ਬਟਾਲਾ, 13 ਜਨਵਰੀ (ਪ੍ਰਦੀਪ ਸਿੰਘ)- ਇਕ ਪਾਸੇ ਲੋਕ ਲੋਹੜੀ ਦੇ ਤਿਉਹਾਰ ਮਣਾ ਰਹੇ ਸਨ ਦੂਜੇ ਪਾਸੇ ਪਿੰਡ ਕਾਹਲਵਾਂ ਦੇ ਕਾਫਲ ਮਸੀਹ ਜੋ ਕਿ ਫੌਜ ਵਿਚ ਨੌਕਰੀ ਕਰ ਰਿਹਾ ਹੈ ਅਤੇ ਅਜ ਉਹ ਫੌਜ ਵਿਚੋਂ ਆਪਣੇ ਪਿੰਡ ਕਾਹਲਵਾਂ ਵਿਚ ਛੁਟੀ ਲੈ ਕੇ ਆਇਆ ਸੀ ਅਤੇ ਕਾਫਲ ਮਸੀਹ ਦੀ ਪੁਰਾਣੀ ਰਜਿਛ ਵਿਜੇ ਮਸੀਹ ਨਾਲ ਸੀ ਅਤੇ ਅਜ ਵਿਜੇ ਮਸੀਹ ਪੁਤਰ ਮੰਗੀ ਮਸੀਹ ਵਾਸੀ ਕਾਹਲਵਾਂ ਵਲੋਂ ਕਾਫਲ ਮਸੀਹ ਪੁਤਰ ਜੈਮਸ ਮਸੀਹ ਵਾਸੀ ਕਾਹਲਵਾਂ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਅਲੀਸਾ ਮਸੀਹ ਪੁਤਰ ਦੇਸਾ ਮਸੀਹ,ਵੇਵਲ ਮਸੀਹ ਪੁਤਰ ਜੈਮਸ ਮਸੀਹ,ਜੈਮਸ ਮਸੀਹ ਪੁਤਰ ਹਜਾਰਾਂ ਮਸੀਹ,ਸਾਂਤੀ ਪਤਨੀ ਜੈਮਸ ਮਸੀਹ,ਬਿਮਲਾ ਪਤਨੀ ਵੇਵਲ ਮਸੀਹ ਵਾਸੀ ਕਾਹਲਵਾਂ ਤੇ 30-35 ਬੰਦਿਆਂ ਨੇ ਕਾਫਲ ਮਸੀਹ ਦੇ ਘਰ ਵਿਚ ਆ ਕੇ ਹਮਲਾ ਕਰਕੇ ਗੰਭੀਰ ਰੂਪ ਵਿਚ ਜਖਮੀ ਕਰ ਦਿਤਾ ਹੈ ਅਤੇ ਉਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਹਰਚੋਵਾਲ ਵਿਚ ਚਲ ਰਿਹਾ ਹੈ।