ਨਵੀਂ ਦਿੱਲੀ, 9 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸੀ. ਬੀ. ਆਈ. ’ਚ ਛਿੜੀ ਅੰਦਰੂਨੀ ਜੰਗ ਦੇ ਜਨਤਕ ਹੋਣ ਤੋਂ ਬਾਅਦ ਛੁਟੀ ’ਤੇ ਭੇਜੇ ਗਏ ਨਿਰਦੇਸ਼ਕ ਆਲੋਕ ਵਰਮਾ ਨੇ 77 ਦਿਨਾਂ ਬਾਅਦ ਅਜ ਕਾਰਜਭਾਰ ਸੰਭਾਲ ਲਿਆ ਹੈ। ਵਰਮਾ ਨੇ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਛੁਟੀ ’ਤੇ ਭੇਜੇ ਜਾਣ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿਤੀ ਸੀ, ਜਿਸ ’ਤੇ ਅਦਾਲਤ ਨੇ ਲੰਘੇ ਦਿਨ ਉਨ੍ਹਾਂ ਨੂੰ ਬਤੌਰ ਸੀ. ਬੀ. ਆਈ. ਨਿਰਦੇਸ਼ਕ ਬਹਾਲ ਕਰ ਦਿਤਾ ਸੀ।
ਆਲੋਕ ਵਰਮਾ ਨੇ ਸੰਭਾਲਿਆ ਸੀ.ਬੀ.ਆਈ. ਦਾ ਕਾਰਜਭਾਰ



