ਬਰਨਾਲਾ, 3 ਅਪ੍ਰੈਲ (ਕੁਲਦੀਪ ਸੂਦ)-ਬਰਨਾਲਾ ਪੁਲਿਸ ਨੇ ਪਿਛਲੇ ¦ਮੇ ਸਮੇਂ ਕਤਲ, ਲੁੱਟਾਂ, ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਪੈਦਾ ਕਰਨ ਵਾਲੇ ਗਿਆਨੀ ਗੈਂਗ ਦੇ ਮੁੱਖ ਸਰਗਣੇ ਸਮੇਤ 4 ਜਣਿਆਂ ਨੂੰ ਮਾਰੂ ਹਥਿਆਰਾਂ ਅਤੇ ਦੋ ਕਾਰਾਂ ਸਮੇਤ ਕਾਬੂ ਕਰਨ ’ਚ ਵੱਢੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦੇਣ ਲਈ ਇੱਥੇ ਜ਼ਿਲ•ਾ ਪੁਲਿਸ ਮੁਖੀ ਦੇ ਦਫ਼ਤਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਪੀ (ਡੀ) ਬਰਨਾਲਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਸ. ਉਪਿੰਦਰਜੀਤ ਸਿੰਘ ਘੁੰਮਣ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ•ਾ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਡੀ.ਐਸ.ਪੀ. ਬਰਨਾਲਾ ਸ. ਹਰਪਾਲ ਸਿੰਘ ਦੀ ਅਗਵਾਈ ਹੇਠ ਗਠਿਤ ਇੱਕ ਵਿਸ਼ੇਸ਼ ਟੀਮ
ਵੱਲੋਂ ਇਹ ਕਾਮਯਾਬੀ ਹਾਸਲ ਕੀਤੀ ਗਈ ਹੈ। ਸ. ਸ਼ਰਨਜੀਤ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ ਟੀਮ ’ਚ ਸ਼ਾਮਲ ਸੀ.ਆਈ.ਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਵਿਰਕ ਅਤੇ ਸਪੈਸਲ ਬਰਾਂਚ ਦੇ ਮੁਖੀ ਐਸ.ਆਈ. ਬਲਜੀਤ ਸਿੰਘ ਦੀਆਂ ਪੁਲਿਸ ਪਾਰਟੀਆਂ ਨੇ ਇੱਕ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਖੁੱਡੀ ਕਲਾਂ ਤੇ ਜੋਧਪੁਰ ਦੇ ਇਲਾਕੇ ਚੋਂ ਗਿਆਨੀ ਗਿਰੋਹ ਦੇ ਮੁੱਖ ਸਰਗਣੇ ਜਗਸੀਰ ਸਿੰਘ ਗਿਆਨੀ ਪੁੱਤਰ ਦਰਸਨ ਸਿੰਘ ਵਾਸੀ ਸੰਘੇੜਾ, ਬਲਜਿੰਦਰ ਸਿੰਘ ਕਿੰਦਾ ਪੁੱਤਰ ਦਰਸਨ ਸਿੰਘ ਵਾਸੀ ਕੋਟਦੁੱਨਾ, ਨਵਦੀਪ ਸਿੰਘ ਚੱਠਾ ਪੁੱਤਰ ਸੁਖਦੇਵ ਸਿੰਘ ਵਾਸੀ ਬੀਬੀਵਾਲਾ ਰੋਡ ਬਠਿੰਡਾ ਅਤੇ ਫਤਿਹ ਸਿੰਘ ਉਰਫ ਯੁਵਰਾਜ ਪੁੱਤਰ ਬਲਵਿੰਦਰ ਸਿੰਘ ਵਾਸੀ ਗੋਬਿੰਦਪੁਰਾ ਨਾਗਰੀ ਜਿਲਾ ਸੰਗਰੂਰ ਕਾਬੂ ਕਰ ਲਿਆ। ਉਨ•ਾਂ ਦੱਸਿਆ ਕਿ ਇਨ•ਾਂ ਕੋਲੋਂ ਦੋ ਪਿਸਟਲ 32 ਬੋਰ ਦੇਸੀ, ਦੋ ਪਿਸਤੌਲ 315 ਬੋਰ ਦੇਸੀ, ਇੱਕ ਰਿਵਾਲਵਰ 32 ਬੋਰ, 6 ਕਾਰਤੂਸ 32 ਬੋਰ ਅਤੇ 2 ਕਾਰਤੂਸ 315 ਬੋਰ ਸਮੇਤ ਦੋ ਕਾਰਾਂ ਵਰਨਾ ਤੇ ਆਈ-20 ਨੰਬਰ ਪੀ.ਬੀ-28 ਐਫ/8788 ਤੇ ਪੀ.ਬੀ-30ਐਸ/3555 ਬਰਾਮਦ ਹੋਈਆਂ ਹਨ। ਇਨ੍ਹਾਂ ਵਿਰੁੱਧ ਥਾਣਾ ਬਰਨਾਲਾ ਵਿਖੇ ਮੁਕੱਦਮਾ ਨੰਬਰ 39 ਮਿਤੀ 02-04-2014 ਅ/ਧ 399, 402, 411,412,473 ਹਿੰ:ਦੰ: ਅਤੇ 25/54/59 ਅਸਲਾ ਐਕਟ ਤਹਿਤ ਦਰਜ ਕਰ ਲਿਆ ਗਿਆ ਹੈ।
ਐਸ.ਪੀ. ਸ. ਸ਼ਰਨਜੀਤ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਗਿਆਨੀ ਅਤੇ ਇਸ ਦੇ ਹੋਰ ਸਾਥੀ ਵਿੱਕੀ ਢੋਲੀ ਵਗੈਰਾ ਨੂੰ ਪਹਿਲਾਂ ਵੀ ਸੀ.ਆਈ.ਏ. ਬਰਨਾਲਾ ਨੇ ਕਾਬੂ ਕਰਕੇ ਵੱਡੀ ਮਾਤਰਾ ਵਿੱਚ ਅਸਲਾ ਤੇ ਖੋਹ ਸੁਦਾ ਕਾਰਾਂ ਬਰਾਮਦ ਕੀਤੀਆਂ ਸਨ ਅਤੇ ਜਗਸੀਰ ਸਿੰਘ ਗਿਆਨੀ ਵਿਰੁੱਧ ਕਤਲ, ਇਰਾਦਾ ਕਤਲ, ਲੁੱਟ ਖੋਹ ਤੇ ਲੜਾਈ ਝਗੜੇ ਦੇ 9 ਮੁਕੱਦਮੇ ਬਰਨਾਲਾ, ਸੰਗਰੂਰ, ਮਾਨਸਾ, ਰਾਮਪੁਰਾ (ਬਠਿੰਡਾ), ਜ਼ਿਲਿ•ਆਂ ’ਚ ਦਰਜ ਹਨ, ਜਿਨ੍ਹਾਂ ’ਚੋਂ ਇਹ ਜਮਾਨਤ ’ਤੇ ਆ ਕੇ ਵੀ ਮੁੜ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਪੁੱਛਗਿੱਛ ਕਰਨ ’ਤੇ ਇਹ ਸਾਹਮਣੇ ਆਇਆ ਕਿ ਜਗਸੀਰ ਸਿੰਘ ਨੇ ਜਮਾਨਤ ’ਤੇ ਆਉਣ ਮਗਰੋਂ ਉਸ ਨੇ ਆਪਣੇ ਨਵੇਂ ਸਾਥੀਆਂ ਸਮੇਤ ਫਿਰ ਸਰਗਰਮ ਹੋ ਕੇ ਪਿਸਤੌਲ ਦੀ ਨੋਕ ’ਤੇ ਇੱਕ ਵਰਨਾ ਕਾਰ ਬਠਿੰਡਾ ਅਤੇ ਦੂਸਰੀ ਆਈ-20 ਕਾਰ ਮੋਹਾਲੀ ਫੇਸ-7 ਤੋਂ ਖੋਹੀ ਸੀ।
ਉਨ੍ਹਾਂ ਦੱਸਿਆ ਕਿ ਇਸ ਵਿਰੁੱਧ ਦਰਜ ਮੁਕਦਮੇ, ਮਸਤੂਆਣਾ ਸਾਹਿਬ ਵਿਖੇ ਪੁਲਿਸ ਦੇ ਰੋਕਣ ’ਤੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ, ਪਿੰਡ ਸੰਘੇੜਾ ਵਿਖੇ ਗੁਰਪਿਆਰ ਸਿੰਘ ਨੂੰ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰ ਦਿਤਾ ਸੀ ਤੇ ਫਿਰ ਇਸ ਨੇ ਸੰਘੇੜਾ ਵਿਖੇ ਹੀ ਜਿੰਦਰੀ ਵਾਸੀ ਸੰਘੇੜਾ ਦੇ ਫਾਇਰ ਮਾਰਿਆ ਸੀ, ਪਿੰਡ ਲੰਮੇ ਜੱਟਪੁਰਾ (ਜਗਰਾਉ) ਵਿਖੇ ਮਾਨ ਸਿੰਘ ਦੇ ਘਰ ਫਾਇਰਿੰਗ ਕਰਨ ਸਮੇਤ ਅਸੋਕੀ ਕਬਾੜੀਆ ਤੇ ਸੰਘੇੜਾ ਵਿਖੇ ਮਾਰ ਦੇਣ ਦੀ ਨੀਯਤ ਨਾਲ ਹਮਲਾ ਕੀਤਾ, ਬਠਿੰਡਾ ਵਿਖੇ ਰਾਜਵਿੰਦਰ ਢਾਡੀ ਬਠਿੰਡਾ ਤੇ ਫਾਇਰਿੰਗ ਕਰਕੇ ਉਸ ਨੂੰ ਜਖਮੀ ਕੀਤਾ। ਸੁਨਾਮ ਵਿਖੇ ਮੁਕੇਸ ਸਰਮਾਂ ਉਰਫ ਗਲੋਡਰੂ ਦੀ ਕਾਰ ਤੇ ਫਾਇਰਿੰਗ ਕਰਕੇ ਊਸਨੂੰ ਜਖਮੀ ਕੀਤਾ ਸੀ। ਐਸ.ਪੀ. ਨੇ ਹੋਰ ਦੱਸਿਆ ਕਿ ਇਨ•ਾਂ ਤੋਂ ਪੁੱਛਗਿੱਛ ’ਤੇ ਇਹ ਵੀ ਸਾਹਮਣੇ ਆਇਆ ਹੈ ਕਿ ਇਨ•ਾ ਦੇ ਵੱਖ-ਵੱਖ ਜੇਲਾਂ ’ਚ ਬੰਦ ਕੁਝ ਸਾਥੀਆਂ ਵੱਲੋਂ ਕਹਿਣ ’ਤੇ ਕੁੱਝ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਸਨ, ਇਸ ਸਬੰਧੀ ਵੀ ਪੁਲਿਸ ਵੱਲੋਂ ਡੁੰਘਾਈ ਨਾਲ ਘੋਖ ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਡੀ.ਐਸ.ਪੀ. ਸ. ਹਰਪਾਲ ਸਿੰਘ, ਸੀ.ਆਈ.ਏ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਵਿਰਕ ਅਤੇ ਸਪੈਸਲ ਬਰਾਂਚ ਦੇ ਮੁਖੀ ਐਸ.ਆਈ. ਬਲਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।