ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਦੀ ਇਮਾਰਤ ਤੇ ਲਾਇਬ੍ਰੇਰੀ ਦਾ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਉਦਘਾਟਨ 19 ਨੂੰ

ਇਮਾਰਤ ਦੀ ਤਿਆਰੀ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾ : ਜੀਤਾ

ਸ੍ਰੀ ਅਨੰਦਪੁਰ ਸਾਹਿਬ 6 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਸ਼ਹਿਰ ਵਾਸੀਆਂ ਨੂੰ ਬੇਹੱਤਰ ਸਹੂਲਤਾਂ ਦੇਣ ਦੇ ਮੰਤਵ ਨਾਲ ਨਗਰ ਕੋਸ਼ਲ ਵਲੋਂ ਕਈ ਵਿਕਾਸ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ। ਲਗਭਗ 1 ਕਰੋੜ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਹੋਣ ਜਾ ਰਹੇ ਹਨ ਅਤੇ ਹੋਰ 1 ਕਰੋੜ ਰੁਪਏ ਦੇ ਕੰਮ ਸ਼ਹਿਰ ਵਿਚ ਜਲਦੀ ਸੁਰੂ ਹੋ ਰਹੇ ਹਨ। ਨਗਰ ਕੋਸ਼ਲ ਵਲੋਂ ਸ਼ਹਿਰ ਵਿਚ ਕੂੱੜਾ ਇਕੱਠਾ ਕਰਨ ਲਈ 3 ਗੱਡੀਆਂ ਲਗਾਈਆਂ ਗਈਆਂ ਹਨ ਅਤੇ 2 ਹੋਰ ਗੱਡੀਆਂ ਜਲਦੀ ਇਸ ਕੰਮ ਵਿਚ ਨਵੀਆਂ ਸ਼ਾਮਿਲ ਹੋ ਜਾਣਗੀਆਂ। ਨਗਰ ਕੋਸ਼ਲ ਦੀ ਨਵੀਂ ਬਣੀ ਇਮਾਰਤ 19 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਲੋਕ ਅਰਪਣ ਕਰਨਗੇ ਇਸ ਇਮਾਰਤ ਵਿਚ ਨਗਰ ਕੋਸ਼ਲ ਦੇ ਨਾਲ ਨਾਲ ਲਾਇਬ੍ਰੇਰੀ ਵੀ ਸਥਾਪਤ ਕੀਤੀ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਵਿਧਾਇਕ ਰਾਣਾ ਕੰਵਰ ਪਾਲ ਸਿੰਘ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨਾਲ ਇਹ ਧਾਰਮਿਕ ਨਗਰ ਜਲਦੀ ਹੀ ਹੋਰ ਸੁੱਖ ਸਹੂਲਤਾਂ ਨਾਲ ਵਿਕਸਿਤ ਹੋ ਜਾਵੇਗਾ। ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਰਸੋਈ ਗੈਸ ਪਾਈਪ ਲਾਇਨ ਵਿਛਾਈ ਜਾ ਚੁੱਕੀ ਹੈ ਜਿਸਦੇ ਕਨੈਕਸ਼ਨ ਜਲਦੀ ਸੁਰੂ ਹੋ ਰਹੇ ਹਨ। ਇਸ ਨਾਲ ਖਪਤਕਾਰਾਂ ਨੂੰ ਘਰੇਲੂ ਰਸੋਈ ਗੈਸ ਸਿ¦ਡਰ ਤੋਂ ਮੁਕਤੀ ਮਿਲ ਜਾਵੇਗੀ। ਸ੍ਰੀ ਅਨੰਦਪੁਰ ਸਾਹਿਬ ਦੀ ਨਗਰ ਕੋਸ਼ਲ ਦੀ ਇਮਾਰਤ ਦਾ ਖੇਤਰ ਫਲ ਬਹੁਤ ਹੀ ਘੱਟ ਅਤੇ ਤੰਗ ਬਜਾਰਾਂ ਵਿਚ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਆਪਣੇ ਰੋਜਾਨਾਂ ਦੇ ਕੰਮ ਕਾਰਾਂ ਲਈ ਆਉਣ ਜਾਉਣ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੇੈਦਾ ਸੀ। ਇਸ ਲਈ ਨਗਰ ਕੋਸ਼ਲ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਤੇਜੀ ਨਾਲ ਕਰਵਾਇਆ ਗਿਆ ਅਤੇ ਲਗਭਗ 70 ਲੱਖ ਦੀ ਲਾਗਤ ਨਾਲ ਮੁਕੰਮਲ ਹੋਣ ਜਾ ਰਹੀ ਇਹ ਇਮਾਰਤ ਲੋਕ ਅਰਪਣ ਹੋ ਜਾਣ ਨਾਲ ਲੋਕਾਂ ਨੂੰ ਵੀ ਸਹੂਲਤ ਮਿਲੇਗੀ। ਸ੍ਰੀ ਅਨੰਦਪੁਰ ਸਾਹਿਬ ਦੀ ਸਾਫ ਸਫਾਈ ਅਤੇ ਇਸਨੂੰ ਹਰਿਆ ਭਰਿਆ ਬਣਾਉਣ ਦੇ ਲਈ ਵੀ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਨਗਰ ਕੋਸ਼ਲ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਇਸ ਨਗਰ ਕੋਸ਼ਲ ਵਲੋਂ ਵਿਕਾਸ ਕਾਰਜਾ ਦੇ ਨਾਲ ਨਾਲ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਸ਼ਹਿਰ ਵਿਚ ਕਰੋੜਾ ਰੁਪਏ ਦੇ ਵਿਕਾਸ ਕਾਰਜਾਂ ਸ਼ਹਿਰ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪੀਕਰ ਰਾਣਾ ਕੇ ਪੀ ਸਿੰਘ ਦੇ ਯਤਨਾ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਦੀ ਲੀਹ ਤੋਂ ਲੱਥੀ ਗੱਡੀ ਮੁੱੜ ਲੀਹ ਤੇ ਪਰਤ ਆਈ ਹੈ। ਉਹਨਾਂ ਹੋਰ ਕਿਹਾ ਕਿ ਉਹਨਾਂ ਦੇ ਸਹਿਯੋਗੀ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ, ਮੀਤ ਪ੍ਰਧਾਨ ਜਤਿੰਦਰ ਕੋਰ, ਕੌਸ਼ਲਰ ਜਥੇਦਾਰ ਰਾਮ ਸਿੰਘ, ਕੋਸ਼ਲਰ ਮਨਪ੍ਰੀਤ ਕੋਰ ਅਰੋੜਾ, ਕੋਸ਼ਲਰ ਰੀਤਾ, ਕੋਸ਼ਲਰ ਗੁਰਅਵਤਾਰ ਚੰਨ, ਕੋਸ਼ਲਰ ਇੰਦਰਜੀਤ ਕੋਸ਼ਲ, ਕੋਸ਼ਲਰ ਨਰਿੰਦਰ ਸੈਣੀ ਨਿੰਦਾ,ਸੁਨੀਤਾ ਰਾਣੀ, ਡਾ ਆਤਮਾ ਸਿੰਘ ਰਾਣਾ, ਪ੍ਰਵੇਸ਼ ਮਹਿਤਾ, ਸੋਨੀਕਾ ਮਹਿਤਾ ਦੇ ਪੂਰਨ ਸਹਿਯੋਗ ਨਾਲ ਸ਼ਹਿਰ ਦਾ ਵਿਕਾਸ ਤੇਜੀ ਨਾਲ ਹੋ ਰਿਹਾ ਹੈ। ਇਸ ਤੋਂ ਇਲਾਵਾ ਰਮੇਸ਼ ਚੰਦਰ ਦੱਸਗੁਰਾਈ, ਕਮਲ ਦੇਣ ਜੋਸ਼ੀ, ਹਰਬੰਸ ਲਾਲ ਮਹਿਦਲੀ, ਪ੍ਰੇਮ ਸਿੰਘ ਬਾਸੋਵਾਲ, ਕਮਲਜੀਤ ਸੈਣੀ ਅਤੇ ਇਲਾਕੇ ਦੇ ਹੋਰ ਪੰਤਵੱਤਿਆ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਇਸਦੇ ਆਲੇ ਦੁਆਲੇ ਦੇ ਖੇਤਰ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆ ਅਤੇ ਯੋਜਨਾਵੱਧ ਢੰਗ ਨਾਲ ਇਸ ਹਲਕੇ ਦੇ ਹੋਰ ਰਹੇ ਵਿਕਾਸ ਲਈ ਹਲਕਾ ਵਿਧਾਇਕ ਅਤੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਦੀ ਵਿਸੇਸ ਸ਼ਲਾਘਾ ਕੀਤੀ ਹੈ।

Send this to a friend