ਚੰਡੀਗੜ੍ਹ, 10 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਅਫਗਾਨਿਸਤਾਨ ਵਿਚ ਘਟ ਗਿਣਤੀ ਵਰਗ ਨੂੰ ਦਰਪੇਸ਼ ਸਮਸਿਆਵਾਂ ਬਾਰੇ ਜਾਣੂ ਕਰਵਾਉਣ ਲਈ ਸੰਸਦ ਮੈਂਬਰ ਐਮਾ ਹਾਰਡੀ ਤੇ ਤਨਮਨਜੀਤ ਸਿੰਘ ਢੇਸੀ ਸਮੇਤ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਊਥਾਲ (ਅਫ਼ਗਾਨ ਏਕਤਾ ਸੋਸਾਇਟੀ) ਤੇ ਯੂਨਾਈਟਿਡ ਸਿਖਜ਼ ਦੇ ਨੁਮਾਇੰਦਿਆਂ ਦੇ ਵਫ਼ਦ ਵਲੋਂ ਅਜ ਬਰਤਾਨੀਆਂ ਦੀ ਪ੍ਰਵਾਸ ਮੰਤਰੀ ਕੈਰੋਲਿਨ ਨੋਕਸ ਨਾਲ ਮੁਲਾਕਾਤ ਕੀਤੀ ਗਈ।ਵਫਦ ਨੇ ਅਫਗਾਨਿਸਤਾਨ ਵਿਚ ਘਟ ਗਿਣਤੀਆਂ ‘ਤੇ ਹਾਲ ਹੀ ਵਿਚ ਸੌ ਤੋਂ ਵਧ ਹੋਏ ਹਮਲਿਆਂ ਤੋਂ ਬਾਅਦ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਉਜਾਗਰ ਕਰਦਾ ਇਕ ਦਸਤਾਵੇਜ਼ ਮੰਤਰੀ ਨੂੰ ਸੌਂਪਿਆ। ਇਹ ਖੁਲਾਸਾ ਅੱਜ ਇਕ ਬਿਆਨ ਵਿਚ ਸੰਸਦ ਮੈਂਬਰ ਢੇਸੀ ਨੇ ਕੀਤਾ। ਉਨ•ਾਂ ਕਿਹਾ ਕਿ ਯੂ.ਕੇ. ਸਰਕਾਰ ਦੀ ਅਫਗਾਨਿਸਤਾਨ ਮੁਦੇ ‘ਤੇ ਸਮੀਖਿਆ ਕਰਨ ਦੀ ਪਹਿਲਕਦਮੀ ‘ਤੇ ਐਮਾ ਹਾਰਡੀ ਨੇ ਤਸਲੀ ਜ਼ਾਹਰ ਕੀਤੀ ਅਤੇ ਦਸਿਆ ਕਿ ਉਹ ਅਫਗਾਨ ਸਿਖਾਂ ਅਤੇ ਹਿੰਦੂਆਂ ਦੀ ਸਥਿਤੀ ਦੀ ਸਮੀਖਿਆ ਲਈ ਮਾਰਚ ਮਹੀਨੇ ਦੇ ਅਖੀਰ ‘ਚ ਮੰਤਰੀ ਨਾਲ ਮੁੜ ਮੁਲਾਕਾਤ ਕਰਨਗੇ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਢੇਸੀ ਨੇ ਦਸਿਆ ਕਿ ਉਨ•ਾਂ ਨੇ ਪਿਛਲੇ ਸਾਲ ਹਾਊਸ ਆਫ ਕਾਮਨਜ਼ ਵਿਚ ਵੀ ਇਸ ਮੁਦੇ ਨੂੰ ਉਠਾਇਆ ਸੀ। ਉਨ•ਾਂ ਕਿਹਾ ਯੂ.ਕੇ. ਵਿਚ ਸ਼ਰਣਾਰਥੀਆਂ ਲਈ ਦੇਸ਼ ਨਿਕਾਲੇ ਦੇ ਖਤਰੇ ਸਬੰਧੀ ਉਨ•ਾਂ ਨੂੰ ਰਾਹਤ ਦਵਾਉਣ ਦੇ ਮਕਸਦ ਨਾਲ ਵਫਦ ਨੇ
ਅਫਗਾਨਿਸਤਾਨ ਵਿਚ ਸਿਖਾਂ ਅਤੇ ਹਿੰਦੂਆਂ ਦੀ ਦੁਰਦਸ਼ਾ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ਸੰਂਸਦ ਮੈਂਬਰ ਪ੍ਰੀਤ ਕੌਰ ਗਿਲ ਨੇ ਕਿਹਾ, ਠਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਅਫਗਾਨ ਨੀਤੀ ਸਬੰਧੀ ਬਰਤਾਨਵੀ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਵਿਚਾਰ ਅਧੀਨ ਹਨ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁਪ ਫਾਰ ਬ੍ਰਿਟਿਸ਼ ਸਿਖਸ ਇਸ ਸਬੰਧੀ ਸਬੂਤ ਪੇਸ਼ ਕਰਨਾ ਜਾਰੀ ਰਖੇਗਾ ਅਤੇ ਅਸੀਂ ਇਸ ਦਿਸ਼ਾ ਵਲ ਯਤਨਸ਼ੀਲ ਰਹਾਂਗੇ ਕਿ ਯੂ.ਕੇ. ਸਰਕਾਰ ਵਲੋਂ ਕਿਸੇ ਵੀ ਅਫ਼ਗਾਨ ਸਿਖ ਨੂੰ ਅਫ਼ਗਾਨਿਸਤਾਨ ਵਾਪਸ ਨਾ ਭੇਜਿਆ ਜਾਵੇ।