ਲੋਕ ਸੇਵਾ ਹਿੱਤ ਨਰੇਸ਼ ਗੁਜਰਾਲ ਵੱਲੋਂ ਪੰਜ ਐਂਬੂਲੇਂਸਾਂ ਨੂੰ ਹਰੀ ਝੰਡੀ

ਜਲੰਧਰ, 15 ਜਨਵਰੀ-  ਜ਼ਿਲ੍ਹੇ ਵਿਚ ਲੋਕਾਂ ਤਕ ਸਿਹਤ ਸੇਵਾਵਾਂ ਨੂੰ ਸੌਖਾਲਾ ਅਤੇ ਬੇਹਤਰ ਬਣਾਉਣ ਦੇ ਮਨੋਰਥ ਨਾਲ ਮੰਗਲਵਾਰ ਨੂੰ ਨਰੇਸ਼ ਕੁਮਾਰ ਗੁਜਰਾਲ ਮੈਂਬਰ ਪਾਰਲੀਮੈਂਟ ਵਲੋਂ ਪੰਜ ਐਂਬੂਲੇਂਸਾਂ ਨੂੰ ਸਿਵਲ ਸਰਜਨ ਦਫਤਰ ਜਲੰਧਰ ਤੋਂ ਹਰੀ ਝੰਡੀ ਦੇ ਕੇ ਲੋਕਾਂ ਦੀ ਸੇਵਾ ਹਿਤ ਰਵਾਨਾ ਕੀਤਾ ।ਇਹ ਪੰਜ ਐਬੂਲੇਂਸਾਂ ਆਦਮਪੁਰ , ਕਰਤਾਰਪੁਰ , ਲੋਹੀਆਂ , ਨਕੋਦਰ ਅਤੇ ਫਿਲੌਰ ਬਲਾਕਾਂ ਵਿਚ ਸੇਵਾਵਾਂ ਦੇਣਗੀਆਂ । ਇਸ ਮੌਕੇ ਵਿਧਇਕ ਬਾਵਾ ਹੈਨਰੀ,ਗੁਰਪ੍ਰਤਾਪ ਸਿੰਘ ਵਡਾਲਾ ਐਮ. ਐਲ. ਓੇ., ਬਲਦੇਵ ਸਿੰਘ ਖਹਿਰਾ ਐਮ. ਐਲ.ਏ., ਪਵਨ ਕੁਮਾਰ ਟੀਨੂ ਐਮ. ਐਲ.ਏ., ਮਨੋਰੰਜਨ ਕਾਲੀਆ ਸਾਬਕਾ ਵਿਧਾਇਕ ,ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ , ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਕੁਮਾਰ ਬਗਾ , ਮੈਡੀਕਲ ਸੁਪਰਡੈਂਟ ਡਾ. ਜਸਮੀਤ ਕੌਰ ਬਾਵਾ , ਜਿਲ੍ਹਾ ਟੀਕਾਕਰਨ ਅਫਸਰ ਡਾ. ਤਰਸੇਮ ਸਿੰਘ , ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਕੁਮਾਰ , ਜਿਲ੍ਹਾ ਡੈਂਟਲ ਸਿਹਤ ਅਫਸਰ ਡਾ. ਗੁਰਿੰਦਰ ਕੌਰ , ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਕੌਰ ਮਾਨ , ਜਿਲ੍ਹਾ ਤਪਦਿਕ ਅਫਸਰ ਡਾ. ਰਾਜੀਵ ਕੁਮਾਰ ਸ਼ਰਮਾ , ਸਹਾਇਕ ਸਿਹਤ ਅਫਸਰ ਡਾ. ਟੀ.ਪੀ.ਸਿੰਘ , ਐਸ.ਐਮ.ਓ. ਡਾ. ਕਮਲ ਕਿਸ਼ੋਰ  ਜਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਤੀਸ਼ ਕੁਮਾਰ ,ਐਸ.ਐਮ.ਓ. ਡਾ. ਏ.ਐਸ.ਦੁਗਲ , ਐਸ.ਐਮ.ਓ. ਡਾ.ਹਰਦਵੇ ਸਿੰਘ , ਐਸ.ਐਮ.ਓ. ਡਾ. ਦਵਿੰਦਰ ਕੁਮਾਰ ਸਮਰਾ , ਐਸ. ਐਮ ਓ. ਡਾ. ਵਰਿੰਦਰ ਜਗਤ , ਆਈ.ਐਮ.ਏ. ਪ੍ਰਧਾਨ ਡਾ. ਹਰੀਸ ਭਾਰਦਵਾਜ , ਡਾ. ਕਸ਼ਮੀਰੀ ਲਾਲ , ਡਾ. ਨਰਿੰਦਰ ਕੁਮਾਰੀ , ਸ੍ਰੀਮਤੀ ਨੀਲ਼ਮ ਕੁਮਾਰੀ ਅਤੇ ਸਮੂਹ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਮੌਜੂਦ ਸਨ। ਇਸ ਮੌਕੇ ਨਰੇਸ਼ ਕੁਮਾਰ ਗੁਜਰਾਲ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਗਿਆ ਕਿ ਦੇਸ਼ ਦੇ ਖੁਸ਼ਹਾਲ ਹੋਣ ਵਿਚ ਉਸ ਦੇਸ਼ ਦੇ ਲੋਕਾਂ ਨੂੰ ਮੁਹਈਆ ਕੀਤੀ ਜਾ ਰਹੀ ਚੰਗੀ ਸਿਖਿਆ ਅਤੇ ਦਿਤੀਆਂ ਜਾ ਰਹੀਆਂ ਚੰਗੀਆਂ ਸਿਹਤ ਸੇਵਾਵਾਂ ਦਾ ਮਹਤਵਪੂਰਣ ਸਥਾਨ ਹੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਲੋੜਵੰਦ ਮਰੀਜ਼ ਨੂੰ ਸਮੇਂ ਸਿਰ ਐਂਬੂਲੇਂਸ ਸੇਵਾ ਮਿਲ ਜਾਵੇ ਅਤੇ ਹਸਪਤਾਲ ਵਿਚ ਠੀਕ ਇਲਾਜ ਮਿਲ ਜਾਵੇ ਤਾਂ ਇਕ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਜਲੰਧਰ ਡਾ. ਵਰਿੰਦਰ ਕੁਮਾਰ ਸ਼ਰਮਾ ਨੇ ਇਸ ਮੌਕੇ ਸਿਹਤ ਵਿਭਾਗ ਵਿਚ ਸੇਵਾਵਾਂ ਦੇ ਰਹੇ ਕਰਮਚਾਰੀਆਂ / ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਮਿਹਨਤ , ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਤਾਂ ਜੋ ਆਮ ਲੋਕ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਦਾ ਪੂਰਾ ਲਾਭ ਲੈ ਸਕਣ   ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬਗਾ ਵਲੋਂ ਐਂਬੂਲੇਂਸ ਸੇਵਾ ਦੀ ਸ਼ੁਰੂਆਤ ਮੌਕੇ ਮੈਂਬਰ ਪਾਰਲੀਮੈਂਟ ਸ੍ਰੀ ਨਰੇਸ਼ ਕੁਮਾਰ ਗੁਜਰਾਲ , ਵਖ- ਵਖ ਖੇਤਰਾਂ ਤੋਂ ਇਸ ਮੌਕੇ ਸ਼ਾਮਿਲ ਐਮ.ਐਲ.ਏਜ਼ ਅਤੇ ਡਿਪਟੀ ਕਮਿਸ਼ਨਰ ਜਲੰਧਰ ਦਾ ਧੰਨਵਾਦ ਕੀਤਾ  ਅਤੇ ਜਾਣਕਾਰੀ  ਦਿੰਦਿਆਂ ਦਸਿਆ ਕਿ ਅਗੇ ਆਉਣ ਵਾਲੇ ਗਰਮੀਆਂ ਦੇ ਮੌਸਮ ਨੂੰ ਧਿਆਨ ਵਿਚ ਰਖਦੇ ਹੋਏ ਜਿਲ੍ਹਾ ਹਸਪਤਾਲ ਜਲੰਧਰ , ਜਿਲ੍ਹੇ ਵਿਚ ਸੀ.ਐਚ.ਸੀ. ਅਤੇ ਪੀ.ਐਚ.ਸੀ. ਪਧਰ ‘ਤੇ ਮਰੀਜਾਂ ਲਈ ਸੀ.ਬੀ.ਸੀ. ਮਸ਼ੀਨਾਂ ‘, ਮਲਟੀ ਪੈਰਾਮੋਨੀਟਰ ਅਤੇ ਹੋਰ ਕਈ ਜਰੂਰੀ ਉਪਕਰਣ ਖਰੀਦੇ ਗਏ ਹਨ ਅਤੇ ਸਿਹਤ ਵਿਭਾਗ ਵਲੋਂ ਜਿਲ੍ਹੇ ਵਿਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਮੈਡੀਕਲ ਸੁਪਰਡੈਂਟ ਸਿਵਲ ਹਸਪਤਾਲ ਜਲੰਧਰ ਡਾ. ਜਸਮੀਤ ਕੌਰ ਬਾਵਾ ਵਲੋਂ ਸਿਵਲ ਹਸਪਤਾਲ ਵਿਚ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿਤੀ ਅਤੇ ਸੇਵਾਵਾਂ ਨੂੰ ਹੋਰ ਬੇਹਤਰ ਬਣਾਉਣ ਲਈ ਸਰਕਾਰ ਵਲੋਂ ਭਵਿਖ ਵਿਚ ਵੀ ਹੋਰ ਸਹਾਇਤਾ ਲਈ ਆਸ ਪ੍ਰਗਟ ਕੀਤੀ ।,
ਸੇਵਾ ਨੂੰ ਸ਼ੁਰੂ ਕਰਨ ਤੋਂ ਇਲਾਵਾ ਸ੍ਰੀ ਨਰੇਸ਼ ਕੁਮਾਰ ਗੁਜਰਾਲ ਵਲੋਂ ਜਿਲ੍ਹਾ ਟੀ. ਬੀ. ਕੰਟਰੋਲ ਸੈਂਟਰ ਵਿਖੇ ਨਵੀਂ ਉਸਾਰੀ ਗਈ ਇਮਾਰਤ ਦਾ ਉਦਘਾਟਨ ਵੀ ਕੀਤਾ ਗਿਆ। ਜ਼ਿਲ੍ਹਾ ਟੀ. ਬੀ. ਅਫਸਰ ਡਾ. ਰਾਜੀਵ ਕੁਮਾਰ ਸ਼ਰਮਾ ਵਲੋਂ ਆਰ. ਐਨ.ਟੀ.ਸੀ.ਪੀ. ਅਧੀਨ ਤਪਦਿਕ ਰੋਗ ਉਤੇ ਕਾਬੂ ਪਾਉਣ ਲਈ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿਤੀ ਗਈ।

Send this to a friend