਪ ਕੇ ਪਾਰਟੀ ਹਾਈਕਮਾਨ ਨੇ ਸਿੱਧ ਕਰ ਦਿੱਤਾ ਕਿ ਪਾਰਟੀ ’ਚ ਮਿਹਨਤੀ ਵਰਕਰਾਂ ਦੀ ਕਦਰ ਪੂਰੀ ਤਰ੍ਹਾਂ ਕੀਤੀ ਜਾਂਦੀ ਹੈ। ਇਸ ਮੌਕੇ ਸਰਪੰਚ ਨਵਦੀਪ ਸਿੰਘ ਗਰੇਵਾਲ, ਹਰਿੰਦਰ ਸਿੰਘ ਚਾਹਲ, ਹਰਪ੍ਰੀਤ ਸਿੰਘ ਧਾਲੀਵਾਲ, ਅਮਨ ਕਪੂਰ, ਸੋਰਵ ਕੌੜਾ, ਪਰਾਸ਼ਰ ਦੇਵ ਸ਼ਰਮਾ, ਮੇਜਰ ਸਿੰਘ, ਸਤਿੰਦਰਪਾਲ ਸਿੰਘ ਤਤਲਾ, ਨਰੈਸ਼ ਘੈਂਟ, ਗੋਪਾਲ ਸਿੰਘ ਕੈਂਥ, ਪ੍ਰਧਾਨ ਨਿਰਭੈ ਸਿੰਘ ਭੋਲਾ ਤੇ ਜਰਨੈਲ ਸਿੰਘ ਆਦਿ ਹਾਜ਼ਰ ਸਨ।