ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਨੂੰ ਬੁਲੰਦ ਕਰਨ ਵਾਲੇ ਉਚ ਦਮਾਲੜੇ ਖੇਲਾ ਪਰਿਵਾਰ ਦੀ ਸਮਾਜਿਕ ਮਾਨਤਾ ਅਤੇ ਹੈਸੀਅਤ ਦਾ ਸ਼ਾਨਦਾਰ ਪ੍ਰਗਟਾਵਾ
ਬਲਾਚੌਰ (ਨਵਾਂਸ਼ਹਿਰ)- ਪਿਛਲੇ ਵੀਹ ਸਾਲਾਂ ਤੋਂ ਅਸਟਰੇਲੀਆ ਵਿਚ ਆਪਣੀ ਸਖਤ ਮਿਹਨਤ ਨਾਲ਼ ਸਥਾਪਿਤ ਕਾਰੋਬਾਰੀ ਅਤੇ ਸਮਾਜ ਸੇਵੀ ਪਰਿਵਾਰ ਵਜੋਂ ਦੁਨੀਆਂ ਭਰ ਵਿਚ ਖਾਸ ਪਹਿਚਾਣ ਬਣਾ ਚੁਕੇ ਨਵਾਂ ਸ਼ਹਿਰ ਨੇੜਲੇ ਪਿੰਡ ਸਜਾਵਲਪੁਰ ਨਾਲ ਸਬੰਧਿਤ ਖੇਲਾ ਪਰਿਵਾਰ ਦੇ ਛੋਟੇ ਸ਼ਹਿਜਾਦੇ ਕਾਕਾ ਅੰਗਦ ਸਿੰਘ ਖੇਲਾ (ਸਪੁੱਤਰ ਸ. ਅਮਰਜੀਤ ਸਿੰਘ ਖੇਲਾ) ਦੀ ਪਹਿਲੀ ਲੋਹੜੀ ੌਮੌਕੇ ਬਲਾਚੌਰ ਦੇ ਫੋਰ ਸੀਜਨਜ਼ ਪੈਲੇਸ ਵਿਚ ਕਰਵਾਇਆ ਗਿਆ ਵਿਸ਼ਾਲ ਸਭਿਆਚਾਰਕ ਤੇ ਸਾਹਿਤਕ ਪ੍ਰੋਗਰਾਮ ਯਾਦਗਾਰੀ ਅਤੇ ਵਿਲੱਖਣ ਹੋ ਨਿੱਬੜਿਆ।ਇਸ ਪ੍ਰੋਗਰਾਮ ਨੇ ਉਚ ਦਮਾਲੜੇ ਖੇਲਾ ਪਰਿਵਾਰ ਦੇ ਵੱਡੇ ਸਮਾਜਿਕ ਰੁੱਤਬੇ ਨੂੰ ਇੱਕ ਵਾਰ ਫਿਰ ਪ੍ਰਗਟ ਕਰ ਦਿੱਤਾ ਹੈ। ਸਮਾਗਮ ਵਿੱਚ ਸਮਾਜ ਦੇ ਸਾਰੇ ਵਰਗਾਂ ਤੋਂ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ। ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਮਸ਼ਹੂਰ ਪੰਜਾਬੀ ਗਾਇਕ ਸ੍ਰੀ ਮਨਮੋਹਨ ਵਾਰਿਸ ਨੇ ਇਸ ਮੌਕੇ ’ਤੇ ਦਿਲ ਖੋਲ੍ਹ ਕੇ ਖੁਲ੍ਹਾ ਅਖਾੜਾ ਲਾਇਆ ਜੋ ਦੇਰ ਰਾਤ ਤਕ ਚਲਦਾ ਰਿਹਾ। ਪਰੋਗਰਾਮ ਦੀ ਸ਼ੁਰੁਆਤ ਵੇਲੇ ਮਨਮੋਹਨ ਵਾਰਿਸ ਨੇ ਖੇਲਾ ਭਰਾਵਾਂ ਸ੍ਰੀ ਅਮਰਜੀਤ ਸਿੰਘ ਖੇਲਾ, ਬਲਜੀਤ ਸਿੰਘ ਖੇਲਾ ਅਤੇ ਉਹਨਾ ਦੇ ਪਿਤਾ ਜੀ ਸ ਮਨਮੋਹਨ ਸਿੰਘ ਖੇਲਾ (ਸਰਪੰਚ ਪਿੰਡ ਸਜਾਵਲਪੁਰ) ਨੂੰ ਸਟੇਜ ’ਤੇ ਬੁਲਾ ਕੇ ਉਹਨਾਂ ਨੂੰ ਕਾਕਾ ਅੰਗਦ ਖੇਲਾ ਦੇ ਜਨਮ ਦਿਨ ਦੀ ਵਧਾਈ ਦੇਣ ਬਾਅਦ ਖੇਲਾ ਪਰਿਵਾਰ ਦੇ ਯੂਨੀਕ ਕਾਲਜ ਸਿਡਨੀ ਦੀ ਕਾਨੂੰਨੀ ਜਿਤ ਦਾ ਜ਼ਿਕਰ ਕਰਦਿਆਂ ਇਸ ਨੂੰ ਸਚੇ ਪਰਿਵਾਰ ਦੇ ਸਚ ਦੀ ਜਿਤ ਕਿਹਾ।ਇਸ ਜ਼ਿਕਰ ਦੌਰਾਨ ਉਹਨਾਂ ਨੇ ਖੇਲਾ ਭਰਾਵਾਂ ਲਈ ਆਪਣਾ ਗੀਤ ਠਜਿਹਨੀ ਸਾਡੇ ਰਾਹੀਂ ਪੁਟੇ ਟੋਏ ਸਾਨੂੰ ਯਾਦ ਨੇ’’ ਅਰਪਿਤ ਕੀਤਾ।
ਇਸਦੇ ਨਾਲ਼ ਹੀ ਸਿਭਆਚਾਰਕ ਗੀਤਾਂ ਲਈ ਮਸ਼ਹੂਰ ਕੋਇਲ ਵਰਗੀ ਸੁਰੀਲੀ ਆਵਾਜ਼ ਦੇ ਮਾਲਕ ਤੇ ਖੇਲਾ ਭਰਾਵਾਂ ਦੇ ਦੋਸਤ ਗਾਇਕ ਹਰਜੀਤ ਹਰਮਨ ਨੇ ਵੀ ਖੇਲਾ ਭਰਾਵਾਂ ਨਾਲ਼ ਆਪਣੀ ਸਾਂਝ ਤੇ ਪਰਿਵਾਰ ਦੀ ਜਿੱਤ ਦਾ ਜਿਕਰ ਕਰਦਿਆਂ ਠਮਿੱਤਰਾਂ ਦਾ ਨਾਂ ਚਲ਼ਦਾ’’ ਗਾ ਕੇ ਸਟੇਜ ਤੇ ਹਾਜ਼ਰੀ ਲਗਵਾਈ।ਪੁਰਾਣੇ ਸਮੇਂ ਵਿਚ ਠਦਿਲ ਵਟੇ ਦੇਵੇ ਭੈੜਾ ਛਲੇ ਮੁੰਦੀਆਂ’’ ਜਿਹੇ ਗੀਤ ਗਾ ਕੇ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਸੁਖਿਵੰਦਰ ਪੰਛੀ ਨੇ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਦਰਸ਼ਕਾਂ ਦਾ ਦਿਲ ਲੁੱਟ ਲਿਆ। ਇਸ ਮੌਕੇ ਖੇਲਾ ਭਰਾਵਾਂ ਦੇ ਦੋਸਤ ਗੀਤਕਾਰ ਗੁਰਮਿੰਦਰ ਕੈਂਡੋਵਾਲ ਨੇ ਵੀ ਸ਼ਿਰਕਤ ਕੀਤੀ। ਨਾਮਵਾਰ ਪੰਜਾਬੀ ਲੇਖਕ ਤੇ ਖੇਲਾ ਭਰਾਵਾਂ ਦੇ ਪਰਮ ਮਿਤਰ ਨਿੰਦਰ ਘੁਗਿਆਣਵੀ, ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਡਾ. ਹਰਕੇਸ਼ ਸਿੰਘ ਸਿਧੂ, ਸ ਬਲਜੀਤ ਸਿੰਘ ਬਰਾੜ ਸੰਪਾਦਕ ਰੋਜ਼ਾਨਾ ਪੰਜਾਬ ਟਾਈਮਜ਼ ਜਲੰਧਰ, ਗੜ੍ਹਸ਼ੰਕਰ ਹਲਕਾ ਵਿਧਾਇਕ ਸ੍ਰੀ ਜੈ ਕਿਸ਼ਨ ਸਿੰਘ ਰੌੜੀ, ਬਲਾਚੌਰ ਤੋਂ ਸਾਬਕਾ ਵਿਧਾਇਕ ਸ੍ਰੀ ਰਾਮ ਕਿਸ਼ਨ ਕਟਾਰੀਆ, ਲੇਖਕ ਤੇ ਪਤਰਕਾਰ ਸ ਦੀਦਾਰ ਸਿੰਘ ਸ਼ੇਤਰਾ, ਸੇਵਾ ਮੁਕਤ ਜ਼ਿਲਾ ਸਿੱਖਿਆ ਅਫਸਰ ਸ੍ਰੀ ਅਜੀਤ ਰਾਮ ਸਣੇ ਕਈ ਨਾਮਵਾਰ ਸਖਸ਼ੀਅਤਾਂ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਖੇਲਾ ਪਰਿਵਾਰ ਨੇ ਸਖਤ ਮਿਹਨਤ, ਸਚਾਈ ਤੇ ਇਮਾਨਦਾਰੀ ਸਦਕਾ ਸੰਸਾਰ ਪਧਰ ਤੇ ਪੰਜਾਬੀਅਤ ਦੇ ਪਰਚਮ ਬੁਲੰਦ ਕਰਕੇ ਨਵੇਂ ਦਿਸਹਦੇ ਕਾਇਮ ਕੀਤੇ ਹਨ। ਸਮੂਹ ਬੁਲਾਰਿਆਂ ਨੇ ਖੇਲਾ ਪਰਿਵਾਰ ਦੇ ਲਖਤੇ ਜਿਗਰ ਕਾਕਾ ਅੰਗਦ ਸਿੰਘ ਖੇਲਾ ਦੀ ਲੋਹੜੀ ਦੀ ਵਧਾਈ ਦਿੰਦਿਆਂ ਲੰਬੀ ਉਮਰ ਦੀਆਂ ਦੁਆਵਾਂ ਦਿਤੀਆਂ। ਨਿੰਦਰ ਘੁਗਿਆਣਵੀ ਨੇ ਸ੍ਰੀ ਅਮਰਜੀਤ ਖੇਲਾ ਨਾਲ਼ ਪਚੀ ਸਾਲ ਪਹਿਲਾਂ ਪੀਲ਼ੇ ਪੋਸਟ ਕਾਰਡ ਤੋਂ ਸ਼ੁਰੂ ਹੋਈ ਆਪਣੀ ਦੋਸਤੀ ਦਾ ਜ਼ਿਕਰ ਕਰਦਿਆਂ ਖੇਲਾ ਪਰਿਵਾਰ ’ਤੇ ਬੀਤੇ ਸਮੇ ਵਿਚ ਆਏ ਔਖੇ ਵੇਲੇ ਵਿਚ ਨਾਲ਼ ਖੜੇ ਰਹਿਣ ਵਾਲ਼ੇ ਸਜਣਾਂ ਦੀ ਤਾਰੀਫ ਕਰਦਿਆਂ ਖੇਲਾ ਪਰਿਵਾਰ ਵਲੋਂ ਸਿਡਨੀ ਵਿਚ ਚਲਾਏ ਜਾਂਦੇ ਯੂਨੀਕ ਇੰਟਰਨੈਸ਼ਨਲ ਕਾਲਜ ਦੀ ਹੋਈ ਵਡੀ ਕਾਨੂੰਨੀ ਜਿਤ ’ਤੇ ਰਜਵੀਂ ਵਧਾਈ ਦਿਤੀ। ਵਿਧਾਇਕ ਸ੍ਰੀ ਰੌੜੀ ਨੇ ਖੇਲਾ ਪਰਿਵਾਰ ਨੂੰ ਇਲਾਕੇ ਅਤੇ ਪੰਜਾਬ ਦਾ ਮਾਣ ਦਸਦਿਆਂ ਖੇਲਾ ਪਰਿਵਾਰ ਵੱਲੋਂ ਪਿੰਡੇ ਦੇ ਸਰਕਾਰੀ ਸਕੂਲ ਤੇ ਲਖਾਂ ਰੁਪਏ ਖਰਚ ਕਰਕੇ ਇਸ ਨੂੰ ਸਮਾਰਟ ਸਕੂਲ ਬਣਾਉਣ ਦੀ ਭਰਵੀਂ ਤਾਰੀਫ ਕੀਤੀ। ਸਾਬਕਾ ਵਿਧਾਇਕ ਸ੍ਰੀ ਕਟਾਰੀਆ ਨੇ ਖੇਲਾ ਪਰਿਵਾਰ ਵਲੋਂ ਇਲਾਕੇ ਦੇ ਗਰੀਬ ਲੋਕਾਂ ਲਈ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾ ਵਾਸਤੇ ਪਰਿਵਾਰ ਦਾ ਧੰਨਵਾਦ ਕੀਤਾ। ਸੇਵਾ ਮੁਕਤ ਅਧਿਆਪਕ ਤੇ ਲੇਖਕ ਸ: ਦੀਦਾਰ ਸਿੰਘ ਸ਼ੇਤਰਾ ਨੇ ਕਿਹਾ ਕਿ ਅਮਰਜੀਤ ਖੇਲਾ ਤੇ ਬਲਜੀਤ ਖੇਲਾ ਦੇ ਦਾਦਾ ਜੀ ਸਵਰਗਵਾਸੀ ਪੀ ਟੀ ਆਈ ਮੂਲ਼ਾ ਆਪਣੇ ਸਮੇਂ ਵਿਚ ਨਾਮਵਾਰ ਅਧਿਆਪਕ ਸਨ ਤੇ ਉਹਨਾਂ ਤੋਂ ਬਾਅਦ ਖੇਲਾ ਭਰਾਵਾਂ ਦੇ ਪਿਤਾ ਸ ਮਨਮੋਹਨ ਸਿੰਘ ਖੇਲਾ ਤੇ ਚਾਚਾ ਸ ਜਸਬੀਰ ਸਿੰਘ ਖੇਲਾ ਨੇ ਅਧਿਆਪਨ ਦੇ ਕਿਤੇ ਵਿਚ ਰਾਸ਼ਟਰਪਤੀ ਐਵਾਰਡ ਹਾਸਿਲ ਕੀਤਾ ਤੇ ਪੁਰਖਿਆਂ ਦੇ ਪਦ ਚਿੰਨਾ ’ਤੇ ਚਲਦਿਆਂ ਖੇਲਾ ਭਰਾਵਾਂ ਅਮਰਜੀਤ ਤੇ ਬਲਜੀਤ ਨੇ ਸਿਡਨੀ ਵਿਚ 2007 ਵਿਚ ਸੰਸਾਰ ਪਧਰੀ ਯੂਨੀਕ ਇੰਟਰਨੈਸ਼ਨਲ ਕਾਲਜ ਸਥਾਪਿਤ ਕਰਕੇ ਇਸ ਰਾਹੀਂ ਭਾਰਤ ਸਣੇ ਪਚੀ ਹੋਰ ਦੇਸ਼ਾਂ ਦੇ ਹਜਾਰਾਂ ਵਿਦਿਆਰਥੀਆਂ ਨੂੰ ਸਿਖਿਆ ਪ੍ਰਦਾਨ ਕੀਤੀ। ਸ ਸ਼ੇਤਰਾ ਨੇ ਮੰਚ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਖੇਲਾ ਪਰਿਵਾਰ ਦੀਆਂ ਕਾਰੋਬਾਰੀ ਬੁਲੰਦੀਆਂ ਨੂੰ ਖੁਦ ਅਸਟਰੇਲੀਆ ਵਿਚ ਬੀਤੇ ਦਿਨੀ ਦੇਖ ਕੇ ਆਏ ਹਨ। ਉਹਨਾ ਕਿਹਾ ਅਸਟਰੇਲੀਆ ਵਿਚ ਹਜਾਰਾਂ ਏਕੜਾਂ ਦੇ ਫਾਰਮ, ਅਨੇਕਾਂ ਮੋਟਲਾਂ, ਕਈ ਏਕੜਾਂ ਵਿਚ ਫੈਲੇ ਮਹਿਲ ਨੁਮਾਂ ਘਰ, ਕਾਰੋਬਾਰਾਂ ਤੇ ਜਾਇਦਾਦਾਂ ਦੇ ਮਾਲਕ ਘੁਮੰਡ ਤੋਂ ਕੋਹਾਂ ਦੂਰ ਇਸ ਪਰਿਵਾਰ ਵਿਚ ਅਤ ਦੀ ਹਲੀਮੀ, ਪਰਉਪਕਾਰ ਦੀ ਭਾਵਨਾ ਤੇ ਸਿਰੇ ਦਾ ਨੀਵਾਂਪਣ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ। ਡਾ. ਹਰਕੇਸ਼ ਸਿੰਘ ਸਿਧੂ ਨੇ ਖੇਲਾ ਭਰਾਂਵਾ ਦੀ ਇੱਕਜੁਟਤਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਖੇਲਾ ਭਰਾਵਾਂ ਦੀ ਏਕਤਾ, ਨੇਕਨੀਅਤੀ, ਸਖਤ ਘਾਲਣਾ, ਸਚਾਈ ਤੇ ਇਮਾਨਦਾਰੀ ਦਾ ਹੀ ਨਤੀਜਾ ਹੈ ਕਿ ਇਸ ਪਰਿਵਾਰ ਦਾ ਨਾਮ ਪੰਜਾਬ ਤੇ ਵਿਦੇਸ਼ਾਂ ਵਿਚ ਇਜ਼ਤ ਨਾਲ਼ ਲਿਆ ਜਾਂਦਾ ਹੈ। ‘ਪੰਜਾਬ ਟਾਈਮਜ਼’ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਨੇ ਮੰਚ ਤੋਂ ਸੰਬੋਧਨ ਕਰਦਿਆਂ ਖੇਲਾ ਪਰਿਵਾਰ ਵਲੋਂ ਹਡ ਭੰਨਵੀਂ ਮਿਹਨਤ ਤੇ ਕਰੜੇ ਸੰਘਰਸ਼ ਬਾਅਦ ਹਾਸਿਲ ਕੀਤੇ ਮੁਕਾਮ ਤੇ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਦਿਲ ਖੋਲ ਕੇ ਤਾਰੀਫ ਕੀਤੀ ਗਈ।
ਇਸ ਮੌਕੇ ਪੰਜਾਬੀ ਮੀਡੀਆ ਅਕੈਡਮੀ ਅਤੇ ਪੰਜਾਬ ਟਾਇਮਜ਼ ਜਲੰਧਰ ਦੀ ਤਰਫੋਂ ਸ੍ਰੀ ਅਮਰਜੀਤ ਖੇਲਾ ਤੇ ਸ੍ਰੀ ਬਲਜੀਤ ਖੇਲਾ ‘ਪੰਜਾਬ ਸੇਵਾ ਰਤਨ’ ਅਤੇ ‘ਨਿਸ਼ਾਨ-ਏ-ਪੰਜਾਬ’ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਪਰੋਗਰਾਮ ਵਿਚ ਇਲਾਕੇ ਦੇ ਰਾਜਸੀ ਆਗੂ, ਸਮਾਜ ਸੇਵੀ ਜਥੇਬੰਦੀਆਂ, ਲੇਖਕਾਂ, ਪਤਰਕਾਰਾਂ, ਕਾਰੋਬਾਰੀਆਂ ਤੋਂ ਇਲਾਵਾ ਪ੍ਰਵਾਸੀ ਪੰਜਾਬੀ ਅਸਟਰੇਲੀਆਂ ਤੋਂ ਕਾਰੋਬਾਰੀ ਸ. ਰਾਜਵਿੰਦਰ ਸਿੰਘ ਕਿਟੂ ਤੇ ਉਨਾ ਦਾ ਪਰਿਵਾਰ, ਸਮਾਜ ਸੇਵੀ ਸ: ਕਮਲਜੀਤ ਸਿੰਘ ਵਾਲੀਆ ਸਿਡਨੀ, ਬਲੈਕਟਾਊਨ ਕੌਂਸਿਲ ਦੇ ਕੌਂਸਲਰ ਸ: ਮੋਨਿੰਦਰ ਸਿੰਘ, ਸਮਾਜ ਸੇਵੀ ਤੇ ਹਰਮਨ ਰੇਡੀਓ ਅਸਟਰੇਲੀਆ ਦੇ ਮਾਲਕ ਸ: ਅਮਨਦੀਪ ਸਿੰਘ ਸਿਧੂ, ਕਾਰੋਬਾਰੀ ਸੁਖਾ ਸਿੰਘ ਖੋਸਾ ਐਡੀਲੇਡ, ਰੈਸਟੋਰੈਂਟ ਕਾਰੋਬਾਰੀ ਤੇ ਸਮਾਜ ਸੇਵਕ ਸ: ਚਰਨ ਪਰਤਾਪ ਸਿੰਘ ਟਿੰਕੂ ਲੁਡੀ ਸਿਡਨੀ, ਸ. ਗੁਰਿੰਦਰ ਸਿੰਘ ਸਲ ਸਿਡਨੀ, ਸਿਡਨੀ ਤੋਂ ਅਮਰਜੀਤ ਖੇਲਾ ਦੇ ਸੌਹਰਾ ਸਾਹਿਬ ਸ: ਜਸਪਾਲ ਸਿੰਘ ਤੇ ਸਸ ਮਾਤਾ ਜਸਵਿੰਦਰ ਕੌਰ ਸਲ, ਸਿਡਨੀ ਤੋਂ ਬਲਜੀਤ ਖੇਲਾ ਦੇ ਸੌਹਰਾ ਸਾਹਿਬ ਸ: ਦਰਸ਼ਨ ਸਿੰਘ ਕੰਗ ਤੇ ਸਸ ਮਾਤਾ ਪਾਲ ਕੌਰ ਕੰਗ, ਸਿਡਨੀ ਤੋਂ ਛਪਦੇ ਮਾਸਿਕ ਪੰਜਾਬ ਟਾਈਮਜ਼ ਦੇ ਸੰਪਾਦਕ ਸ: ਹਰਪ੍ਰੀਤ ਸਿੰਘ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ ਤੇ ਪੁਜੇ।ਇਲਾਕੇ ਦੀਆਂ ਨਾਮਵਾਰ ਸਖਸ਼ੀਅਤਾਂ ਵਿਚ ਹੋਰਨਾਂ ਤੋਂ ਇਲਾਵਾ ਲੇਖਕ ਸ੍ਰੀ ਬਲਜਿੰਦਰ ਮਾਨ, ਲੇਖਕ ਅਮਰੀਕ ਦਿਆਲ, ਸਾਬਕਾ ਬਲਾਕ ਸੰਮਤੀ ਚੇਅਰਮੈਨ ਸ੍ਰੀ ਹਰਅਮਰਿੰਦਰ ਸਿੰਘ ਰਿੰਕੂ ਲੁਡੀ ਚਾਂਦਪੁਰੀ, ਸਮਾਜ ਸੇਵੀ ਸ਼੍ਰੀ ਅਸ਼ੋਕ ਨਾਨੋਵਾਲੀਆ, ਸਿਆਸੀ ਆਗੂ ਰਾਜਵਿੰਦਰ ਲਕੀ, ਮੌਜੂਦਾ ਹਲਕਾ ਵਿਧਾਇਕ ਸ੍ਰੀ ਮੰਗੂਪੁਰ ਦੇ ਸਪੁਤਰ ਸ੍ਰੀ ਅਜੈ ਚੌਧਰੀ ਜੀ, ਚੇਅਰਮੈਨ ਚੌਧਰੀ ਅਸ਼ੋਕ ਸ਼ੋਕੀ, ਅਕਾਲੀ ਆਗੂ ਜਸਪਾਲ ਜਾਡਲੀ, ਕਾਂਗਰਸੀ ਆਗੂ ਸ੍ਰੀ ਤਰਸੇਮ ਲਾਲ ਚੰਿਨਆਣੀ, ਸਮਾਜ ਸੇਵੀ ਸਤਵਿੰਦਰ ਸਿੰਘ ਸੂਬਾ, ਸੁਰਿੰਦਰ ਕੋਹਲੀ, ਦਵਿੰਦਰ ਸਿੰਘ ਕਾਕਾ, ਸ੍ਰੀ ਇੰਦਰਜੀਤ ਸਿੰਘ ਲੁਡੀ, ਸ੍ਰੀ ਅਵਤਾਰ ਸਿੰਘ ਧਾਲੀਵਾਲ ਸੀਨੀਅਰ ਨਿਊਜ਼ ਐਡੀਟਰ ਅਜੀਤ, ਸ੍ਰੀ ਜੁਪਿੰਦਰਜੀਤ ਸਿੰਘ ਸੀਨੀਅਰ ਰਿਪੋਰਟਰ ਇੰਗਲਿਸ਼ ਟ੍ਰਿਬਿਊਨ, ਕੰਚਨ ਵਾਸਦੇਵ ਪਤਰਕਾਰ ਇੰਡੀਅਨ ਐਕਸਪਰੈਸ, ਲੇਖਕ ਰਮਨਜੀਤ ਬੈਂਸ ਸਜਾਵਲਪੁਰ, ਪਤਰਕਾਰ ਸ਼ਾਮ ਸੁੰਦਰ ਮੀਲੂ, ਬਲਦੇਵ ਬਲੀ, ਪਰਮਾਨੰਦ ਬ੍ਰਹਮਪੁਰੀ, ਅਸ਼ਵਨੀ ਬਲਾਚੌਰ, ਸਤਨਾਮ ਸਿੰਘ ਚਾਹਲ, ਦੀਦਾਰ ਬਲਾਚੌਰੀਆ, ਬਲਦੇਵ ਪਨੇਸਰ, ਲੇਖਕ ਹਰਦੀਪ ਕਲਮ ਗਹੂੰਣ, ਗੁਰਦੀਪ ਅਟਵਾਲ ਪਰਧਾਨ ਟੈਂਪੂ ਯੂਨੀਅਨ, ਸੁਰਿੰਦਰ ਸਿੰਘ ਗਰਲੇ ਢਾਹਾ ਖਜਾਨਚੀ ਟੈਂਪੂ ਯੂਨੀਅਨ, ਕਹਾਣੀਕਾਰ ਹਰਪਰੀਤ ਸਿੰਘ ਚੰਨੂੰ, ਸਮਾਜ ਸੇਵੀ ਨਰਿੰਦਰ ਸਿੰਘ ਖੇੜੀਮਾਨੀਆਂ ਖੈੜਾ, ਢਾਡੀ ਕਸ਼ਮੀਰ ਸਿੰਘ ਕਾਦਿਰ, ਸੁਰਜੀਤ ਸਿੰਘ ਪਨੇਸਰ ਕਾਠਗੜ੍ਹ, ਸੋਸ਼ਲ ਮੀਡੀਆ ਐਕਟਾਵਿਸਟ ਜਸੀ ਸਿੰਘ ਲੁਧਿਆਣਾ, ਸੂਬੇਦਾਰ ਹਰਭਜਨ ਸਿੰਘ ਸੋਹਲ, ਲਡੂ ਸਰਪੰਚ ਤੇ ਦਵਿੰਦਰ ਕਾਕਾ ਰੌੜੀ, ਅਕਾਲੀ ਆਗੂ ਸ੍ਰੀ ਬਲਜਿੰਦਰ ਸਿੰਘ ਪਨੇਸਰ ਲੁਧਿਆਣਾ, ਸਮਾਜ ਸੇਵੀ ਸ੍ਰੀ ਹਰਪਾਲ ਸਿੰਘ ਪਾਲਾ ਕੰਗ, ਆਵਾਜ ਸੰਸਥਾ ਦੀ ਸਮੂਹ ਟੀਮ, ਸੋਹਲ ਪਰਿਵਾਰ ਸਹੂੰਗੜਾ, ਸ੍ਰੀ ਪਰਮਜੀਤ ਸਿੰਘ ਤੂਰ, ਸ੍ਰੀ ਹਰਪਾਲ ਸਿੰਘ ਤੂਰ, ਤੂਰ ਪਰਿਵਾਰ ਠਠਿਆਲ਼ਾ, ਬੈਂਸ ਪਰਿਵਾਰ ਸਿਕੰਦਰਪੁਰ ਤੇ ਸਿੰਬਲ ਮਜਾਰਾ, ਸੋਢੀ ਪਰਿਵਾਰ ਕਿਸ਼ਨਪੁਰਾ, ਦਿਆਲ਼ ਪਰਿਵਾਰ ਸਜਾਵਲਪੁਰ ਤੇ ਦਿਆਲ਼ਾਂ ਪਿੰਡ ਤੋਂ ਧਾਰਨੀ ਪਰਿਵਾਰ, ਰਾਮਰਾਏ ਪੁਰ ਤੋਂ ਛਿੰਜੜ ਪਰਿਵਾਰ, ਟਪਰੀਆਂ, ਲਿਧੜ ਪਰਿਵਾਰ ਬਛੌੜੀ ਸਣੇ ਇੰਗਲੈਂਡ ਤੋਂ ਸ੍ਰੀ ਸੋਹਣ ਸਿੰਘ ਖੋਸਾ, ਬੇਟੇ ਅੰਗਦ ਦੇ ਭੂਆ ਜੀ ਬੀਬੀ ਨਰਿੰਦਰ ਕੌਰ ਢਿਲੋਂ ਯੂ ਕੇ, ਨਿਊਜ਼ੀਲੈਂਡ ਤੋਂ ਅੰਗਦ ਦੇ ਭੂਆ ਬੀਬੀ ਮਨਜੀਤ ਕੌਰ ਭੋਲੀ, ਤੇ ਅਸਟਰੇਲੀਆ ਤੋਂ ਅੰਗਦ ਦੇ ਭਾਬੀ ਬੀਬੀ ਨਵਪਰੀਤ ਕੌਰ ਸਿਧੂ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ।ਇਸਤੋਂ ਇਲਾਵਾ ਅਮਰਜੀਤ ਖੇਲਾ ਦੇ ਅਧਿਆਪਨ ਕੋਰਸ ਈ ਟੀ ਟੀ ਸਾਲ 1995-97 ਬੈਚ ਹੁਸ਼ਿਆਰਪੁਰ ਦੇ ਸਮੂਹ ਸਹਿਪਾਠੀ ਜੋ ਅਜਕਲ ਪੰਜਾਬ ਦੇ ਵਖ ਵਖ ਹਿਸਿਆਂ ਵਿਚ ਬਤੌਰ ਮੁਖ ਅਧਿਆਪਕ ਸੇਵਾ ਨਿਭਾ ਰਹੇ ਹਨ ਵੀ ਵਿਸ਼ੇਸ਼ ਤੌਰ ਤੇ ਪਹੰਚੇ।ਵੀਹ ਸਾਲਾਂ ਬਾਅਦ ਆਪਸ ਵਿਚ ਅੰਗਦ ਦੀ ਲੋਹੜੀ ਵੇਲੇ ਮਿਲ਼ੇ ਇਹਨਾਂ ਸਾਬਕਾ ਸਹਿਪਾਠੀਆਂ ਦੀਆਂ ਅਮਰਜੀਤ ਖੇਲਾ ਨੂੰ ਪਾਈਆਂ ਜਫੀਆਂ ਦਾ ਅਜੀਬ ਹੀ ਨਿਘ ਸੀ।
ਪਿੰਡ ਦੇ ਨੌਜਵਾਨ ਵਲੰਟੀਅਰਾਂ ਕੁਲਵਿੰਦਰ ਕਿੰਦਾ, ਸ਼ਭੀ ਰਕੜ, ਸੂਬੇਦਾਰ ਮਨਜੀਤ ਸਿੰਘ ਰਕੜ, ਫੌਜੀ ਸਾਬਾ ਘਗ, ਸਤਿੰਦਰ ਜਸਲ਼, ਗੋਪੀ ਦਿਆਲ, ਗੋਰਾ ਦਿਆਲ, ਅਮਰਿਤ ਖੇਲਾ, ਨਰਸ਼ੇਰ ਸਿੰਘ ਢਿਲੋਂ,ਕੁਲਜੀਤ ਰਕੜ, ਗੁਰਪਰੀਤ ਤੂਰ, ਅਸ਼ਵਨੀ ਸਜਾਵਲਪੁਰ, ਪਵਨ ਸਜਾਵਲਪੁਰ, ਜੋਗਾ ਰਕੜ, ਸਨੀ ਤੂਰ ਤੇ ਰਿਕੀ ਸ਼ਰਮਾ ਨੇ ਨਿਰਨੇ ਕਾਲਜੇ ਸਾਰਾ ਦਿਨ ਬਿਨਾ ਖਾਧੇ ਖੇਲਾ ਪਰਿਵਾਰ ਦੇ ਰਬ ਵਰਗੇ ਮਿਹਮਾਨਾਂ ਦੀ ਮਹਿਮਾਨ ਨਿਵਾਜੀ ਤੇ ਪਰਬੰਧ ਦੀ ਦੇਖ ਰੇਖ ਦੀ ਸੇਵਾ ਨਿਰਸੁਆਰਥ ਨਿਭਾਈ।ਸਾਹਿਤ ਨਾਲ਼ ਪਿਆਰ ਰਖਣ ਵਾਲ਼ੇ ਖੇਲਾ ਪਰਿਵਰ ਦੀ ਲੋਹੜੀ ਦੇ ਇਸ ਸਮਾਗਮ ਵਿਚ ਜਸਵੀਰ ਬੇਗਮਪੁਰੀ ਵਲੋਂ ਲਗਾਈ ਗਈ ਪੁਸਤਕ ਪਰਦਰਸ਼ਨੀ ਸਾਹਿਤਕ ਮਹਿਕਾਂ ਬਿਖੇਰ ਰਹੀ ਸੀ।
ਇਸ ਪਰਦਰਸ਼ਨੀ ਵਿਚੋਂ ਸੈਂਕੜੇ ਲੋਕਾਂ ਨੇ ਅਮਰਜੀਤ ਖੇਲਾ ਦੀ ਲਿਖੀ ਕਿਤਾਬ ਠਕਸਮ ਨਾਲ਼ ਝੂਠ ਨੀ ਬੋਲਦਾ’’ ਸਣੇ ਅਨੇਕਾਂ ਹੋਰ ਲੇਖਕਾਂ ਦੀਆਂ ਕਿਤਾਬਾਂ ਗਰਮ ਪਕੌੜਿਆਂ ਵਾਂਗ ਵਿਕੀਆਂ। ਇਹ ਪ੍ਰੋਗਰਾਮ ਇੱਕ ਤਰ੍ਹਾਂ ਨਾਲ ਪੰਜਾਬ ਦੀ ਪ੍ਰਤੀਨਿਧਤਾ ਕਰਦਾ ਦਿਸ ਰਿਹਾ ਸੀ। ਖੇਲਾ ਪਰਿਵਾਰ ਨੇ ਬਹੁਤ ਹੀ ਨਿੱਘ ਅਤੇ ਅਪਣਤ ਨਾਲ ਸਭ ਨੂੰ ਜੀ ਆਇਆਂ ਆਖਿਆ ਅਤੇ ਮਾਣ ਸਤਿਕਾਰ ਦਿੱਤਾ। ਇਸ ਪ੍ਰੋਗਰਾਮ ਦੀ ਖੁਸ਼ਬੂ ਹਰ ਇੱਕ ਦੇ ਚੇਤੇ ਵਿੱਚ ਦਹਾਕਿਆਂ ਤੱਕ ਮਹਿਕਦੀ ਰਹੇਗੀ।