June 26, 2026 8:14 pm

ਕਾਂਗਰਸ ਦੀ ਚੋਣ ਮੁਹਿੰਮ ’ਚੋਂ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕੀਤਾ ਗਾਇਬ

ਚੰਡੀਗੜ੍ਹ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਕਾਂਗਰਸ ਨੇ ਕੌਮੀ ਪੱਧਰ ਉਤੇ ਵੱਡੀ ਪਲਟੀ ਮਾਰਦਿਆਂ ਹੋਇਆਂ ਸਿੱਖਾਂ ਨਾਲ ਇੱਕ ਵਾਰ ਫਿਰ ਵਿਸ਼ਵਾਸ਼ ਘਾਤ ਕਰਦਿਆਂ ਹੋਇਆਂ ਪਾਰਟੀ ਵੱਲੋਂ ਲੋਕ ਸਭਾ ਚੋਣ ਲਈ ਚਲਾਈ ਜਾ ਰਹੀ ਚੋਣ ਮੁਹਿੰਮ ਵਿਚੋਂ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਗਾਇਬ ਹੀ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ .ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ ਨੇ ਜੋ ਸੱਤਾ ਦਾ ਦੋ ਕੇਂਦਰੀ ਸਿਧਾਂਤ ਲਾਗੂ ਕੀਤਾ ਉਸ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਤਿਕਾਰਤ ਆਹੁਦੇ ਦੀ ਮਾਨ ਮਰਿਆਦਾ ਨੂੰ ਠੇਸ ਪਹੁੰਚੀ ਹੈ। ਕਾਂਗਰਸ ਪਾਰਟੀ ਵੱਲੋਂ ਡਾ. ਮਨਮੋਹਨ ਸਿੰਘ ਨਾਲ ਕੀਤੇ ਜਾ ਰਹੇ ਵਿਵਹਾਰ ਤੋਂ ਪਤਾ ਲਗਦਾ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਸੋਨੀਆਂ ਗਾਂਧੀ ਵਲੋਂ ਸੱਤਾ ਦੇ ਬਣਾ ਕੇ ਰੱਖੇ ਦੋ ਕੇਂਦਰਾਂ ਨੇ ਦੇਸ਼ ਦੇ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਦੇ ਰੁਤਬੇ ਨੂੰ ਇੰਨਾ ਜਿਆਦਾ ਕਮਜੋਰ ਕਰ

ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨੂੰ ਚੋਣ ਮੁਹਿੰਮ ਦਾ ਹਿੱਸਾ ਬਣਾਉਣਾ ਵੀ ਜਰੂੁਰੀ ਨਹੀਂ ਸਮਝਿਆ ਜਾ ਰਿਹਾ। ਸ. ਬਾਦਲ ਨੇ ਕਿਹਾ ਕਿ ਦੇਸ਼ ਦੀ ਸੱਤਾ ’ਤੇ ਕਾਬਜ ਕਾਂਗਰਸ ਜਦੋਂ ਚੋਣ ਮੁਹਿੰਮ ਵਿਚੋਂ ਆਪਣੀ ਪਾਰਟੀ ਦੇ ਪ੍ਰਧਾਨ ਮੰਤਰੀ ਨੂੰ ਹਿੱਸਾ ਤੱਕ ਨਹੀਂ ਬਣਾ ਰਹੀ ਤਾਂ ਇਸ ਦਾ ਸਿੱਧਾ ਸੰਕੇਤ ਹੈ ਕਿ ਕਾਂਗਰਸ ਨੇ ਚੋਣਾਂ ਦੀ ਪੋ¦ਿਗ ਹੋਣ ਤੋਂ ਪਹਿਲਾਂ ਹੀ ਹਾਰ ਨੂੰ ਕਬੂਲ ਕਰ ਲਿਆ ਹੈੇ। ਨਹਿਰੂ-ਗਾਂਧੀ ਪਰਿਵਾਰ ਅਤੇ ਇਸ ਦੇ ਚਾਪਲੂਸ ਕਾਂਗਰਸੀ ਨੇਤਾਵਾਂ ਨੂੰ ਮੌਕਾ ਪ੍ਰਸਤਾਂ ਦਾ ਲਾਣਾ ਅਤੇ ਧੋਖੇਬਾਜਾਂ ਦਾ ਟੋਲਾ ਕਰਾਰ ਦਿੰਦੇ ਹੋਏ ਉਹਨਾ ਕਿਹਾ ਕਿ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਰਗੇ ਸ਼ਰੀਫ ਅਤੇ ਇਮਾਨਦਾਰ ਇਨਸਾਨ ਨਾਲ ਅਜਿਹਾ ਸਲੂਕ ਕਰਨਾ ਹੈਰਾਨੀਜਨਕ ਨਹੀਂ ਕਿਉਂਕਿ ਇਹ ਕਾਂਗਰਸ ਦਾ ਸਿਆਸੀ ਸੱਭਿਆਚਾਰ ਹੈ। ਸ਼੍ਰੀਮਤੀ ਸੋਨੀਆਂ ਗਾਂਧੀ ਨੇ ਡਾ ਮਨਮੋਹਨ ਸਿੰਘ ਦੀ ਸ਼ਰਾਫਤ, ਨੇਕਦਿਲੀ ਅਤੇ ਇਮਾਨਦਾਰੀ ਵਾਲੀ ਸਖਸ਼ੀਅਤ ਦਾ ਰੱਜ ਕੇ ਸਿਆਸੀ ਫਾਇਦਾ ਉਠਾਇਆ ਹੈ ਤਾਂ ਜੋ ਉਹਨਾਂ ਦੇ ਮੋਢਿਆਂ ਉਤੇ ਰਾਹੁਲ ਗਾਂਧੀ ਨੂੰ ਚੜਾ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ ਜਾ ਸਕੇ। ਸ. ਬਾਦਲ ਨੇ ਕਿਹਾ ਕਿ ਅੱਜ ਤੱਕ ਘਰੇਲੂ ਜੀਵਨ ਵਾਲੇ ਬਚਪਨ ਦੀਆਂ ਹੱਦਾਂ ਤੋਂ ਬਾਹਰ ਨਾ ਆਉਣ ਵਾਲੇ ਰਾਹੁਲ ਗਾਂਧੀ ਨੂੰ ਸਟਾਰ ਪ੍ਰਚਾਰਕ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਉਣਾ ਤੇ ਕਾਂਗਰਸੀ ਨੇਤਾਵਾਂ ਵਲੋਂ ਪ੍ਰਵਾਨਗੀ ਦੇਣੀ ਚਾਪਲੂਸੀ ਦੀਆਂ ਸਿਖਰਾਂ ਅਤੇ ਹੱਦਾਂ ਨੂੰ ਪਾਰ ਕਰਨਾ ਹੈ ਜੋ ਸਿਹਤਮੰਦ ਸਿਆਸਤ ਲਈ ਖਤਰਾ ਹੈ।

Send this to a friend