ਕੋਟਕਪੂਰਾ, 3, ਮਾਰਚ (ਸੁਨੀਲ ਸਿੰਘ ਕਪੂਰ ਚਮਚੜਿੱਕ/ਡਾ: ਧੁੰਨਾ/ਗੁਰਜੀਤ ਸਿੰਘ ਡੱਗੋ ਰੋਮਾਣਾ)-ਹਜ਼ੂਰ ਸਾਹਿਬ ਨੂੰ ਜਾਣ ਵਾਲੀ ਸਚਖੰਡ ਨਾਂਦੇੜ ਐਕਸਪ੍ਰੈਸ ਰੇਲ ਗੱਡੀ ਸਚਖੰਡ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਰੋਜ਼ਾਨਾ ਸਵੇਰੇ 5-30 ਵਜੇ ਚੱਲ ਰਹੀ ਹੈ, ਇਸ ਗੱਡੀ ਦਾ ਤਾਲਮੇਲ ਹਰ ਉਹ ਸਟੇਸ਼ਨ ਨਾਲ ਹੋਣਾ ਚਾਹੀਦਾ ਹੈ ਜੋ ਸਿੱਖ ਇਤਿਹਾਸ ਨਾਲ ਸਬੰਧਤ ਹੋਵੇ ਦਾ ਤਾਲਮੇਲ ਇਨ•ਾਂ ਸਾਰੇ ਰਸਤੇ ਵਿਚ ਪੈਂਦੇ ਰੂਟਾਂ ਨਾਲ ਹੋਣਾ ਚਾਹੀਦਾ ਹੈ ਤਾਂ ਕਿ ਸਚਖੰਡ ਜਾਣ ਵਾਲੀਆਂ ਸੰਗਤਾਂ ਆਰਾਮ ਨਾਲ ਸਫਰ ਕਰ ਸਕਣ, ਜ਼ਿਆਦਾਤਰ ਇਹ ਵੀ ਦੇਖਿਆ ਗਿਆ ਹੈ ਕਿ ਹਜੂਰ ਸਾਹਿਬ ਨੂੰ ਜਾਣ ਵਾਲੀਆਂ ਸਵਾਰੀਆਂ ਦੇ 2-2 ਮਹੀਨੇ ਵੇਟਿੰਗ ਵਿਚ ਹੀ ਨਿਕਲ ਜਾਂਦੇ ਹਨ ਪਰ ਫਿਰ ਵੀ ਗੱਡੀ ਏਨੀ ਭਰੀ ਹੁੰਦੀ ਹੈ ਕਿ ਸਵਾਰੀਆਂ ਲਟਕ ਕੇ ਜਾਂਦੀਆਂ ਹਨ, ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਮਾਤਾ ਗੁਜਰ ਕੌਰ ਦਲ ਖਾਲਸਾ ਮਿਸ਼ਨਜ਼ ਆਫ਼ ਗਰੁੱਪ ਚੈਰੀਟੇਬਲ ਟਰੱਸਟ ਸ਼੍ਰੀ ਫਤਹਿਗੜ• ਸਾਹਿਬ ਦੇ
ਚੇਅਰਮੈਨ ਬਾਬਾ ਜਰਨੈਲ ਸਿੰਘ ਖਾਲਸਾ ਅਤੇ ਸਮੂਹ ਅਹੁਦੇਦਾਰ ਤੇ ਮੈਂਬਰ ਮੰਗ ਕਰਦੇ ਹਨ ਕਿ ਸਿਰਫ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਨਾਂਦੇੜ ਸਾਹਿਬ ਐਕਸਪ੍ਰੈਸ ਰੇਲ ਗੱਡੀ ਜਾ ਰਹੀ ਹੈ ਸਮੇਂ ਦੀ ਮੰਗ ਅਨੁਸਾਰ ਜ਼ਿਆਦਾ ਬੁੱਗੀਆਂ ਅਤੇ ਨਵੀਆਂ ਰੇਲ ਗੱਡੀਆਂ ਸਾਰੇ ਤਖਤਾਂ ਦੀ ਯਾਤਰਾ ਲਈ ਲਾਈਆਂ ਜਾਣ ਤਾਂ ਕਿ ਗੁਰੂ ਦੇ ਸਿੱਖ ਆਰਾਮ ਨਾਲ ਸੀਟਾਂ ਤੇ ਬੈਠ ਕੇ ਆਪਣੀ ਧਾਰਮਿਕ ਯਾਤਰਾ ਕਰ ਸਕਣ, ਕੁੱਝ ਸਿੱਖ ਜਿਨ•ਾਂ ਨੂੰ ਸੀਟਾਂ ਨਹੀਂ ਮਿਲਦੀਆਂ ਜਾਂ ਬਿਨਾ ਕਿਰਾਇਆ ਜਾਂਦੇ ਹਨ ਉਹ ਪਿਸ਼ਾਬ ਘਰਾਂ ਅੱਗੇ ਬੈਠਕੇ ਗੁਰਸਿੱਖਾਂ ਦਾ ਬਾਣਾ ਪਹਿਣੇ ਹੋਏ ਸਿੱਖ ਬੇਇੱਜ਼ਤ ਹੋ ਹਨ ਇਹ ਯਾਤਰਾ ਸਾਰੇ ਸਿੱਖਾਂ ਲਈ ਮੁਫਤ ਹੈ ਪਰ ਕੁਝ ਟੀ.ਟੀ. ਆਪਣੀ ਚੌਧਰ ਖਾਤਿਰ ਏਨਾ ਜ਼ਲੀਲ ਕਰਦੇ ਹਨ ਗੁਰਸਿੱਖਾਂ ਨੂੰ ਕਿ ਲਿਖਣਾ ਔਖਾ ਹੈ ਜਦੋਂ ਕਿ ਰੇਲ ਵਿਭਾਗ ਦੇ 3 ਮੰਤਰੀਆਂ ਨੇ ਅੰਮ੍ਰਿਤਧਾਰੀ ਸਿੱਖਾਂ ਦਾ ਰੇਲ ਕਿਰਾਇਆ ਮਾਫ ਕੀਤਾ ਹੋਇਆ ਹੈ।
ਸਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈਸ ਨਾਲ ਹੋਰ ਬੋਗੀਆਂ ਲਗਾਈਆਂ ਜਾਣ ਸੰਗਤਾਂ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਜੋ ਅੰਮ੍ਰਿਤਧਾਰੀ ਸਿੱਖ ਬਾਣੇ ਵਿਚ ਪੂਰੇ ਤਿਆਰ-ਬਰ-ਤਿਆਰ ਹਨ ਲਈ ਵੱਖਰੇ ਘੱਟੋ ਘੱਟ 5 ਡੱਬੇ ਲਗਾਏ ਜਾਣ ਤਾਂ ਕਿ ਗੁਰੂ ਦੇ ਸਿੱਖ ਖੱਜਲ ਖਵਾਰ ਨਾ ਹੋਣ, ਇਨ•ਾਂ ਰੇਲ ਗੱਡੀਆਂ ਵਿਚ ਗੁਰਸਿੱਖ ਡਿਊਟੀ ਅਫਸਰ ਤੇ ਕੰਟੀਨਾਂ ਵਿਚ ਵੀ ਗੁਰਸਿੱਖ ਸੇਵਾਦਾਰ ਹੀ ਹੋਣੇ ਚਾਹੀਦੇ ਹਨ ਨਾ ਕਿ ਕੋਈ ਹੋਰ ਤਾਂ ਹੀ ਇਨ•ਾਂ ਰੇਲ ਗੱਡੀਆਂ ਵਿਚ ਯਾਤਰਾ ਸਚਖੰਡ ਦੀ ਹੋ ਸਕੇਗੀ ਕਿਉਂਕਿ ਗੁਰੂ ਸਾਹਿਬ ਦੁਆਰਾ ਤੰਬਾਕੂ ਨੂੰ ਬਜਰ ਕੁਰਹਿਤ ਵਿਚ ਗਿਣਿਆ ਗਿਆ ਹੈ। ਪਰ ਤੰਬਾਕੂ ਸ਼ਰੇਆਮ ਰੇਲ ਗੱਡੀਆਂ ਵਿਚ ਵਰਤਿਆ ਜਾਂਦਾ ਹੈ। ਜਿਸ ਨਾਲ ਗੁਰਸਿੱਖਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਤੇ ਕੁੱਝ ਸ਼ਰਾਰਤੀ ਲੋਕ ਲੜਾਈਆਂ ਲੈਣ ਨੂੰ ਤੁਰੰਤ ਤਿਆਰ ਹੋ ਜਾਂਦੇ ਹਨ ਜੋ ਹਾਦਸੇ ਦਾ ਕਾਰਣ ਬਣਦੇ ਹਨ। ਕੁੱਝ ਅਜਿਹੇ ਸਿੱਖ ਹਨ ਸਬਰ ਕਰ ਲੈਂਦੇ ਹਨ ਪਰ ਫਿਰ ਵੀ……ਹੋਣਾਂ ਤਾਂ ਇਸ ਤਰ•ਾਂ ਚਾਹੀਦਾ ਹੈ ਜਦੋਂ ਅੰਮ੍ਰਿਤ ਦੀ ਦਾਤ ਸਿੱਖ ਨੂੰ ਦਿੱਤੀ ਜਾਵੇ ਤਾਂ ਪੂਰਾ ਬਾਣਾ, ਸਸ਼ਤਰ, ਬਾਟਾ ਸੇਵਾ ਵਜੋਂ ਦਿੱਤਾ ਜਾਵੇ ਤਾਂ ਕਿ ਹਰ ਅਵਸਥਾ ਦੇ ਸਿੱਖ ਨੂੰ ਇਹ ਪੂਰਨ ਖਾਲਸਾ ਸਰੂਪ ਜੋ 9 ਇੰਚੀ ਕ੍ਰਿਪਾਨ ਸਹਿਤ ਹੋਵੇ ਦਿੱਤੀ ਜਾਵੇ ਤਾਂ ਕਿ ਕੋਈ ਗਰੀਬ ਸਿੱਖ ਫਟੇ ਪੁਰਾਣੇ ਵਸਤਰਾਂ ਦੀ ਬਜਾਏ ਨਵੇਂ ਸਾਫ-ਸੁਥਰੇ ਵਸਤਰ ਪਹਿਨਣ ਤੇ ਆਪਣੇ ਆਨੰਦ ਵਿਚ ਰਹਿਣ ਜਿਨ•ਾਂ ਦੇ ਕੜੇ ਸਰਬਲੋਹ ਦੇ ਬਿਨਾਂ ਟਾਂਕੇ ਲੱਗੇ ਗੋਲ ਨਾ ਕੀਤੇ ਹੋਣ ਪਹਿਨਾਏ ਜਾਣ ਤਾਂ ਕਿ ਸਿੱਖ ਗੁਰਸਿੱਖ ਮਾਰਗ ਦੀ ਸਹੀ ਦਿਸ਼ਾ ਅਤੇ ਸ਼ੁਧ ਬਾਣੀ ਉਚਾਰਨ ਦਾ ਪ੍ਰਾਪਤ ਸਰਟੀਫਿਕੇਟ ਸ਼੍ਰੀ ਗੁਰੂ ਗਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ਼੍ਰੀ ਫਤਹਿਗੜ• ਸਾਹਿਬ ਤੋਂ ਸੰਥਿਆ ਕੀਤੇ ਪ੍ਰਸਿੱਧ ਪ੍ਰੋਫੈਸਰਾਂ ਦੇ ਪੜ•ਾਏ ਬੱਚੇ ਸਿੱਖ ਗੁਰੂ ਦੇ ਵਜ਼ੀਰ ਤਿਆਰ ਹੋ ਸਕਣ।